ਫ਼ਤਿਹਗੜ੍ਹ ਸਾਹਿਬ: ਕਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਅਨੇਕਾਂ ਮਜ਼ਦੂਰਾਂ ਦਾ ਕੰਮ ਬੰਦ ਹੋ ਗਿਆ ਸੀ। ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਤੇ ਵੀ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਲਾਕਡਾਉਨ ਦੇ ਕਾਰਨ ਇੰਡਸਟਰੀ ਵੀ ਬੰਦ ਰਹੀ। ਪਰ ਇੰਡਸਟਰੀ ਨੂੰ ਲਗਭਗ ਦੋ ਮਹੀਨੇ ਦੇ ਬਾਅਦ ਕੁਝ ਸ਼ਰਤਾਂ ਤੇ ਸਰਕਾਰ ਵੱਲੋਂ ਖੋਲ੍ਹਣ ਦੀ ਇਜਾਜ਼ਤ ਦਿੱਤੇ ਗਈ।
ਇਸ ਸਮੇਂ ਦੌਰਾਨ ਉਦਯੋਗਪਤੀਆਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਇੰਡਸਟਰੀ ਨੂੰ ਕਿਸ ਤਰ੍ਹਾਂ ਚਲਾਇਆ ਜਾ ਰਿਹਾ। ਇਸ ਬਾਰੇ ਉਨ੍ਹਾਂ ਨਾਲ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਉਦਯੋਗਪਤੀਆਂ ਦਾ ਕਹਿਣਾ ਸੀ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਇੰਡਸਟਰੀ ਕਾਫੀ ਸਮਾਂ ਬੰਦ ਰਹੀ ਜਿਸ ਦੇ ਕਾਰਨ ਉਨ੍ਹਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮਿਲੀ। ਇੰਡਸਟਰੀ ਦੇ ਖ਼ਰਚੇ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਪੈ ਰਹੇ ਸਨ।
ਉਦਯੋਗਪਤੀਆਂ ਦਾ ਕਹਿਣਾ ਸੀ ਕਿ ਲੌਕਡਾਊਨ ਦੇ ਦੌਰਾਨ ਇੰਡਸਟਰੀ ਬੰਦ ਹੋਣ ਦੇ ਕਾਰਨ ਜੋ ਮਜ਼ਦੂਰ ਉਨ੍ਹਾਂ ਕੋਲ ਕੰਮ ਕਰਦੇ ਸਨ ਉਨ੍ਹਾਂ ਨੂੰ ਰਾਸ਼ਨ ਅਤੇ ਤਨਖ਼ਾਹ ਵੀ ਉਨ੍ਹਾਂ ਵਲੋਂ ਦਿੱਤੀ ਗਈ। ਲਾਕਡਾਉਨ ਤੋਂ ਬਾਅਦ ਇੰਡਸਟਰੀ ਖੁੱਲ੍ਹ ਜਾਣ ਤੇ ਵੀ ਉਨ੍ਹਾਂ ਦਾ ਕੰਮ ਪਹਿਲੇ ਸਮੇਂ ਦੇ ਵਿੱਚ ਨਹੀਂ ਚੱਲਿਆ ਕਿਉਂਕਿ ਜ਼ਿਆਦਾਤਰ ਲੇਬਰ ਆਪਣੇ ਘਰਾਂ ਨੂੰ ਜਾ ਚੁੱਕੀ ਸੀ ਅਤੇ ਲੇਬਰ ਦੇ ਨਾ ਹੋਣ ਦੇ ਕਾਰਨ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੀ ਘਾਟ ਸੀ। ਹੁਣ ਲੇਬਰ ਆਉਣ ਦੇ ਨਾਲ ਇੰਡਸਟਰੀ ਚਾਲੂ ਹੋਈ ਹੈ ਪਰ ਜਿਹੜੀਆਂ ਛੋਟੀਆਂ ਮਿੱਲਾਂ ਹਨ ਉਹ ਵੀ ਵੱਡੀ ਸੰਖਿਆ ਦੇ ਵਿੱਚ ਬੰਦ ਪਈਆਂ ਹਨ।
