ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੈਬਿਨੇਟ ਵਿੱਚ ਵਧਾ ਕੀਤਾ ਗਿਆ। ਇਸ ਦੌਰਾਨ 6 ਹੋਰ ਵਿਧਾਇਕ ਨੂੰ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ। ਉਨ੍ਹਾਂ ਕਿਹਾ ਸੀ ਕਿ ਕੈਬਿਨੇਟ 'ਚ ਵਧਾ ਕਰਨ ਦਾ ਕਾਰਨ ਸਰਕਾਰੀ ਖਜ਼ਾਨੇ ਦੇ ਬੋਝ ਨੂੰ ਘੱਟਾਉਣਾ ਹੈ। ਵਿਧਾਨ ਸਭਾ ਵਿੱਚ ਪਹਿਲਾਂ ਇਨ੍ਹਾਂ ਵਿਧਾਇਕਾਂ ਤੇ ਸਲਾਹਕਾਰਾਂ ਨੇ ਮਨਾ ਕੀਤਾ ਸੀ ਕਿ ਉਹ ਸਹੂਲਤਾਂ ਨਹੀਂ ਲੈਣਗੇ।
ਦੱਸ ਦੇਈਏ ਕਿ ਹੁਣ ਵਿਧਾਇਕਾਂ ਨੇ ਆਪਣੀ ਗੱਲ ਤੋਂ ਯੂ ਟਰਨ ਲੈਂਦੇ ਹੋਏ ਕੁਲਜੀਤ ਨਾਗਰ ਤੇ ਸੰਗਤ ਸਿੰਘ ਗਿਲਜੀਆਂ ਵੱਲੋਂ ਸਰਕਾਰ ਨੂੰ ਚਿੱਠੀ ਲਿਖ ਕੇ ਕੋਠੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕਾਂਗਰਸ ਹੀ ਨਹੀਂ 'ਆਪ' ਵਿਧਾਇਕਾਂ ਦੇ ਵੀ ਹੋ ਰਹੇ ਫ਼ੋਨ ਟੈਪ: ਹਰਪਾਲ ਚੀਮਾ
ਇਸ ਵਿਸ਼ੇ 'ਤੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਆਪਣੇ ਵਾਅਦਿਆਂ ਤੋਂ ਮੁਕਰਦੀ ਆ ਰਹੀ ਹੈ। ਚਾਹੇ ਪੰਜਾਬ ਚੋਂ ਨਸ਼ਾ ਖ਼ਤਮ ਕਰਨ ਦੀ ਗੱਲ ਹੋਵੇ ਜਾਂ ਘਰ-ਘਰ ਨੌਕਰੀ ਦੇਣ ਦੀ ਗੱਲ ਹੋਵੇ। ਉਨ੍ਹਾਂ ਨੇ ਕਿਹਾ ਕਿ ਕੈਬਿਨੇਟ ਦੇ ਇਸ ਪ੍ਰਸਤਾਵ ਨਾਲ ਖਜ਼ਾਨਾ ਖ਼ਾਲੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਜਦੋਂ ਬਿਲ ਪੇਸ਼ ਹੋਇਆ ਸੀ ਤਾਂ, ਚੁਣੇ ਕੈਬਿਨੇਟਾਂ ਨੇ ਕਿਹਾ ਸੀ ਕਿ ਉਹ ਕੋਈ ਵੀ ਸਹੂਲਤ ਨਹੀਂ ਲੈਣਗੇ, ਪਰ ਹੁਣ ਇਸ ਗੱਲ ਤੋਂ ਉਨ੍ਹਾਂ ਨੇ ਯੂ ਟਰਨ ਲੈ ਲਿਆ ਹੈ। ਇਸ ਦਾ ਭਾਰ ਖਜ਼ਾਨੇ ਉੱਤੇ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਹੁੱਦੇ ਤੋਂ ਫ਼ਾਰਗ ਕਰਨਾ ਚਾਹੀਦਾ ਹੈ, ਇਸ ਦੇ ਨਾਲ ਹੀ ਇਹ ਸੰਵਿਧਾਨ ਦੇ ਵਿਰੁੱਧ ਹੈ।
ਦੂਜੇ ਪਾਸੇ ਮਦਨ ਲਾਲ 'ਤੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੰਤਰੀਆਂ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਔਰਤਾਂ ਵਿਰੁੱਧ ਬਦਜ਼ਬਾਨੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਕਾਂਗਰਸ ਸਰਕਾਰ ਦੀ ਔਰਤ ਵਿਰੁੱਧ ਨੀਤੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਤੇ ਕਾਂਗਰਸ ਸਰਕਾਰ ਦੇ ਵਿੱਚ ਔਰਤਾਂ ਪ੍ਰਤੀ ਕੋਈ ਇੱਜ਼ਤ ਹੈ ਅਤੇ ਨਾ ਹੀ ਔਰਤ ਦੀ ਪਾਰਟੀ 'ਚ ਕੋਈ ਥਾਂ।