ਗੁਰਦਾਸਪੁਰ:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਈਪੀਐਸ(IPS) ਪ੍ਰੋਬੇਸ਼ਨਰ ਅਧਿਕਾਰੀਆਂ ਨਾਲ ਲਾਈਵ ਗੱਲਬਾਤ ਕੀਤੀ ਗਈ।ਇਸ ਦੌਰਾਨ ਪ੍ਰਧਾਨ ਮੰਤਰੀ ਨੇ ਗੁਰਦਾਸਪੁਰ ਨਾਲ ਸਬੰਧਿਤ ਆਈਪੀਐਸ (IPS) ਅਧਿਕਾਰੀ ਡਾ. ਨਵਜੋਤ ਸਿੰਮੀ ਨਾਲ ਗੱਲਬਾਤ ਕੀਤੀ ਅਤੇ ਨਰੇਂਦਰ ਮੋਦੀ ਨੇ ਨਵਜੋਤ ਸਿੰਮੀ ਨੂੰ ਵਿਸ਼ੇਸ਼ ਸਵਾਲ ਕੀਤੇ।
ਇਸ ਮੌਕੇ ਨਵਜੋਤ ਸਿੰਮੀ ਨੇ ਦੱਸਿਆ ਕਿ ਇਕ ਡਾਕਟਰ ਦਾ ਕੰਮ ਵੀ ਲੋਕਾਂ ਦੇ ਦਰਦ ਨੂੰ ਘੱਟ ਕਰਨਾ ਹੈ ਅਤੇ ਪੁਲਿਸ ਅਧਿਕਾਰੀ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਘੱਟ ਕਰਨ ਦੀ ਸੇਵਾ ਹੀ ਕਰਦੇ ਹਨ।ਇਸ ਲਈ ਉਸ ਨੇ ਸੋਚਿਆਂ ਕਿ ਪੁਲਿਸ ਸਰਵਿਸਜ ਵਿਚ ਆ ਕੇ ਉਸ ਨੂੰ ਲੋਕ ਸੇਵਾ ਲਈ ਵੱਡਾ ਪਲੇਟ ਫਾਰਮ ਮਿਲ ਸਕਦਾ ਹੈ।
ਆਈਪੀਐਸ ਅਧਿਕਾਰੀ ਡਾ. ਨਵਜੋਤ ਸਿੰਮੀ ਦੇ ਮਾਤਾ ਪਿਤਾ ਨੇ ਦੇਸ਼ ਦੇ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਗਰਵ ਹੈ ਕਿ ਉਹ ਦੇਸ਼ ਦੀ ਸੇਵਾ ਕਰ ਰਹੀ ਹੈ।
ਨਵਜੋਤ ਸਿੰਮੀ ਦੇ ਪਿਤਾ ਹੰਸ ਰਾਜ ਅਤੇ ਉਸਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਉਨਾਂ ਦਾ ਜੱਦੀ ਪਿੰਡ ਪੱਖੋਵਾਲ ਕੁੱਲੀਆਂ ਹੈ ਅਤੇ ਉਸ ਦੀ ਪੁੱਤਰੀ 5ਵੀਂ ਜਮਾਤ ਪੱਖੋਵਾਲ ਤੋਂ ਹੀ ਪਾਸ ਕੀਤੀ ਅਤੇ 10ਵੀਂ ਜਮਾਤ ਗੁਰਦਾਸਪੁਰ ਦੇ ਪ੍ਰਾਈਵੇਟ ਸਕੂਲ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਤੋਂ 12 ਜਮਾਤ ਪਾਸ ਕੀਤੀ।ਉਸ ਉਪਰੰਤ ਉਸ ਨੇ ਪੀਐਮਟੀ ਦਾ ਟੈਸਟ ਪਾਸ ਕੀਤਾ ਅਤੇ ਲੁਧਿਆਣਾ ਤੋਂ ਬੀਡੀਐਸ ਕੀਤੀ।
ਉਨ੍ਹਾਂ ਨੇ ਦੱਸਿਆ ਹੈ ਕਿ ਉਸ ਤੋਂ ਬਾਅਦ ਯੂਪੀਐਸਸੀ ਦੀ ਤਿਆਰੀ ਲਈ ਦਿੱਲੀ ਜਾ ਕੇ ਕਰੀਬ 2 ਸਾਲ ਤਿਆਰੀ ਕੀਤੀ ਅਤੇ ਪੀਸੀਐਸ ਪਾਸ ਕਰਕੇ ਈਟੀਓ ਨਿਯੁਕਤ ਹੋਈ ਪਰ ਉਸ ਨੇ ਆਈਪੀਐਸ ਇਮਤਿਹਾਨ ਪਾਸ ਕੀਤਾ ਅਤੇ ਉਸਨੇ ਹੈਦਰਾਬਾਦ ਸਿਖਲਾਈ ਹੋ।ਡਾ.ਨਵਜੋਤ ਸਿੰਮੀ ਦੇ ਪਿਤਾ ਦਾ ਕਹਿਣਾ ਹੈ ਕਿ ਧੀਆਂ ਨੂੰ ਜਰੂਰ ਪੜ੍ਹਾਉਣਾ ਚਾਹੀਦਾ ਹੈ।
ਇਹ ਵੀ ਪੜੋ:ਦਰਿੰਦਗੀ ਦੀਆਂ ਹੱਦਾਂ ਪਾਰ, ਦਿਲ ਦੇ ਕਮਜ਼ੋਰ ਨਾ ਦੇਖਣ ਇਹ ਵੀਡੀਓ !