ਹੁਸ਼ਿਆਰਪੁਰ: 7 ਮਾਰਚ ਨੂੰ ਹੁਸ਼ਿਆਰਪੁਰ ਦੇ ਸ਼ਹੀਦ ਸੈਨਿਕਾਂ ਤੇ ਆਜ਼ਾਦੀ ਦਵਾਉਣ ਵਾਲੇ ਸੈਨਿਕਾਂ ਦੀ ਫ਼ੋਟੋ ਗੈਲਰੀ ਸਮਾਗਮ ਕੀਤਾ ਗਿਆ। ਫ਼ੋਟੋ ਗੈਲਰੀ ਸਮਾਗਮ ਦਾ ਉਦਾਘਟਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤਾ। ਇਹ ਫ਼ੋਟੋ ਗੈਲਰੀ ਸ਼ਹੀਦਾਂ ਤੇ ਦੇਸ਼ ਨੂੰ ਆਜ਼ਾਦੀ ਦਵਾਉਣ ਵਾਲਿਆਂ ਸੈਨਿਕਾਂ ਲਈ ਕੀਤੀ ਗਈ ਹੈ। ਇਸ ਸਮਾਗਮ 'ਚ ਸ਼ਹੀਦ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸ਼ਹੀਦ ਪਰਿਵਾਰਾਂ ਨੇ ਓਮ ਬਿਰਲਾ ਸਾਹਮਣੇ ਆਪਣਾ ਰੋਸ ਜ਼ਾਹਿਰ ਕੀਤਾ।
ਸ਼ਹੀਦ ਪਰਿਵਾਰਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਹੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਫ਼ੋਟੋ ਗੈਲਰੀ 'ਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਰਾਬਤਾ ਨਹੀਂ ਕੀਤਾ ਜਾ ਰਿਹਾ। ਸ਼ਹੀਦ ਪਰਿਵਾਰਾਂ ਨੂੰ ਹੀ ਸਮਾਗਮ 'ਚ ਪਿੱਛਲੀਆਂ ਕੁਰਸੀਆਂ 'ਤੇ ਬਿਠਾਇਆ ਜਾ ਰਿਹਾ ਹੈ।
ਸ਼ਹੀਦਾਂ ਪਰਿਵਾਰਾਂ ਨੇ ਹੁਣ ਤੱਕ ਬਹੁਤ ਹੀ ਦੁੱਖ ਦਾ ਸਮਾਂ ਦੇਖਿਆ ਹੈ ਪਰ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਕਲ੍ਹ ਦੀਆਂ ਸਰਕਾਰਾਂ ਨੇ ਸ਼ਹੀਦਾਂ ਪਰਿਵਾਰਾਂ ਨਾਲ ਗੱਲਬਾਤ ਨਹੀਂ ਕੀਤੀ।
ਇਹ ਵੀ ਪੜ੍ਹੋ:"ਡੇਅਰੀ ਦੇ ਧੰਦੇ ਨੂੰ ਮੁੱਖ ਤੇ ਖੇਤੀਬਾੜੀ ਨੂੰ ਸਹਾਇਕ ਧੰਦਾ ਮੰਨਦਾ"
ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਬੱਸ ਦਾ ਸਫ਼ਰ ਮੁਫ਼ਤ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਦੇਣਿਆ ਚਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਦੋ ਦਿਨ ਪਹਿਲਾਂ ਹੀ 7 ਮਾਰਚ ਨੂੰ ਹੋਣ ਵਾਲੇ ਗੈਲਰੀ ਉਦਘਾਟਨ ਲਈ ਪ੍ਰੈਸ ਕਾਨਫਰੰਸ ਕੀਤੀ ਸੀ।