ETV Bharat / state

ਗੁਰਦਾਸਪੁਰ 'ਚ ਸੁੱਤੀ ਪਈ ਸੱਸ 'ਤੇ ਪੈਟਰੋਲ ਪਾ ਕੇ ਨੂੰਹ ਨੇ ਲਾਈ ਅੱਗ

author img

By

Published : Jun 24, 2020, 6:49 PM IST

ਗੁਰਦਾਸਪੁਰ ਦੇ ਪਿੰਡ ਬਾਜੇਚੱਕ ਵਿੱਚ ਇੱਕ ਨੂੰਹ ਨੇ ਆਪਣੀ ਸੱਸ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਅੱਗ ਲੱਗਣ ਨਾਲ ਸੱਸ 50 ਫੀਸਦੀ ਸੜ ਗਈ ਹੈ।

ਨੂੰਹ ਨੇ ਸੱਸ ਨੂੰ ਅੱਗ ਲਾਈ
Gurdaspur Hospital

ਗੁਰਦਾਸਪੁਰ: ਪਿੰਡ ਬਾਜੇਚੱਕ ਵਿੱਚ ਇੱਕ ਨੂੰਹ ਨੇ ਆਪਣੀ 43 ਸਾਲਾ ਸੱਸ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਅੱਗ ਲੱਗਣ ਨਾਲ ਸੱਸ 50 ਫੀਸਦੀ ਸੜ ਗਈ ਹੈ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Gurdaspur Hospital

ਪੀੜਤ ਨਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਬਾਹਰ ਰਹਿੰਦਾ ਹੈ। ਉਸਦੀ ਨੂੰਹ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਲੜਦੀ ਰਹਿੰਦੀ ਹੈ। ਅੱਜ ਜਦ ਉਹ ਖੇਤਾਂ ਵਿੱਚੋਂ ਝੋਨਾ ਲਗਾ ਕੇ ਵਾਪਸ ਆ ਕੇ ਸੋ ਗਈ ਤਾਂ ਉਸ ਦੀ ਨੂੰਹ ਨੇ ਮੋਟਰਸਾਈਕਲ ਵਿੱਚੋਂ ਪੈਟਰੋਲ ਕੱਢ ਕੇ ਉਸ ਉਪਰ ਪਾ ਕੇ ਉਸਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਅੱਧ ਸੜੀ ਹਾਲਤ ਵਿੱਚ ਉਸ ਨੇ ਨਲਕੇ ਤੇ ਜਾ ਕੇ ਅੱਗ ਬੂਝਾਈ। ਉਸਦੀ ਨੂੰਹ ਇੱਕ ਵਾਰ ਵੀ ਉਸਦੇ ਲਾਗੇ ਨਹੀਂ ਆਈ ਅਤੇ ਗਆਂਢ ਦੇ ਕੁੱਝ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਉਸਨੂੰ ਹਸਪਤਾਲ ਭੇਜਿਆ।

ਇਸ ਬਾਰੇ ਪੀੜਤ ਦੀ ਧੀ ਨੇ ਦੱਸਿਆ ਹੈ ਕਿ ਉਸ ਦੇ ਭਰਾ ਨੇ ਫੋਨ ਕੀਤਾ ਕਿ ਮਾਂ ਨੂੰ ਅੱਗ ਲੱਗ ਗਈ ਹੈ। ਜਦੋਂ ਉਹ ਆਈ ਉਸ ਵਕਤ ਨੂੰ ਹਸਪਤਾਲ ਭਰਤੀ ਹੋ ਗਈ ਸੀ ਅਤੇ ਧੀ ਨੇ ਦੱਸਿਆ ਕਿ ਉਸਦੀ ਮਾਂ ਨੇ ਕਿਹਾ ਹੈ ਕਿ ਨੂੰਹ ਨੇ ਉਸ ਨੂੰ ਅੱਗ ਲਈ ਹੈ। ਇਸ ਤੋਂ ਪਹਿਲਾਂ ਵੀ ਉਸ ਦੀ ਭਾਬੀ ਨੇ ਉਸਦੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਹੈ।

ਇਹ ਵੀ ਪੜੋ: ਖਾਲਿਸਤਾਨ ਦੇ ਨਾਂਅ 'ਤੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਦਿਲਜੀਤ ਤੇ ਜੈਜ਼ੀ ਬੀ: ਰਵਨੀਤ ਬਿੱਟੂ

ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ 50 ਫੀਸਦੀ ਝੁਲਸ ਗਈ ਹੈ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਉਸਦੇ ਬਿਆਨ ਦਰਜ ਨਹੀਂ ਹੋ ਸਕੇ ਹਨ। ਉਸਦੀ ਕੁੜੀ ਨੇ ਦੱਸਿਆ ਹੈ ਕਿ ਉਸਦੀ ਭਾਬੀ ਨੇ ਅੱਗ ਲਗਾਈ ਹੈ ਅਤੇ ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.