ਚੰਡੀਗੜ੍ਹ:ਪੰਜਾਬ 'ਚ ਚਾਰ ਹਲਕਿਆਂ ਵਿਚ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਚਾਰੇ ਸੀਟਾਂ ਤੇ ਕਾਂਗਰਸ ਪਾਰਟੀ ਜੇਤੂ ਹੋਵੇਗੀ ਤੇ ਕਿਹਾ ਇਸ ਚ ਕਾਂਗਰਸ ਦੇ ਕੀਤੇ ਕੰਮ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਾਫ਼ ਹੋ ਜਾਵੇਗਾ।
ਜ਼ਿਮਨੀ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦਾ ਨਾਂਅ ਨਾ ਹੋਣ ਉੱਤੇ ਬਾਜਵਾ ਨੇ ਕਿਹਾ ਕਿ ਇਹ ਤਾਂ ਸਿੱਧੂ ਹੀ ਦੱਸ ਸਕਦੇ ਹਨ ਕਿ ਕੀ ਮਸਲਾ ਹੈ। ਬਾਜਵਾ ਨੇ ਕਿਹਾ ਕਿ ਸਿੱਧੂ ਦੀ ਹਾਈਕਮਾਨ ਨਾਲ ਗੱਲ ਹੋਈ ਹੋਣੀ ਹੈ ਤੇ ਜਿਵੇਂ ਹੀ ਹਾਈਕਮਾਨ ਨੇ ਸਿੱਧੂ ਸਾਹਿਬ ਨੂੰ ਨਿਰਦੇਸ਼ ਦਿੱਤੇ ਹੋਣਗੇ ਉਵੇ ਹੀ ਉਹ ਕਰਨਗੇ।
ਮੀਡੀਆ ਨਾਲ ਗੱਲ ਕਰਦਿਆਂ ਬਾਜਵਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੂਰਬ ਉੱਤੇ ਐਸ.ਜੀ.ਪੀ.ਸੀ ਤੇ ਸਰਕਾਰ ਨਾਲ ਸਹਿਮਤੀ ਨਹੀਂ ਬਣ ਰਹੀ। ਉਨ੍ਹਾਂ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਦੀ ਐਸ.ਜੀ.ਪੀ.ਸੀ ਅਤੇ ਸਰਕਾਰ ਦੇ ਇਕੱਠਿਆਂ ਪ੍ਰਕਾਸ਼ ਪੁਰਬ ਨਾ ਮਨਾਉਣ ਉੱਤੇ ਬਾਜਵਾ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਜੇਕਰ ਅੱਲਗ ਮਨਾਉਣਾ ਚਾਹੁੰਦੀ ਹੈ ਤਾਂ ਉਹ ਮਨਾ ਲੈਣ। ਅਸੀਂ ਤੇ ਸਰਕਾਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਮੁਤਾਬਕ ਵਚਨਵੱਧ ਹਾਂ, ਜਿਵੇਂ ਉਹ ਕਹਿਣਗੇ ਅਸੀਂ ਤਾਂ ਉਵੇਂ ਹੀ ਕਰਾਂਗੇ।
ਬਾਜਵਾ ਨੇ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੈ ਕਿ ਇਕੱਠਿਆਂ ਪ੍ਰਕਾਸ਼ ਪੁਰਬ ਮਨਾਇਆ ਜਾਵੇ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਐਵੇਂ ਹੋਵੇ। ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਸਰਕਾਰ ਅਤੇ ਐਸਜੀਪੀਸੀ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣ।