ETV Bharat / state

ਸਕੂਲੀ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੇ ਸ਼ਰਾਬੀ ਆਟੋ ਚਾਲਕ ਨੂੰ ਲੋਕਾਂ ਨੇ ਫੜਿਆ

author img

By

Published : Nov 11, 2022, 9:00 PM IST

ਜਲੰਧਰ ਵਿਖੇ ਅੱਜ ਕੁਝ ਲੋਕਾਂ ਨੇ ਇੱਕ ਆਟੋ ਚਾਲਕ ਨੂੰ ਸਕੂਲ ਦੇ ਬੱਚਿਆਂ ਨੂੰ ਆਟੋ ਵਿਚ ਬਿਠਾ ਗ਼ਲਤ ਡਰਾਈਵਿੰਗ ਕਰਦੇ ਹੋਏ ਦੇਖ ਜਦ ਰੋਕਿਆ ਤਾਂ ਪਤਾ ਲੱਗਾ ਹਾਲਾਂਕਿ ਆਟੋ ਚਾਲਕ ਸ਼ਰਾਬ ਨਾਲ ਰੱਜਿਆ ਹੋਇਆ ਹੈ।

People caught the drunken auto driver who was going to drop school children home from school

ਜਲੰਧਰ: ਜਲੰਧਰ ਵਿਖੇ ਅੱਜ ਕੁਝ ਲੋਕਾਂ ਨੇ ਇੱਕ ਆਟੋ ਚਾਲਕ ਨੂੰ ਸਕੂਲ ਦੇ ਬੱਚਿਆਂ ਨੂੰ ਆਟੋ ਵਿਚ ਬਿਠਾ ਗ਼ਲਤ ਡਰਾਈਵਿੰਗ ਕਰਦੇ ਹੋਏ ਦੇਖ ਜਦ ਰੋਕਿਆ ਤਾਂ ਪਤਾ ਲੱਗਾ ਹਾਲਾਂਕਿ ਆਟੋ ਚਾਲਕ ਸ਼ਰਾਬ ਨਾਲ ਰੱਜਿਆ ਹੋਇਆ ਹੈ। ਸ਼ਰਾਬ ਨਾਲ ਰੱਜਿਆ ਇਹ ਆਟੋ ਚਾਲਕ ਜ਼ਰੂਰਤ ਨਾਲੋਂ ਜ਼ਿਆਦਾ ਬੱਚੇ ਆਪਣੇ ਆਟੋ ਵਿੱਚ ਬਿਠਾ ਕੇ ਉਨ੍ਹਾਂ ਨੂੰ ਘਰ ਛੱਡਣ ਜਾ ਰਿਹਾ ਸੀ ਪਰ ਉਸ ਨੂੰ ਸ਼ਰਾਬ ਏਨੀ ਚੜ੍ਹੀ ਹੋਈ ਸੀ ਕਿ ਉਸ ਦੀ ਡਰਾਈਵਿੰਗ ਦੇਖ ਲੋਕਾਂ ਨੇ ਉਸ ਨੂੰ ਰੋਕ ਲਿਆ।

ਬੱਚਿਆਂ ਦੀ ਜਾਨ ਨਾਲ ਖਿਲਵਾੜ: ਇਸੇ ਦੌਰਾਨ ਲੋਕਾਂ ਨੇ ਇਕ ਪਾਸੇ ਜਿੱਥੇ ਆਟੋ ਚਾਲਕ ਨੂੰ ਸ਼ਰਾਬੀ ਹਾਲਤ ਵਿੱਚ ਇੰਨੇ ਬੱਚਿਆਂ ਨੂੰ ਆਪਣੇ ਆਟੋ ਵਿੱਚ ਲਿਜਾ ਕੇ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰਨ ਲਈ ਖੂਬ ਖਰੀ ਖੋਟੀ ਸੁਣਾਈ। ਉਧਰ ਦੂਸਰੇ ਪਾਸੇ ਮਾਪਿਆਂ ਨੂੰ ਵੀ ਹਦਾਇਤ ਦਿੱਤੀ ਕਿ ਘੱਟ ਤੋਂ ਘੱਟ ਐਸੇ ਬੰਦਿਆਂ ਨੂੰ ਆਪਣੇ ਬੱਚਿਆਂ ਦੀ ਸਰਵਿਸ ਵਿੱਚ ਰੱਖ ਕੇ ਬੱਚਿਆਂ ਦੀ ਜਾਨ ਨਾਲ ਖਿਲਵਾੜ ਨਾ ਕਰੋ।

