ETV Bharat / state

ਕੈਂਸਰ ਤੋਂ ਪੀੜਤ ਬੱਚੇ ਦੇ ਮਾਪਿਆ ਵੱਲੋਂ ਮਦਦ ਦੀ ਗੁਹਾਰ

ਮਾਂ ਮੋਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਬਿਮਾਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਅਹਾਨ ਦੀ ਉਮਰ ਸਿਰਫ਼ ਢਾਈ ਸਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਹਾਨ ਦੇ ਇਲਾਜ ਲਈ ਪਹਿਲੇ ਜਲੰਧਰ ਦੇ ਕਈ ਹਸਪਤਾਲਾਂ ਦੇ ਚੱਕਰ ਕੱਟੇ, ਪਰ ਜਦ ਪਤਾ ਲੱਗਾ ਕਿ ਜਲੰਧਰ ਵਿੱਚ ਇਸ ਦਾ ਇਲਾਜ ਸੰਭਵ ਨਹੀਂ ਤਾਂ ਉਹ ਬੱਚੇ ਨੂੰ ਲੈ ਕੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ (Chandigarh's PGI Hospital) ਪਹੁੰਚੇ, ਉੱਥੇ ਕੁਝ ਸਮੇਂ ਬੱਚੇ ਦਾ ਇਲਾਜ ਹੋਣ ਤੋਂ ਬਾਅਦ ਪੀ.ਜੀ.ਆਈ. ਦੇ ਡਾਕਟਰਾਂ (PGI Doctors) ਨੇ ਵੀ ਉਸ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਉਹ ਬੱਚੇ ਨੂੰ ਘਰ ਲਿਜਾ ਕੇ ਸੇਵਾ ਕਰਨ।

ਕੈਂਸਰ ਤੋਂ ਪੀੜਤ ਬੱਚੇ ਦੇ ਮਾਪਿਆ ਵੱਲੋਂ ਮਦਦ ਦੀ ਗੁਹਾਰ
ਕੈਂਸਰ ਤੋਂ ਪੀੜਤ ਬੱਚੇ ਦੇ ਮਾਪਿਆ ਵੱਲੋਂ ਮਦਦ ਦੀ ਗੁਹਾਰ
author img

By

Published : Jun 27, 2022, 8:47 AM IST

ਜਲੰਧਰ: ਦੁਨੀਆਂ ਵਿੱਚ ਬੱਚੇ ਦਾ ਮਾਂ ਬਾਪ ਦਾ ਰਿਸ਼ਤਾ ਐਸਾ ਹੁੰਦਾ ਹੈ ਕਿ ਬੱਚੇ ਦੇ ਪੈਰ ਵਿੱਚ ਕੰਡਾ ਚੁੱਭ ਜਾਏ ਤਾਂ ਉਸ ਦਾ ਦਰਦ ਮਾਂ ਬਾਪ ਦੇ ਸੀਨੇ ਵਿੱਚ ਹੁੰਦਾ ਹੈ। ਹਰ ਮਾਂ ਬਾਪ ਇਹੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਅਤੇ ਕਦੀ ਵੀ ਉਨ੍ਹਾਂ ਕਿਸੇ ਤਰ੍ਹਾਂ ਵੀ ਤਕਲੀਫ ਨਾ ਹੋਵੇ, ਪਰ ਕੁਝ ਮਾਂ ਬਾਪ ਅਜਿਹੇ ਵੀ ਹਨ ਜਿਨ੍ਹਾਂ ਨੂੰ ਰੱਬ ਨੇ ਬੱਚੇ ਦੀ ਦਾਤ ਦਿੱਤੀ ਹੈ, ਪਰ ਉਹ ਆਪਣੇ ਬੱਚੇ ਦੀ ਲੰਮੀ ਜ਼ਿੰਦਗੀ ਲਈ ਅਤੇ ਉਸ ਬੀਮਾਰੀ ਤੋਂ ਉਸ ਦਾ ਇਲਾਜ ਕਰਵਾਉਣ ਲਈ ਦਰ-ਦਰ ਭਟਕ ਰਹੇ ਹਨ।