ਇਸ ਮੌਕੇ ਉਦਯੋਗਪਤੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੰਮ 254 ਪ੍ਰਤੀਸ਼ਤ ਘੱਟ ਹੀ ਚੱਲ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਸਾਮਾਨ ਤਿਆਰ ਹੈ ਪਰ ਦੂਸਰੇ ਰਾਜਾਂ ਦੀਆਂ ਉਦਯੋਗਿਕ ਇਕਾਈਆਂ ਅਜੇ ਵੀ ਬੰਦ ਹਨ ਜਿਸ ਦੇ ਕਾਰਨ ਸਾਮਾਨ ਪਹਿਲਾਂ ਦੀ ਤਰ੍ਹਾਂ ਨਹੀਂ ਵਿਕ ਰਿਹਾ। ਜਿਸ ਦੇ ਕਾਰਨ ਉਨ੍ਹਾਂ ਨੂੰ ਆਰਥਿਕ ਦਿਕਤਾਂ ਆ ਰਹੀਆਂ ਹਨ।
ਉੱਥੇ ਉਹਨਾਂ ਗੱਲ ਕਰਦੇ ਹੋ ਕਿਹਾ ਕਿ ਲੌਕਡਾਉਨ ਦੇ ਦੌਰਾਨ ਇੰਡਸਟਰੀ ਬੰਦ ਹੋਣ ਦੇ ਕਾਰਨ ਜੋ ਪਹਿਲਾਂ ਸਾਮਾਨ ਵੇਚਿਆ ਗਿਆ ਸੀ ਉਸ ਦੀ ਪੇਮੈਂਟ ਅਜੇ ਵੀ ਨਹੀਂ ਮਿਲੀ।
ਉਦਯੋਗਪਤੀਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੇ ਅਨੁਸਾਰ ਹੀ ਫੈਕਟਰੀਆਂ ਨੂੰ ਚਲਾਇਆ ਜਾ ਰਿਹਾ ਹੈ ਫੈਕਟਰੀ ਨੂੰ ਸੈਨੇਟਾਇਜ਼ਰ ਕਰਨ ਤੋਂ ਬਾਅਦ ਚਲਾਇਆ ਜਾਂਦਾ ਹੈ ਫੈਕਟਰੀ ਦੇ ਵਿੱਚ ਆਉਣ ਵਾਲੀ ਲੇਬਰ ਦਾ ਪਹਿਲਾ ਟੈਂਪਰੇਚਰ ਚੈਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੈਨੇਟਾਇਜ਼ਰ ਕਰਕੇ ਉਸ ਨੂੰ ਕੰਮ ਤੇ ਲਗਾਇਆ ਜਾਂਦਾ ਹੈ। ਬਾਹਰ ਤੋਂ ਜੋ ਵੀ ਟਰੱਕ ਦੇ ਜ਼ਰੀਏ ਆਉਣ ਵਾਲੀ ਲੇਬਰ ਅਤੇ ਸਾਮਾਨ ਨੂੰ ਚੈੱਕ ਕਰ ਕੇ ਹੀ ਅੰਦਰ ਭੇਜਿਆ ਜਾਂਦਾ ਹੈ।
ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਫੈਕਟਰੀ ਦੇ ਫੌਰਮੈਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਮਜ਼ਦੂਰਾਂ ਤੋਂ ਫੈਕਟਰੀ ਦੇ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ। ਦਿਨ ਸਮੇਂ 40 ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਨੂੰ ਕਰੋਨਾ ਵਾਇਰਸ ਵਾਰੇ ਮੌਕੇ ਮੌਕੇ ਤੇ ਜਾਣਕਾਰੀ ਦਿੱਤੀ ਜਾਂਦੀ ਹੈ।
ਉੱਥੇ ਹੀ ਮਿੱਲ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਫੈਕਟਰੀ ਮਾਲਕਾਂ ਦੇ ਵੱਲੋਂ ਉਨ੍ਹਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਜਦੋਂ ਵੀ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਆਉਂਦੇ ਹਨ ਫੈਕਟਰੀ ਵਿੱਚ ਆਉਣ ਦੇ ਸਮੇਂ ਉਨ੍ਹਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੈਨੀਟਾਈਜ਼ਰ ਕਰਕੇ ਉਨ੍ਹਾਂ ਨੂੰ ਕੰਮ ਤੇ ਲਗਾਇਆ ਜਾਂਦਾ ਹੈ।