ਸ੍ਰੀ ਫ਼ਤਿਹਗੜ੍ਹ ਸਾਹਿਬ : ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੱਤਰਕਾਰਾਂ ਦੀ ਇਹ ਮੰਗ ਸੀ ਕਿ ਉਨ੍ਹਾਂ ਨੂੰ ਇੱਕ ਸਮਰੱਥ ਸਥਾਨ ਦਿੱਤਾ ਜਾਵੇ, ਜਿੱਥੇ ਉਹ ਆਪਣੀ ਮੀਟਿੰਗਾਂ ਦੇ ਇਲਾਵਾ ਰਾਜਨੀਤਕ ਅਤੇ ਜਨਤਕ ਬੈਠਕ ਕਰ ਸਕਣ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਕੋਸ਼ਿਸ਼ ਕਰਦੇ ਹੋਏ ਨਗਰ ਕੌਂਸਲ ਦੇ ਸਹਿਯੋਗ ਨਾਲ ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਨੂੰ ਸਥਾਨਕ ਕੰਮਿਊਨਿਟੀ ਸੇਂਟਰ ਵਿੱਚ ਅੱਜ ਦਫ਼ਤਰ ਉਪਲੱਬਧ ਕਰਵਾਇਆ ਜਿਸ ਦਾ ਉਦਘਾਟਨ ਅੱਜ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਰਣਦੀਪ ਸਿੰਘ ਨੇ ਪ੍ਰੈਸ ਕਲੱਬ ਨੂੰ ਆਪਣੀ ਅਤੇ ਸਰਕਾਰ ਦੀ ਤਰਫੋਂ ਵਧਾਈ ਦਿੰਦੇ ਕਿਹਾ ਕਿ ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ ਜਿਸ ਵਿੱਚ ਸਾਡੇ ਵੱਲੋਂ ਯੋਗਦਾਨ ਪਾਉਂਦੇ ਇਸ ਨੂੰ ਪੂਰਾ ਕੀਤਾ ਤੇ ਜਿਸ ਨੂੰ ਪ੍ਰੈਸ ਕਲੱਬ ਬਣਾਇਆ। ਵਿਧਾਇਕ ਨੇ ਕਿਹਾ ਕਿ ਦੇਸ਼ ਵਿੱਚ ਪ੍ਰੈਸ ਨੂੰ ਅਧਿਕਾਰ ਹੈ ਕਿ ''ਫਰੀਡਮ ਆਫ ਸਪੀਚ'' ਦਾ ਹੈ 'ਤੇ ਕਿਹਾ ਕਿ ਅਸੀਂ ਆਪਣੀ ਜੁੰਮੇਵਾਰੀ ਨੂੰ ਸੱਮਝਦੇ ਹੋਏ ਅੱਜ ਮਿਲਕੇ ਪ੍ਰੈਸ ਕਲੱਬ ਨੂੰ ਜੋ ਸਥਾਨ ਦੇ ਸਕੇ ਹਾਂ ਉਸਦਾ ਸਹਿਰਾ ਪ੍ਰੈਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਨੂੰ ਜਾਂਦਾ ਹੈ।
ਪ੍ਰੈਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਪੱਤਰਕਾਰ ਸਮਾਜ ਦੀ ਪਿਛਲੇ ਲੰਬੇ ਸਮੇਂ ਤੋਂ ਦਫਤਰ ਦੀ ਮੰਗ ਸੀ ਜਿੱਥੇ ਉਹ ਆਪਣੀ ਮੀਟਿੰਗਾਂ ਦੇ ਇਲਾਵਾ ਰਾਜਨੀਤਕ ਅਤੇ ਜਨਤਕ ਬੈਠਕ ਕਰ ਸਕਣ। ਜਿਸਨੂੰ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸ ਮੰਗ ਨੂੰ ਪੂਰਾ ਕੀਤਾ ਹੈ , ਜਿਸਦੇ ਲਈ ਅਸੀ ਕਾਕਾ ਰਣਦੀਪ ਸਿੰਘ ਦਾ ਧੰਨਵਾਦ ਕਰਦੇ ਹਾਂ।