ETV Bharat / state

'ਖੇਲੋ ਇੰਡੀਆ ਯੂਥ ਖੇਡਾਂ' ਲਈ ਪੰਜਾਬ ਹਾਕੀ ਟੀਮ ਦੀ ਚੋਣ ਲਈ ਹੋਵੇਗਾ ਮੁੜ ਟਰਾਇਲ

author img

By

Published : Oct 26, 2019, 10:22 AM IST

ਖੇਡ ਵਿਭਾਗ ਵੱਲੋਂ ਜਨਵਰੀ ਵਿੱਚ ਗੁਵਾਹਟੀ ਵਿਖੇ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਖੇਡਾਂ ਲਈ' ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ 21 ਦੇ ਚੋਣ ਟਰਾਇਲ ਮੁੜ ਲੈਣ ਦਾ ਫ਼ੈਸਲਾ ਕੀਤਾ ਹੈ।

ਫ਼ੋਟੋੋ

ਚੰਡੀਗੜ: ਪੰਜਾਬ ਦੇ ਖੇਡ ਵਿਭਾਗ ਵੱਲੋਂ ਜਨਵਰੀ ਵਿੱਚ ਗੁਵਾਹਟੀ ਵਿਖੇ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਖੇਡਾਂ' ਲਈ ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ-21 ਦੇ ਚੋਣ ਟਰਾਇਲ ਮੁੜ ਲੈਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਖੇਡ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸ.ਏ.ਐਸ. ਵਿਖੇ 18 ਅਕਤੂਬਰ 2019 ਨੂੰ ਅੰਡਰ-17 ਦੇ ਨੌਜਵਾਨਾਂ ਦੇ ਲਏ ਗਏ ਟਰਾਇਲ ਹੁਣ 30 ਅਕਤੂਬਰ 2019 ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਹੀ 19 ਅਕਤੂਬਰ 2019 ਨੂੰ ਅੰਡਰ-21 ਦੇ ਮੁੰਡਿਆਂ ਦੇ ਲਏ ਗਏ ਟਰਾਇਲ ਵੀ 30 ਅਕਤੁਬਰ 2019 ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਲਏ ਜਾਣਗੇ।

ਬੁਲਾਰੇ ਨੇ ਦਸਿਆ ਕਿ ਅੰਡਰ-17 ਦੇ ਖਿਡਾਰੀਆਂ ਦਾ ਜਨਮ 1 ਜਨਵਰੀ 2003 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਇਹ ਖਿਡਾਰੀ ਕਿਸੇ ਸਕੂਲ ਜਾਂ ਸੰਸਥਾ ਵਿੱਚ ਪੜਦਾ ਹੋਵੇ। ਇਸੇ ਤਰ੍ਹਾਂ ਹੀ ਅੰਡਰ-21 ਦੇ ਖਿਡਾਰੀਆਂ ਦਾ ਜਨਮ 1 ਜਨਵਰੀ 1999 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਕਿਸੇ ਕਾਲਜ/ਯੂਨੀਵਰਸਿਟੀ ਵਿੱਚ ਪੜ੍ਹਦਾ ਹੋਵੇ।

ਜ਼ਿਕਰਯੋਗ ਹੈ ਕਿ ਖੇਡ ਵਿਭਾਗ ਵੱਲੋਂ ਜ਼ਿਲ੍ਹੇ ਤੇ ਰਾਜ ਪੱਧਰ ਦੀਆਂ ਖੇਡਾਂ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਟਰਾਇਲਾਂ ਦੌਰਾਨ ਤਰਜੀਹ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਰਜਿਸਟਰੇਸ਼ਨ ਲਈ ਟਰਾਇਲ ਵਾਲੀ ਥਾਂ ’ਤੇ ਜ਼ਿਲ੍ਹਾ ਖੇਡ ਅਫਸਰ ਕੋਲ ਸਵੇਰੇ 8 ਵਜੇ ਸਾਰੇ ਸਬੰਧਿਤ ਸਰਟੀਫਿਕੇਟਾਂ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਰਿਪੋਰਟ ਕਰਨਾ ਹੋਵੇਗਾ। ਇਸ ਸਬੰਧ ਵਿੱਚ ਕੋਈ ਵੀ ਟੀ.ਏ.ਡੀ.ਏ ਨਹੀਂ ਦਿੱਤਾ ਜਾਵੇਗਾ।

Intro:Body:

baljeet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.