ਜਲੰਧਰ: ਕੋਰੋਨਾ ਵਾਇਰਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਪੂਰੇ ਸੂਬੇ ਦੇ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਮੌਕ ਡਰਿੱਲ ਜਲੰਧਰ ਦੇ ਪਿੰਡ ਮਲਕੋ ਤਰਾੜ ਦੇ ਵਿੱਚ ਕੀਤੀ ਗਈ। ਮੌਕ ਡਰਿੱਲ ਜਲੰਧਰ ਦੇ ਏਡੀਸੀ ਵਿਸ਼ੇਸ਼ ਸਰੰਗਲ ਦੀ ਰਹਿਨੁਮਾਈ ਹੇਠ ਕੀਤੀ ਗਈ।
ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ 'ਚ ਅਨਾਉਸਮੈਂਟ ਕੀਤੀ ਸੀ ਜਿਸ 'ਚ ਪਿੰਡਵਾਸੀ ਨੂੰ ਕੋਰੋਨਾ ਵਾਇਰਸ ਦੇ ਚੈੱਕਅਪ ਸਬੰਧੀ ਸੂਚਿਤ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਦਾ ਘਿਰਾਓ ਕੀਤਾ ਗਿਆ ਫਿਰ ਡਾਕਟਰਾਂ ਵੱਲੋਂ ਡੌਰ-ਟੂ-ਡੌਰ ਜਾ ਪਿੰਡ ਵਾਸੀਆਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛ ਕੇ ਪਿੰਡ ਦੀ ਟ੍ਰੈਵਲ ਹਿਸਟਰੀ ਬਾਰੇ ਜਾਣਿਆ ਗਿਆ।
ਇਹ ਵੀ ਪੜ੍ਹੋ:ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਪੱਕੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਐਸ.ਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਮਲਕੋ ਤਰਾੜ ਦੇ ਸਾਰੇ ਰਸਤਿਆਂ ਨੂੰ ਬੰਦ ਕਰਕੇ ਉਸ ਦਾ ਘਿਰਾਓ ਕਰ ਲੋਕਾਂ ਦਾ ਹੈਲਥ ਚੈੱਕਅਪ ਕੀਤਾ ਗਿਆ ਜਿਸ ਚੋਂ ਇੱਕ ਸ਼ੱਕੀ ਇਸ ਤਰ੍ਹਾਂ ਦਾ ਸੀ ਜੋ ਕਿ ਹਸਪਤਾਲ ਜਾਣ ਨੂੰ ਤਿਆਰ ਨਹੀਂ ਸੀ ਉਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੇਰਿਤ ਕਰਕੇ ਉਸ ਨੂੰ ਹਸਪਤਾਲ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਮੌਕ ਡਰਿੱਲ ਦੇ ਵਿੱਚ ਪੁਲਿਸ ਪ੍ਰਸ਼ਾਸਨ, ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਪਿੰਡ ਮਲਕੋ 'ਚ ਮੌਕ ਡਰਿੱਲ ਰਾਹੀਂ 4 ਸ਼ੱਕੀ ਮਰੀਜ਼ਾ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ।