ETV Bharat / state

ਭਾਰਤੀ ਕਿਸਾਨ ਯੂਨੀਅਨ ਦੇ ਧਰਨੇ 'ਚ ਹੋਈ ਕਿਸਾਨ ਦੀ ਮੌਤ

author img

By

Published : Dec 7, 2019, 4:47 PM IST

ਜੈਤੋ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਕਿਸਾਨ ਦੀ ਮੌਤ ਹੋ ਗਈ। ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਸਾਨ ਦੀ ਮੌਤ ਨੂੰ ਆਤਮਹੱਤਿਆ ਕਰਾਰ ਦਿੱਤੀ ਹੈ।

ਜੈਤੋ ਕਿਸਾਨ ਯੂਨੀਅਨ ਧਰਨਾ
ਧਰਨੇ 'ਚ ਕਿਸਾਨ ਦੀ ਮੌਤ

ਫ਼ਰੀਦਕੋਟ: ਪਿਛਲੇ ਦਿਨੀਂ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਇਸੇ ਤਹਿਤ ਕਿਸਾਨਾਂ ਦੀ ਰਿਹਾਈ ਅਤੇ ਮੁਕੱਦਮੇ ਰੱਦ ਕਰਵਾਉਣ ਲਈ ਕਿਸਾਨ ਸੰਗਠਨਾਂ ਵਲੋਂ ਰਾਜ ਵਿੱਚ ਕਈ ਜਗ੍ਹਾ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਵੇਖੋ ਵੀਡੀਓ

ਇਸ ਕੜੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪਿਛਲੇ ਕਰੀਬ 30 ਦਿਨਾਂ ਤੋਂ ਜੈਤੋ ਵਿਖੇ ਐਸਡੀਐਮ ਦਫ਼ਤਰ ਦੇ ਸਾਹਮਣੇ ਲਗਾਤਾਰ ਧਰਨਾਂ ਦਿੱਤਾ ਜਾ ਰਿਹਾ ਹੈ। ਇਸ ਵਿੱਚ ਅੱਜ ਸਵੇਰੇ ਧਰਨੇ ਵਿੱਚ ਮੌਜੂਦ ਇੱਕ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮੌਤ ਹੋਣ ਦੇ ਠੀਕ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਲੱਗ ਸਕਦਾ ਹੈ, ਪਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਨੇ ਇਸ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਹੈ।

ਇਸ ਮਾਮਲੇ ਵਿੱਚ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਕਾਫ਼ੀ ਦਿਨਾਂ ਤੋਂ ਧਰਨਾ ਦੇ ਰਹੀ ਹੈ ਅਤੇ ਉਹ ਸ਼ਾਂਤੀ ਪੂਰਵਕ ਤਰੀਕੇ ਨਾਲ ਬੈਠੇ ਹਨ ਇਸ ਧਰਨੇ ਵਿੱਚ ਕਿਸਾਨ ਜਗਸੀਰ ਸਿੰਘ ਪਿੰਡ ਕੋਟੜਾ ਜ਼ਿਲ੍ਹਾ ਬਠਿੰਡਾ ਨੇ ਸਰਕਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕੀਤੀ ਹੈ ਅਤੇ ਇਸ ਮੌਤ ਦੀ ਸਿੱਧੇ ਤੋਰ 'ਤੇ ਸਰਕਾਰ ਜ਼ਿੰਮੇਦਾਰ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜੋ: HTLS 2019: ਅਨਿਲ ਕਪੂਰ ਨੇ ਕੀਤੀ ਪੰਜਾਬ ਦੇ ਮੁੱਖ ਮੰਤਰੀ ਨਾਲ ਖ਼ਾਸ ਮੁੁਲਾਕਾਤ

ਇਸ ਮਾਮਲੇ ਵਿੱਚ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਹ ਮਰੀਜ ਆਇਆ ਸੀ ਅਤੇ ਉਸਦੇ ਨਾਲ ਦੇ ਲੋਕ ਦਵਾਈ ਵਾਲੀ ਬੋਤਲ ਵੀ ਨਾਲ ਲੈ ਕੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਹੁਣ ਕਿਸਾਨ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਅਤੇ ਹੁਣ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਪਾਵੇਗਾ।

Intro:ਭਾਰਤੀ ਕਿਸਾਨ ਯੂਨੀਅਨ ( ਸਿਧੁਪੁਰ ) ਦੇ ਧਰਨੇ ਵਿੱਚ ਹੋਈ ਕਿਸਾਨ ਦੀ ਮੌਤ ।

ਕਿਸਾਨ ਦੀ ਮੌਤ ਦੇ ਕਾਰਨਾਂ ਦੀ ਹਾਲੇ ਤੱਕ ਨਹੀ ਹੈ ਪੁਖਤਾ ਜਾਣਕਾਰੀ ।

ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਸਾਨ ਦੀ ਮੌਤ ਨੂੰ ਦਿੱਤਾ ਆਤਮਹੱਤਿਆ ਕਰਾਰ ।

ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਲੱਗ ਪਾਵੇਗਾ ਅਸਲ ਕਾਰਨਾਂ ਦਾ ਪਤਾ

ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਦੇ ਵਿਰੁੱਧ ਦਰਜ ਕੀਤੇ ਮੁਕਦਮਿਆਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਲਗਾਤਾਰ ਧਰਨਾ Body:।

ਐਂਕਰ
ਪਿਛਲੇ ਦਿਨੀ ਵਿੱਚ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਮੱਦੇਨਜਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ । ਉਸੀ ਦੇ ਚਲਦੇ ਕਿਸਾਨਾਂ ਦੀ ਰਿਹਾਈ ਅਤੇ ਮੁਕੱਦਮੇ ਰਦ ਕਰਵਾਉਣ ਲਈ ਕਿਸਾਨ ਸੰਗਠਨਾਂ ਵਲੋਂ ਰਾਜ ਵਿੱਚ ਕਈ ਜਗ੍ਹਾ ਧਰਨੇ ਅਤੇ ਰੋਸ਼ ਮੁਜਾਹਰੇ ਕੀਤੇ ਜਾ ਰਹੇ ਹਨ । ਇਸ ਕੜੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਸਿਧੁਪੁਰ ਵਲੋਂ ਪਿਛਲੇ ਕਰੀਬ 30 ਦਿਨਾਂ ਤੋਂ ਜੈਤੋ ਵਿਖੇ SDM ਦਫ਼ਤਰ ਦੇ ਸਾਹਮਣੇ ਲਗਾਤਾਰ ਧਰਨਾਂ ਦਿੱਤਾ ਜਾ ਰਿਹਾ ਹੈ । ਇਸ ਵਿੱਚ ਅੱਜ ਸਵੇਰੇ ਧਰਨੇ ਵਿੱਚ ਮੌਜੂਦ ਇੱਕ ਕਿਸਾਨ ਵਲੋਂ ਕੋਈ ਜਹਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹਾਲਾਂਕਿ ਮੌਤ ਹੋਣ ਦੇ ਠੀਕ ਕਾਰਣਾਂ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਲੱਗ ਸਕਦਾ ਹੈ , ਲੇਕਿਨ BKU ਸਿਧੁਪੁਰ ਦੇ ਸੂਬਾ ਪ੍ਰਧਾਨ ਨੇ ਇਸ ਮੋਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਹੈ ।

ਵੀ ਓ - 1
ਇਸ ਮਾਮਲੇ ਵਿੱਚ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਕਾਫ਼ੀ ਦਿਨਾਂ ਤੋਂ ਧਰਨਾ ਦੇ ਰਹੀ ਹੈ ਅਤੇ ਉਹ ਸ਼ਾਂਤੀ ਪੂਰਵਕ ਤਰੀਕੇ ਨਾਲ ਬੈਠੇ ਹਨ ਇਸ ਧਰਨੇ ਵਿੱਚ ਕਿਸਾਨ ਜਗਸੀਰ ਸਿੰਘ ਪਿੰਡ ਕੋਟੜਾ ਜਿਲਾ ਬਠਿੰਡਾ ਨੇ ਸਰਕਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕੀਤੀ ਹੈ ਅਤੇ ਇਸ ਮੌਤ ਦੀ ਸਿੱਧੇ ਤੋਰ ਤੇ ਸਰਕਾਰ ਜ਼ਿੰਮੇਦਾਰ ਹੈ । ਉਨ੍ਹਾਂਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਵਿੱਚ ਰੱਖਿਆ ਗਿਆ ਹੈ ।

ਬਾਇਟ - ਜਗਜੀਤ ਸਿੰਘ ਡੱਲੇਵਾਲਾ ।

ਵੀ ਓ - 2
ਇਸ ਮਾਮਲੇ ਵਿੱਚ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਹ ਮਰੀਜ ਆਇਆ ਸੀ ਅਤੇ ਉਸਦੇ ਨਾਲ ਦੇ ਲੋਕ ਕੋਈ ਦਵਾਈ ਵਾਲੀ ਬੋਤਲ ਵੀ ਨਾਲ ਲੈ ਕੇ ਆਏ ਸਨ । ਉਹਨਾਂ ਦੱਸਿਆ ਕਿ ਹੁਣ ਕਿਸਾਨ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਅਤੇ ਹੁਣ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਕਾਰਣਾਂ ਦਾ ਪਤਾ ਚੱਲ ਪਾਵੇਗਾ ।

ਬਾਈਟ - ਮਹਿਲਾ ਡਾਕਟਰ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.