ਜਲੰਧਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਮੌਕੇ ਜਲੰਧਰ ਵਿੱਚ ਰਾਜ ਪੱਧਰ 'ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ 'ਤੇ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਸਾਧੂ ਸਿੰਘ ਧਰਮਸੋਤ ਨੇ ਇਸ ਦਿਹਾੜੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਾਧੂ ਸਿੰਘ ਧਰਮਸੋਤ ਨੇ ਗੁਰੂ ਨਾਨਕ ਦੇ 550 ਵੇ ਪ੍ਰਕਾਸ ਪੂਰਬ ਨੂੰ ਲੈ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਰ ਧਰਮ ਦੇ ਗੁਰੂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜੋ ਨਹੀ ਕਰਨੀ ਚਾਹੀਦੀ।
ਉਨ੍ਹਾਂ ਨੇ ਕਿਹਾ ਕਿ SGPC ਨੂੰ ਇਸ ਪ੍ਰੋਗਰਾਮ ਲਈ ਅੰਦਰ ਦਾ ਪ੍ਰਬੰਧ ਦੇਖਣਾ ਚਾਹੀਦਾ ਹੈ, ਅਤੇ ਬਾਹਰ ਦਾ ਪ੍ਰਬੰਧ ਪੰਜਾਬ ਸਰਕਾਰ ਖੁਦ ਵੇਖੇਗੀ। ਪੰਜਾਬ ਸਰਕਾਰ ਗੁਰੂ ਮਹਾਰਾਜ ਜੀ ਦੀ ਸੇਵਾ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਉਣ 'ਤੇ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਸਾਰਾ ਕੰਮ ਪ੍ਰਬੰਧਕ ਕਮੇਟੀ ਵੇਖੇਗੀ।
ਇਹ ਵੀ ਪੜੋ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫ਼ੈਸਟੋ
ਬੀਤੇ ਦਿਨੀ ਦਾਖਾਂ ਵਿੱਚ ਹੋਏ ਕਾਂਗਰਸ ਦੇ ਵਰਕਰਾਂ ਦੀ ਆਪਸੀ ਝਗੜੇ ਦੇ ਮਾਮਲੇ 'ਚ ਉਨ੍ਹਾਂ ਨੇ ਕਿਹਾ ਕਿ ਜਿੱਥੇ ਜ਼ਿਆਦਾ ਸਮਰਥ ਹੁੰਦੇ ਹਨ ਉੱਥੇ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਕੰਮ ਕੀਤੇ ਹਨ ਤਾਂ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਵੋਟ ਦੇਵੇਗੀ, ਜੇ ਉਨ੍ਹਾਂ ਦੀ ਸਰਕਾਰ ਨੇ ਕੰਮ ਨਹੀਂ ਕੀਤਾ ਤਾਂ ਜਨਤਾ ਉਨ੍ਹਾਂ ਨੂੰ ਵੋਟ ਨਹੀਂ ਦੇਵੇਗੀ।