ਕੈਂਸਰ ਤੋਂ ਪੀੜਤ ਬੱਚੇ ਦੇ ਮਾਪਿਆ ਵੱਲੋਂ ਮਦਦ ਦੀ ਗੁਹਾਰ

ਅਜਿਹਾ ਹੀ 6 ਸਾਲਾਂ ਦਾ ਇੱਕ ਬੱਚਾ ਹੈ ਅਹਾਨ ਸਿੰਘ। ਅੱਜ ਤੋਂ ਕਰੀਬ ਢਾਈ ਸਾਲ ਪਹਿਲਾਂ ਮਾਤਾ ਮੋਨਿਕਾ ਅਤੇ ਪਿਤਾ ਜਤਿੰਦਰ ਸਿੰਘ ਪਤਾ ਲੱਗਾ ਕਿ ਅਹਾਨ ਕੈਂਸਰ (Cancer) ਦੇ ਇੱਕ ਐਸੇ ਵੈਰੀਐਂਟ ਤੋਂ ਪੀੜਤ ਹੈ ਜੋ ਲੱਖਾਂ ਬੱਚਿਆਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਹੁੰਦਾ ਹੈ।
ਆਲ ਦੀ ਬਿਮਾਰੀ ਲਈ ਸ਼ਹਿਰ-ਸ਼ਹਿਰ ਹਸਪਤਾਲ ਭਟਕਦੇ ਮਾਪੇ: ਆਹਾਂ ਦੀ ਮਾਂ ਮੋਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਬਿਮਾਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਅਹਾਨ ਦੀ ਉਮਰ ਸਿਰਫ਼ ਢਾਈ ਸਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਹਾਨ ਦੇ ਇਲਾਜ ਲਈ ਪਹਿਲੇ ਜਲੰਧਰ ਦੇ ਕਈ ਹਸਪਤਾਲਾਂ ਦੇ ਚੱਕਰ ਕੱਟੇ, ਪਰ ਜਦ ਪਤਾ ਲੱਗਾ ਕਿ ਜਲੰਧਰ ਵਿੱਚ ਇਸ ਦਾ ਇਲਾਜ ਸੰਭਵ ਨਹੀਂ ਤਾਂ ਉਹ ਬੱਚੇ ਨੂੰ ਲੈ ਕੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ (Chandigarh's PGI Hospital) ਪਹੁੰਚੇ, ਉੱਥੇ ਕੁਝ ਸਮੇਂ ਬੱਚੇ ਦਾ ਇਲਾਜ ਹੋਣ ਤੋਂ ਬਾਅਦ ਪੀ.ਜੀ.ਆਈ. ਦੇ ਡਾਕਟਰਾਂ (PGI Doctors) ਨੇ ਵੀ ਉਸ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਉਹ ਬੱਚੇ ਨੂੰ ਘਰ ਲਿਜਾ ਕੇ ਸੇਵਾ ਕਰਨ।

