ਅਬੋਹਰ: ਮੇਹਰ ਦੀ ਚੋਣ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਕਾਫ਼ੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ, ਜਿਸ ਸਬੰਧੀ ਇੱਕ ਪ੍ਰੋਗਰਾਮ ਰੱਖਿਆ ਗਿਆ ’ਤੇ ਮੇਹਰ ਦਾ ਐਲਾਨ ਕੀਤਾ ਗਿਆ। ਮੇਹਰ ਦੀ ਚੋਣ ਲਈ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ’ਤੇ ਅਬੋਹਰ ਪੁੱਜੇ। ਜਿੱਥੇ ਉਨ੍ਹਾਂ ਨੇ ਸਰਬਸੰਮਤੀ ਨਾਲ ਵਿਮਲ ਠਠਈ ਨੂੰ ਪ੍ਰਧਾਨ ਐਲਾਨ ਦਿੱਤਾ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਬੋਹਰ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਹੋਣਗੇ ਕਿਉਂਕਿ ਸਾਰੇ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਨਾਂ ’ਤੇ ਹੀ ਮੋਹਰ ਲਾਈ ਹੈ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਲਈ ਗਣਪਤ ਰਾਏ ਡਿਪਟੀ ਮੇਅਰ ਲਈ ਰਾਜ ਕੁਮਾਰ ਅਤੇ ਫਾਇਨੈਂਸ ਕਮੇਟੀ ਦੇ ਚੇਅਰਮੈਨ ਮੰਗਤ ਰਾਏ ਬਾਠਲਾ ਅਤੇ ਔਰਤਾਂ ’ਚ ਮੈਂਬਰ ਵਿਸ਼ਾਖਾ ਗੋਇਲ ਅਤੇ ਜਸਬੀਰ ਕੌਰ ਨੂੰ ਚੁਣਿਆ ਗਿਆ ਹੈ।
ਇਹ ਵੀ ਪੜੋ: ਅੰਬੇਡਕਰ ਜੈਯੰਤੀ 'ਤੇ ਸੁਖਬੀਰ ਬਾਦਲ ਦਾ ਵੱਡਾ ਐਲਾਨ, ਸੱਤਾ 'ਚ ਆਉਣ 'ਤੇ ਦਲਿਤ ਹੋਵੇਗਾ ਉਪ-ਪ੍ਰਧਾਨ
ਚੁਣੇ ਗਏ ਮੇਅਰ ਵਿਮਲ ਠਠਈ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਜੁੰਮੇਵਾਰੇ ਸੌਂਪੀ ਗਈ ਹੈ ਉਹ ਉਸ ਪੂਰਾ ਉਤਰਣਗੇ ਅਤੇ ਉਹ ਜਾਖੜ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਗੇ, ਕਿਉਂਕਿ ਉਨ੍ਹਾਂ ਦਾ ਇੱਕ ਸੁਪਨਾ ਹੈ ਕਿ ਅਬੋਹਰ ਦੀ ਆਭਾ ਬਦਲੀ ਜਾਵੇ।
ਇਹ ਵੀ ਪੜੋ: ਚੰਡੀਗੜ੍ਹ: ਬੈਂਕ ਚੋਂ 4 ਕਰੋੜ ਦੀ ਚੋਰੀ ਕਰਨ ਵਾਲਾ ਸੁਰੱਖਿਆ ਗਾਰਡ ਪੁਲਿਸ ਅੜਿੱਕੇ