ETV Bharat / state

ਪੰਜਾਬ ਬਜਟ ਇਜਲਾਸ ਦਾ ਅੱਜ ਦੂਜਾ ਦਿਨ, ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ

author img

By

Published : Feb 24, 2020, 9:51 AM IST

ਪੰਜਾਬ ਵਿਧਾਨ ਸਭਾ ਵਿੱਚ ਅੱਜ ਬਜਟ ਇਜਲਾਸ ਦਾ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।

Punjab Budget Session
ਪੰਜਾਬ ਬਜਟ ਇਜਲਾਸ

ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਦੂਜਾ ਦਿਨ ਹੈ। ਇਹ ਇਜਲਾਸ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਪਹਿਲਾਂ ਪੰਜਾਬ ਦਾ ਬਜਟ 25 ਫ਼ਰਵਰੀ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿੱਚ ਨਵੀਂ ਤਰੀਕ 28 ਫਰਵਰੀ ਐਲਾਨੀ ਗਈ। ਹੁਣ ਇਹ ਬਜਟ ਸੈਸ਼ਨ 3 ਮਾਰਚ ਤੱਕ ਚੱਲੇਗਾ।

ਬਜਟ ਸੈਸ਼ਨ ਦੇ ਪਹਿਲੇ ਦਿਨ ਮਰਹੂਮ ਆਗੂਆਂ ਤੇ ਹੋਰ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਜਿਸ ਦੇ ਨਾਲ ਹੀ ਬਜਟ ਇਜਲਾਸ ਸ਼ੁਰੂ ਹੋਇਆ।

ਦੱਸ ਦਈਏ ਕਿ ਅਕਾਲੀਆਂ ਨੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਜਵਾਬਦੇਹੀ ਮੰਗੀ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਜੇ ਇਸ ਮਾਮਲੇ ਉੱਤੇ ਢੁਕਵਾਂ ਜਵਾਬ ਨਾ ਮਿਲਿਆ ਤਾਂ ਉਹ ਸਦਨ ਦੀ ਕਾਰਵਾਈ ਚੱਲਣ ਨਹੀਂ ਦੇਣਗੇ।

ਹਾਲਾਂਕਿ ਡੀਜੀਪ ਦਿਨਕਰ ਗੁਪਤਾ ਇਸ ਬਿਆਨ ਉੱਤੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਇਸ ਟਿੱਪਣੀ ਨੇ ਅਣਜਾਣੇ ਵਿੱਚ ਹੀ ਸੂਬੇ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਨੂੰ ਦਿਲੋਂ ਅਫ਼ਸੋਸ ਹੈ ਕਿਉਂਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਕਦੇ ਨਹੀਂ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.