ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਾਧੋਵਾਲ ਦੇ ਇੱਕ 32 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਪਰਿਵਾਰ ਦਾ ਕਹਿਣਾ ਹੈ ਕਿ ਨਰਿੰਦਰ ਕੁਮਾਰ ਦਾ ਦੋ ਸਾਲ ਪਹਿਲਾਂ ਪਿੰਡ ਹੰਸਰੋਂ ਦੀ ਰਹਿਣ ਵਾਲੀ ਨਿਸ਼ਾ ਪੁੱਤਰੀ ਸ਼ਿੰਗਾਰਾ ਰਾਮ ਨਾਲ ਵਿਆਹ ਹੋਇਆ ਸੀ।ਨਿਸ਼ਾ ਬੱਚਾ ਹੋਣ ਤੋਂ ਪਹਿਲਾਂ ਆਪਣੇ ਪੇਕੇ ਘਰ ਰਹਿ ਰਹੀ ਸੀ।15 ਦਿਨ ਪਹਿਲਾਂ ਉਹ ਅਤੇ ਉਸ ਦਾ ਲੜਕਾ ਨਰਿੰਦਰ ਕੁਮਾਰ ਨਿਸ਼ਾ ਨੂੰ ਲੈਣ ਲਈ ਗਏ ਸਨ ਪਰ ਉਸ ਦੇ ਸਹੁਰਾ ਪਰਿਵਾਰ ਨੇ ਨਿਸ਼ਾ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ। ਨਰਿੰਦਰ ਕੁਮਾਰ 3 ਜੁਲਾਈ ਨੂੰ ਦੁਬਾਰਾ ਉਸ ਨੂੰ ਲੈਣ ਗਿਆ ਤਾਂ ਉਸ ਦੇ ਸਾਲਿਆਂ ਨੇ ਨਰਿੰਦਰ ਕੁਮਾਰ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। ਉਸਨੇ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਫਾਹਾ ਲਗਾ ਕੇ ਮਰਨ ਦੀਆਂ ਗੱਲਾਂ ਕਰਨ ਲੱਗਾ। 4 ਜੁਲਾਈ ਸ਼ਾਮ ਨੂੰ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਦੱਸਿਆ ਜਾ ਰਿਹਾ ਕਿ ਉਹ ਸੁਹਰੇ ਪਰਿਵਾਰ ਤੋਂ ਪਰੇਸ਼ਾਨ ਸੀ।
ਇਹ ਵੀ ਪੜੋ:'ਕਿਸਾਨੀ ਧਰਨੇ ਨੇੜੇ ਪਲਟਿਆ ਟਰੱਕ ਟਰੱਕ, ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ'