ਫ਼ਰੀਦਕੋਟ: ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖ਼ੌਫ਼ ਹੀ ਨਹੀਂ ਹੈ। ਇਸ ਤਰ੍ਹਾਂ ਦਾ ਹੀ ਬੀਤੀ ਰਾਤ ਚੋਰਾਂ ਨੇ ਇੱਕ ਰੇਡੀਮੇਡ ਕੱਪੜਿਆਂ ਵਾਲੀ ਦੁਕਾਨ ਦੇ ਸਟਰ ਦਾ ਤਾਲਾ ਤੋੜ ਕੇ ਕਰੀਬ 40-50 ਹਜ਼ਾਰ ਰੁਪਏ ਦੇ ਰੇਡੀਮੇਡ ਕੱਪੜੇ ਚੋਰੀ (Thieves target clothing Shop in Faridkot) ਕਰ ਲਏ।
ਦੁਕਾਨਦਾਰ ਦੇ ਗੁਆਂਡੀ ਨੇ ਕਿਹਾ ਕਿ ਸਾਡਾ ਪੁਲਿਸ ਤੋਂ ਵਿਸ਼ਵਾਸ ਉਠ ਚੁੱਕਾ ਹੈ। ਉਹਨਾਂ ਕਿਹਾ ਕਿ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਤੇ ਪੁਲਿਸ ਵੱਲੋਂ ਸਿਰਫ਼ ਜਾਂਚ ਦੀ ਗੱਲ ਕਹੀ ਜਾਂਦੀ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ।
ਇਸੇ ਹੀ ਤਰ੍ਹਾਂ ਦੂਜੀ ਕਰਿਆਨੇ ਦੀ ਦੁਕਾਨ ਤੋਂ ਚੋਰ ਨੇ ਪੋੜੀਆਂ ਦਾ ਤਾਲਾ ਤੋੜ ਕੇ ਦੁਕਾਨ ਦੇ ਗੱਲੇ ਵਿਚੋਂ ਕਰੀਬ 7-8 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਜਦੋਂ ਇਸ ਬਾਰੇ ਪੁਲਿਸ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਰੇਡੀਮੇਡ ਕੱਪੜਿਆਂ ਦੀ ਦੁਕਾਨ ਤੋਂ 10-12 ਹਜ਼ਾਰ ਰੁਪਏ ਦੀ ਚੋਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਰਿਆਨੇ ਦੀ ਦੁਕਾਨ ਵਿਚੋਂ ਕੁਝ ਵੀ ਚੋਰੀ ਨਹੀਂ ਹੋਇਆ। ਫਿਰ ਵੀ ਇਹਨਾਂ ਚੋਰਾਂ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਐੱਸ.ਐੱਚ.ਓ ਗੁਰਮੀਤ ਸਿੰਘ ਨੇ ਜੈਤੋ ਦੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧੁੰਦ ਦੇ ਮੌਸਮ ਵਿਚ ਆਪਣੀਆਂ ਆਪਣੀਆਂ ਦੁਕਾਨਾਂ ਦੀਆਂ ਲਾਈਟਾਂ ਜਗ੍ਹਾ ਕੇ ਰੱਖਣ ਤਾਂ ਜੋ ਚੋਰ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ: ਰਿਵਾਲਵਰ ਦੀ ਨੋਕ 'ਤੇ ਲੁਟੇਰੇ ਮੋਟਰਸਾਈਕਲ ਖੋਹ ਹੋਏ ਫ਼ਰਾਰ