ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਵਿਦਿਆਰਥੀ ਕੋਰੋਨਾ ਪਾਜ਼ੀਟਿਵ(student of Punjab University found corona positive) ਪਾਇਆ ਗਿਆ ਹੈ ਅਤੇ ਇਹ ਵਿਦਿਆਰਥੀ ਅਮਰੀਕਾ ਤੋਂ ਵਾਪਿਸ ਪਪਰਤਿਆਂ ਸੀ। ਸ਼ਹਿਰ ਦੇ ਪ੍ਰਸ਼ਾਸਨ ਦੇ ਨੋਡਲ ਅਫਸਰ ਦੇ ਦਫਤਰ ਤੋਂ ਆਈ ਟੀਮ ਦੀਆਂ ਹਦਾਇਤਾਂ 'ਤੇ ਸੰਪਰਕ ਟਰੇਸਿੰਗ ਅਤੇ ਹੋਮ ਕੁਆਰੰਟੀਨ ਦੀ ਕਾਰਵਾਈ ਸ਼ੁਰੂ (Start tracing and home quarantine process) ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੋਰੋਨਾ ਦਾ ਨਵਾਂ ਖਤਰਨਾਕ ਰੂਪ ਅਮਰੀਕਾ, ਚੀਨ, ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਵਿੱਚ ਫੈਲ ਰਿਹਾ ਹੈ।ਜੀਨੋਮ ਸੀਕਵੈਂਸਿੰਗ ਤੋਂ ਪਤਾ ਲੱਗੇਗਾ ਪੁਰਾਣਾ ਜਾਂ ਨਵਾਂ ਸਟ੍ਰੇਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਚੰਡੀਗੜ੍ਹ ਦੇ ਡਾਇਰੈਕਟਰ, ਹੈਲਥ ਸਰਵਿਸਿਜ਼ ਡਾ: ਸੁਮਨ ਸਿੰਘ ਦਾ ਕਹਿਣਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਨਵੀਂ ਸਟ੍ਰੇਨ ਹੈ ਜਾਂ ਪੁਰਾਣੀ। ਇਹ ਜੀਨੋਮ ਸੀਕਵੈਂਸਿੰਗ 'ਤੇ ਹੀ ਪਤਾ ਲੱਗੇਗਾ।
ਭੂ-ਵਿਗਿਆਨ ਵਿਭਾਗ ਦਾ ਰਿਸਰਚ ਸਕਾਲਰ: ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਵਿਦਿਆਰਥੀ ਭੂ-ਵਿਗਿਆਨ ਵਿਭਾਗ ਦਾ ਰਿਸਰਚ ਸਕਾਲਰ (victim student is a research scholar of geology) ਹੈ ਅਤੇ ਹਾਲ ਹੀ ਵਿੱਚ ਨਿਊਯਾਰਕ (ਅਮਰੀਕਾ) ਤੋਂ ਵਾਪਸ ਆਇਆ ਸੀ। ਉਹ ਅਕਾਦਮਿਕ ਕੰਮ ਲਈ ਉੱਥੇ ਗਿਆ ਸੀ। ਵਿਦਿਆਰਥੀ ਫਿਲਹਾਲ ਠੀਕ ਦੱਸਿਆ ਜਾ ਰਿਹਾ ਹੈ ਅਤੇ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।
ਹੋਸਟਲ ਨੂੰ ਸੈਨੇਟਾਈਜ਼ ਕੀਤਾ ਗਿਆ: ਹੋਸਟਲ ਦਾ ਸਟਾਫ ਉਸ ਹੋਸਟਲ ਵਿੱਚ ਖਾਣ-ਪੀਣ ਸਮੇਤ ਹੋਰ ਚੀਜ਼ਾਂ ਦਾ ਧਿਆਨ ਰੱਖ ਰਿਹਾ ਹੈ ਜਿੱਥੇ ਉਹ ਠਹਿਰਿਆ ਹੋਇਆ ਸੀ। ਇਹ ਜਾਣਕਾਰੀ ਯੂਨੀਵਰਸਿਟੀ ਹੋਸਟਲ ਦੇ ਵਾਰਡਨ ਡਾ: ਨਵੀਨ ਕੁਮਾਰ ਨੇ ਦਿੱਤੀ। ਵਾਰਡਨ ਅਤੇ ਸਟਾਫ਼ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ। ਪੀਯੂ ਦੇ ਬਾਗਬਾਨੀ ਵਿਭਾਗ ਵੱਲੋਂ ਪੂਰੇ ਹੋਸਟਲ ਨੂੰ ਪੂਰੀ ਤਰ੍ਹਾਂ(The entire hostel was completely sanitized) ਸੈਨੀਟਾਈਜ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਪੰਜਾਬ ਵਿੱਚ ਡ੍ਰੋਨ ਰਾਹੀ ਹੋਵੇਗੀ ਖੇਤੀ ! ਕਿਸਾਨਾਂ ਨੂੰ ਸਬਸਿਡੀ ਉੱਤੇ ਮਿਲੇਗੀ ਨਵੀਂ ਮਸ਼ੀਨੀਰੀ
ਜੀਨੋਮ ਸੀਕਵੈਂਸਿੰਗ ਤੋਂ ਪਤਾ ਲੱਗੇਗਾ ਪੁਰਾਣਾ ਜਾਂ ਨਵਾਂ ਸਟ੍ਰੇਨ: ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੀ ਚੌਕਸ (Chandigarh administration became alert) ਹੋ ਗਿਆ ਹੈ। ਚੰਡੀਗੜ੍ਹ ਦੇ ਡਾਇਰੈਕਟਰ, ਹੈਲਥ ਸਰਵਿਸਿਜ਼ ਡਾ: ਸੁਮਨ ਸਿੰਘ ਦਾ ਕਹਿਣਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਨਵੀਂ ਸਟ੍ਰੇਨ ਹੈ ਜਾਂ ਪੁਰਾਣੀ। ਇਹ ਜੀਨੋਮ ਸੀਕਵੈਂਸਿੰਗ 'ਤੇ ਹੀ ਪਤਾ ਲੱਗੇਗਾ।