ਸ਼ਰਾਬ ਦੀ ਲਤ ਪੂਰੀ ਕਰਨ ਲਈ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ: ਲੋਕਾਂ ਵੱਲੋਂ ਕਿਹਾ ਗਿਆ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਐਸੇ ਲੋਕਾਂ ਵੱਲ ਪਹਿਲੇ ਗੌੜ ਕਰਨ ਜਿਨ੍ਹਾਂ ਉਨ੍ਹਾਂ ਨੂੰ ਸਕੂਲ ਲਿਜਾਣ ਅਤੇ ਘਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਉਨ੍ਹਾਂ ਮੁਤਾਬਿਕ ਅਜਿਹੇ ਲੋਕ ਆਪਣੀ ਸ਼ਰਾਬ ਦੀ ਲਤ ਪੂਰੀ ਕਰਨ ਲਈ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

ਆਟੋ ਚਾਲਕ ਨੇ ਮੰਗੀ ਮੁਆਫ਼ੀ: ਰਾਹਗੀਰਾਂ ਨੇ ਕਿਹਾ ਕਿ ਆਟੋ ਚਾਲਕ ਨੂੰ ਰੁਕਣ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਪਰ ਇਸ ਮੌਕੇ ਤੇ ਕੋਈ ਪੁਲਿਸ ਵਾਲਾ ਨਹੀਂ ਪਹੁੰਚਿਆ ਅਤੇ ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਆਟੋ ਚਾਲਕ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਉਸ ਨੂੰ ਛੱਡਣਾ ਪਿਆ।

ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇਸ ਗੱਲ ਵੱਲ ਧਿਆਨ ਦੇਵੇਗੀ ਛੋਟੇ-ਛੋਟੇ ਬੱਚੇ ਭਾਰੀ ਗਿਣਤੀ ਵਿਚ ਇਕ ਇਕ ਆਟੋ ਵਿਚ ਬੈਠ ਕੇ ਸਫ਼ਰ ਕਰਦੇ ਹਨ ਜੋ ਸੁਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।

ਅੱਗੇ ਤੋਂ ਅਜਿਹਾ ਨਾ ਕਰਨ ਦਾ ਦਿੱਤਾ ਭਰੋਸਾ: ਉੱਧਰ ਇਸ ਪੂਰੇ ਮਾਮਲੇ ਵਿਚ ਪਹਿਲੇ ਤਾਂ ਆਟੋ ਚਾਲਕ ਮੰਨਿਆ ਹੀ ਨਹੀਂ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਪਰ ਬਾਅਦ ਵਿੱਚ ਜਦੋਂ ਲੋਕਾਂ ਨੇ ਉਸ ਨਾਲ ਸਖ਼ਤੀ ਨਾਲ ਗੱਲ ਕੀਤੀ ਤਾਂ ਉਸ ਨੇ ਮੁਆਫ਼ੀ ਮੰਗ ਆਪਣੀ ਜਾਨ ਛੁਡਾਈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਜਤਾਈ ਚਿੰਤਾ, ਕਿਹਾ ਪੰਜਾਬ ਦੇ ਹਾਲਾਤ ਇਸ ਸਮੇਂ ਨਾਜ਼ੁਕ

ETV Bharat Logo

Copyright © 2024 Ushodaya Enterprises Pvt. Ltd., All Rights Reserved.