ਜਲੰਧਰ: ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੇ ਜਲੰਧਰ ਵਿੱਚ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਿਸ਼ੇਸ਼ ਤੌਰ ਉੱਤੇ ਪੁੱਜੇ। ਜਿੱਥੇ ਕਿ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਪਾਣੀ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਗਈ ਅਤੇ 3 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੋਰਚਾ ਲਗਾਉਣ ਦਾ ਐਲਾਨ ਐਲਾਨ ਕੀਤਾ।
5 ਸਾਲਾਂ ਤੋਂ ਬਾਅਦ ਜ਼ਮੀਨੀ ਪਾਣੀ ਪੰਜਾਬ ਵਿੱਚੋਂ ਖ਼ਤਮ:- ਇਸ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਉਹ ਆਖਰੀ ਪਾਣੀ ਕੱਢ ਰਹੇ ਹਨ। ਉਹਨਾਂ ਕਿਹਾ ਕਿ 5 ਸਾਲਾਂ ਤੋਂ ਬਾਅਦ ਜ਼ਮੀਨੀ ਪਾਣੀ ਪੰਜਾਬ ਵਿੱਚੋਂ ਖ਼ਤਮ ਹੋ ਜਾਵੇਗਾ ਅਤੇ 5 ਦਰਿਆਵਾਂ ਦੇ ਪੰਜਾਬ ਵਿੱਚੋਂ ਪਾਣੀ ਨਹੀਂ ਰਹੇਗਾ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਜ਼ਰੂਰ ਚਾਹੀਦੀ ਹੈ। ਪਰ ਇੰਡਸਟਰੀ ਐਵੇਂ ਦੀ ਹੋਣੀ ਚਾਹੀਦੀ ਹੈ ਜੋ ਲੋਕਾਂ ਨੂੰ ਪਾਲਨ ਵਾਲੀ ਹੋਵੇ ਨਾ ਕਿ ਲੋਕਾਂ ਨੂੰ ਮਾਰਨ ਵਾਲੀ ਹੋਵੇ।
SYL ਮੁੱਦਾ ਸਰਕਾਰਾਂ ਨੇ ਖ਼ਰਾਬ ਕੀਤਾ ਹੋਇਆ:-ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ SYL ਮੁੱਦੇ ਨੂੰ ਲੈ ਕੇ ਕਿਹਾ ਕਿ ਇਹ ਮੁੱਦਾ ਸਰਕਾਰਾਂ ਨੇ ਖ਼ਰਾਬ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੂੰ ਹਰਿਆਣੇ ਨੂੰ ਸਿੱਧਾ ਕਹਿਣਾ ਚਾਹੀਦਾ ਹੈ ਕਿ ਪਾਣੀ ਸਟੇਟ ਸਬਜੈਕਟ ਹੈ ਅਤੇ ਉਹ ਪਾਣੀ ਦੇ ਮਾਲਕ ਹਨ। ਪਰ ਜੇਕਰ ਉਹਨਾਂ ਦੀ ਮਰਜ਼ੀ ਹੋਵੇਗੀ ਤਾਂ ਹੀ ਪਾਣੀ ਦੇਣਗੇ ਨਹੀਂ ਤਾਂ ਨਹੀਂ ਦੇਣਗੇ।
ਇਹ ਵੀ ਪੜੋ:- Republic Day : ਸਰਕਾਰ ਤੋਂ ਨਾਰਾਜ਼ ਹੋਏ ਸਾਬਕਾ ਫੌਜੀ, ਬੋਲੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਨਹੀਂ ਦਿੱਤਾ ਜਾਂਦਾ ਸੱਦਾ