ਪੀੜਤ ਬੱਚੇ ਦੀ ਮਾਂ ਮੋਨਿਕਾ ਮੁਤਾਬਕ ਡਾਕਟਰਾਂ ਵੱਲੋਂ ਕਹੀ ਗਈ ਇਸ ਗੱਲ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ, ਪਰ ਉਨ੍ਹਾਂ ਨੇ ਆਪਣੇ ਬੱਚੇ ਦੇ ਇਲਾਜ ਲਈ ਹਾਰ ਨਹੀਂ ਮੰਨੀ ਅਤੇ ਉਸ ਨੂੰ ਲੈ ਕੇ ਬੰਬੇ ਵਿਖੇ ਟਾਟਾ ਮੈਮੋਰੀਅਲ ਹਸਪਤਾਲ ਪਹੁੰਚ ਗਏ, ਉੱਥੇ ਵੀ ਕੁੱਝ ਸਮਾਂ ਇਲਾਜ ਤੋਂ ਬਾਅਦ ਡਾਕਟਰਾਂ ਵੱਲੋਂ ਬੱਚੇ ਨੂੰ ਬੰਗਲੌਰ ਦੇ ਇੱਕ ਹਸਪਤਾਲ (A hospital in Bangalore) ਲਿਜਾਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਉਹ ਬੱਚੇ ਨੂੰ ਬੰਗਲੌਰ ਦੀ ਇੱਕ ਹਸਪਤਾਲ ਲੈ ਗਏ। ਮੋਨਿਕਾ ਮੁਤਾਬਕ ਬੱਚੇ ਦੀ ਕੀਮੋ ਅਤੇ ਰੇਡੀਏਸ਼ਨ ਤਾਂ ਕਈ ਵਾਰ ਹੋ ਚੁੱਕੀ ਹੈ, ਪਰ ਹੁਣ ਜੋ ਅਗਲਾ ਇਲਾਜ ਹੈ ਉਸ ਦੇ ਲਈ ਬੈਂਗਲੂਰ ਤੋਂ ਹੀ ਦਵਾਈ ਦਾ ਇੰਤਜ਼ਾਮ ਹੋਣਾ ਹੈ।
ਇਲਾਜ ਲਈ ਜੋ ਦਵਾਈਆਂ ਚਾਹੀਦੀਆਂ ਨੇ ਉਨ੍ਹਾਂ ਦੀ ਕੀਮਤ ਇੱਕ ਕਰੋੜ ਅੱਸੀ ਲੱਖ ਰੁਪਏ ਹੈ: ਅਹਾਨ ਦੇ ਪਿਤਾ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਬੰਗਲੌਰ ਵਿਖੇ ਜਿਸ ਹਸਪਤਾਲ ਵਿੱਚ ਬੱਚੇ ਦਾ ਇਲਾਜ ਚੱਲਣਾ ਹੈ, ਉੱਥੇ ਦੇ ਡਾਕਟਰਾਂ ਮੁਤਾਬਕ ਇਸ ਬਿਮਾਰੀ ਲਈ ਜਿਨ੍ਹਾਂ ਦਵਾਈਆਂ ਦੀ ਲੋੜ ਹੈ, ਉਹ ਦੇਸ਼ ਵਿੱਚ ਨਹੀਂ ਮਿਲਦੀਆਂ ਅਜਿਹੇ ਦਵਾਈਆਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਬਕਾਇਦਾ ਅਹਾਨ ਦੇ ਪਰਿਵਾਰ ਨੂੰ ਲਿਖ ਕੇ ਦਿੱਤਾ ਹੈ ਕਿ ਇਹ ਸਾਰੀਆਂ ਦਵਾਈਆਂ ਵਿਦੇਸ਼ ਤੋਂ ਮੰਗਵਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਕੀਮਤ 1 ਕਰੋੜ 80 ਲੱਖ ਰੁਪਏ ਹੈ। ਜਤਿੰਦਰ ਸਿੰਘ ਮੁਤਾਬਕ ਜਦੋਂ ਦਾ ਉਨ੍ਹਾਂ ਦਾ ਬੇਟਾ ਬੀਮਾਰ ਹੋਇਆ ਹੈ ਉਦੋਂ ਤੋਂ ਉਹ ਸਿਰਫ਼ ਆਪਣੇ ਬੇਟੇ ਦੇ ਇਲਾਜ ਲਈ ਇੱਧਰ-ਉੱਧਰ ਭਟਕ ਰਹੇ ਹਨ। ਜਿਸ ਕਰਕੇ ਉਨ੍ਹਾਂ ਦੀ ਨੌਕਰੀ ਤੱਕ ਛੁੱਟ ਗਈ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਕੋਲ ਜੋ ਕੁਝ ਸੀ ਉਹ ਸਭ ਉਹ ਆਪਣੇ ਬੇਟੇ ਦੇ ਇਲਾਜ ‘ਤੇ ਲਗਾ ਚੁੱਕੇ ਹਨ।
ਮਾਂ ਬਾਪ ਲਗਾ ਰਹੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ: ਅੱਜ ਅਹਾਨ ਦੇ ਬਾਅਦ ਆਬਿਦਾ ਜਿੱਥੇ ਘਰ ਵਿੱਚ ਰੱਬ ਅੱਗੇ ਮੱਥਾ ਟੇਕ ਕੇ ਆਪਣੇ ਬੱਚੇ ਦੀ ਲੰਮੀ ਉਮਰ ਦੀਆਂ ਅਰਦਾਸਾਂ ਕਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਲੋਕਾਂ ਨੂੰ ਇਸ ਗੱਲ ਦੀ ਗੁਹਾਰ ਲਗਾ ਰਹੇ ਹਨ, ਕਿ ਉਨ੍ਹਾਂ ਦੇ ਬੱਚੇ ਦੇ ਇਲਾਜ ਲਈ ਇੱਕ ਵੱਡੀ ਰਕਮ ਦੀ ਜ਼ਰੂਰਤ ਹੈ, ਜੋ ਉਨ੍ਹਾਂ ਕੋਲ ਨਹੀਂ ਹੈ, ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਅਹਾਨ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਜੋ ਇਲਾਜ ਹੁਣ ਸ਼ੁਰੂ ਹੋਣਾ ਹੈ, ਉਸ ਦੇ ਲਈ 1 ਕਰੋੜ 80 ਲੱਖ ਰੁਪਏ ਦੀ ਲੋੜ ਹੈ, ਜੋ ਉਨ੍ਹਾਂ ਵਾਸਤੇ ਸੰਭਵ ਨਹੀਂ, ਆਪਣੇ ਬੱਚੇ ਦੇ ਇਲਾਜ ਲਈ ਹੁਣ ਤੱਕ ਕਈ ਐੱਨ.ਜੀ.ਓ, ਵੱਡੇ ਕਾਰੋਬਾਰੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤੀਕ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਮੀਡੀਆ ਜ਼ਰੀਏ ਵੀ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਮੀਡੀਆ ਨੂੰ ਵੀ ਇਸ ਗੱਲ ਦੀ ਗੁਹਾਰ ਲਗਾ ਰਹੇ ਹਨ। ਅੱਜ ਅਹਾਨ 6 ਸਾਲਾਂ ਦਾ ਹੋ ਚੁੱਕਿਆ ਹੈ।
ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਦਰਿਆ ਦਿਲੀ ਪੰਜਾਬੀਆਂ ਨੇ ਹਮੇਸ਼ਾ ਹੀ ਲੋੜਵੰਦ ਅਤੇ ਦੁੱਖੀ ਲੋਕਾਂ ਦੀ ਵੱਧ ਚੜਕੇ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਪੰਜਾਬੀ ਅਤੇ ਸਮਾਜ ਸੇਵੀ ਉਨ੍ਹਾਂ ਦੀ ਵੀ ਮਦਦ ਕਰਨਗੇ।

ਪੀੜਤ ਪਰਿਵਾਰ ਵੱਲੋਂ ਮਦਦ ਲਈ ਜਾਰੀ ਕੀਤਾ ਪਰਿਵਾਰ ਦਾ ਮੋਬਾਈਲ ਨੰਬਰ: 9501113797
ਇਹ ਵੀ ਪੜ੍ਹੋ:ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਐਤਵਾਰ ਦੇ ਦਿਨ ਵੀ ਦੁੱਖ ਸਾਂਝਾ ਕਰਨ ਵਾਲਿਆਂ ਦਾ ਲੱਗਾ ਤਾਂਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.