ETV Bharat / state

ਸੰਧਾਰਿਆਂ ਦੀ ਰਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ, ਜਾਣੋ ਕਿਵੇਂ

author img

By

Published : Aug 10, 2021, 7:42 PM IST

ਪੰਜਾਬੀ ਸੱਭਿਆਚਾਰ ਵਿੱਚ ਸੰਧਾਰੇ ਦੇਣ ਦੀ ਰਸਮ ਬੇਹਦ ਖ਼ਾਸ ਹੈ। ਇਹ ਧੀਆਂ ਤੇ ਉਨ੍ਹਾਂ ਪੇਕੇ ਘਰ ਵਿਚਾਲੇ ਰਿਸ਼ਤੇ ਦੀ ਆਪਸੀ ਸਾਂਝ ਨੂੰ ਦਰਸਾਉਂਦੀ ਹੈ, ਪਰ ਸਮਾਂ ਬਦਲਣ ਨਾਲ ਸੰਧਾਰੇ ਦੇਣ ਦੀ ਰਸਮ ਦਾ ਅੰਦਾਜ਼ ਵੀ ਬਦਲ ਗਿਆ ਹੈ। ਆਓ ਜਾਣਦੇ ਹਾਂ ਕਿ ਇਹ ਰਸਮ ਕਿਉਂ ਖ਼ਾਸ ਹੈ ਤੇ ਬਦਲਦੇ ਸਮੇਂ ਨਾਲ ਇਸ ਰਸਮ 'ਚ ਕੀ ਬਦਲਾਅ ਆਏ ਹਨ।

ਰਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ
ਰਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ

ਬਰਨਾਲਾ: ਆਧੁਨਿਕਤਾ ਦੇ ਯੁੱਗ ਜਿਥੇ ਇੱਕ ਪਾਸੇ ਲੋਕ ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਟੁੱਟਦੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪਿੰਡਾਂ 'ਚ ਅਜੇ ਵੀ ਕੁੱਝ ਰਿਵਾਜ ਤੇ ਰਸਮਾਂ ਅਜੇ ਵੀ ਬਰਕਰਾਰ ਹਨ। ਇਨ੍ਹਾਂ ਚੋਂ ਇੱਕ ਹੈ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਸਮ।

ਕੀ ਹੈ ਸੰਧਾਰਾ ਦੇਣ ਦੀ ਰਸਮ

ਪੰਜਾਬ ਦੇ ਪਿੰਡਾਂ ਵਿੱਚ ਸਾਉਣ ਮਹੀਨੇ ਜਦੋਂ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਆਪਣੇ ਪੇਕੇ ਘਰ ਆਉਂਦੀਆਂ ਹਨ। ਇਸ ਦਰਮਿਆਨ ਪੇਕੇ ਪਰਿਵਾਰ ਵੱਲੋਂ ਆਪਣੇ ਘਰ ਦੀਆਂ ਵਿਆਹੁਤਾ ਕੁੜੀਆਂ ਨੂੰ ਸੁਹਰੇ ਤੋਰਨ ਵੇਲੇ ਸੰਧਾਰਾ ਦਿੱਤਾ ਜਾਂਦਾ ਹੈ। ਸੰਧਾਰੇ ਵਿੱਚ ਮਿੱਠੇ ਪਕਵਾਨ, ਰੋਟ ਤੇ ਹੋਰਨਾਂ ਕਈ ਚੀਜ਼ਾਂ ਦਿੱਤਿਆਂ ਜਾਂਦੀਆਂ ਹਨ। ਪਹਿਲੇ ਸਮੇਂ ਵਿੱਚ ਇਹ ਸੰਧਾਰਾ ਮਿੱਠੀਆਂ ਮੱਠੀਆਂ ਦੇ ਰੂਪ ਵਿੱਚ ਦਿੱਤੇ ਜਾਂਦੇ ਸਨ, ਪਰ ਹੌਲੀ-ਹੌਲੀ ਸਮੇਂ ਬਦਲਣ ਦੇ ਨਾਲ-ਨਾਲ ਇਹ ਸੰਧਾਰਾ ਦੇਸੀ ਬਿਸਕੁਟਾਂ ਦੇ ਰੂਪ ਵਿੱਚ ਦਿੱਤਾ ਜਾਣ ਲੱਗਿਆ ਹੈ। ਦੇਸੀ ਬਿਸਕੁਟਾਂ ਦੀ ਭੱਠੀ ਤੋਂ ਪਿੰਡਾਂ ਦੇ ਲੋਕ ਦੇਸੀ ਬਿਸਕੁਟ ਤਿਆਰ ਕਰਵਾ ਕੇ ਆਪਣੀਆਂ ਕੁੜੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਦਿੰਦੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਅੱਜ ਵੀ ਦੇਸੀ ਬਿਸਕੁਟਾਂ ਦੀ ਭੱਠੀਆਂ ਮੌਜੂਦ ਹਨ।

ਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ
ਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ

ਅਜੇ ਵੀ ਪਿੰਡਾਂ 'ਚ ਕਾਇਮ ਬਿਸਕੁਟਾਂ ਦੀ ਮਹਿਕ

ਇਸ ਬਾਰੇ ਦੱਸਦੇ ਹੋੋਏ ਬਿਸਕੁਟਾਂ ਦੀ ਭੱਠੀ ਚਲਾਉਣ ਵਾਲੇ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਤੇ ਪਿਤਾ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਭੱਠੀ 'ਤੇ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾਂ ਤੀਆਂ ਦੇ ਸਮੇਂ ਉਹ ਮਿੱਠੇ ਰੋਟ ਜਾਂ ਮੱਠੀਆਂ ਤਿਆਰ ਕਰਦੇ ਸੀ, ਪਰ ਹੁਣ ਟ੍ਰੈਂਡ ਬਦਲਣ ਦੇ ਨਾਲ-ਨਾਲ ਇਸ ਦਾ ਰੂਪ ਵੀ ਬਦਲ ਗਿਆ ਹੈ। ਲੋਕ ਮੱਠੀਆਂ ਤੇ ਰੋਟ ਆਦਿ ਦੀ ਥਾਂ ਬਿਸਕੁਟ ਖਾਣਾ ਪਸੰਦ ਕਰਦੇ ਹਨ। ਇਸ ਸਮੇਂ ਉਨ੍ਹਾਂ ਨੂੰ ਕਈ ਆਰਡਰ ਆਉਂਦੇ ਹਨ। ਸੰਤੋਖ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਤੇ ਹੌਲੀ-ਹੌਲੀ ਰਿਵਾਜ ਖ਼ਤਮ ਹੋਣ ਦੇ ਚਲਦੇ ਉਨ੍ਹਾਂ ਦਾ ਕਾਰੋਬਾਰ ਮੰਦਾ ਪੈ ਚੁੱਕਾ ਹੈ।

ਰਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ

ਸੰਧਾਰੇ ਦੇ ਤੌਰ 'ਤੇ ਬਿਸਕੁਟਾਂ ਦਾ ਚਲਨ

ਇਸ ਮੌਕੇ ਭੱਟੇ 'ਤੇ ਕੰਮ ਕਰਨ ਵਾਲੀ ਮਹਿਲਾ ਤੇ ਨੌਜਵਾਨ ਦੇ ਦੱਸਿਆ ਕਿ ਜੇਠ ਮਹੀਨੇ ਦੇ ਸ਼ੁਰੂ ਵਿੱਚ ਬਿਸਕੁਟਾਂ ਦਾ ਭੱਠੀ ਸ਼ੁਰੂ ਹੋ ਜਾਂਦੀ ਹੈ, ਜੋ ਕਿ 15 ਭਾਦੋਂ ਤੱਕ ਚੱਲਦੀ ਹੈ। ਲੋਕਾਂ ਵੱਲੋਂ ਮਿੱਠੇ ਤੇ ਨਮਕੀਨ ਦੋਵੇਂ ਤਰ੍ਹਾਂ ਦੇ ਬਿਸਕੁਟ ਬਣਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਬਿਸਕੁਟਾਂ ਦੀ ਬਣਵਾਈ ਦਾ ਰੇਟ ਘੱਟ ਸੀ ਪਰ ਖਾਣ ਪੀਣ ਵਾਲੀਆਂ ਵਸਤੂਆਂ ਰੇਟ ਵੱਧਣ ਤੇ ਲੱਕੜ ਮਹਿੰਗੀ ਹੋਣ ਕਾਰਨ ਬਣਵਾਈ ਦਾ ਰੇਟ ਵੀ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਬਿਸਕੁਟ ਬਣਵਾਉਣ ਲਈ ਆਟਾ, ਖੰਡ, ਘਿਓ, ਦੁੱਧ ਖ਼ੁਦ ਖਰੀਦ ਕੇ ਲਿਆਉਂਦੇ ਹਨ, ਜਦੋਂ ਕਿ ਉਹ ਮਹਿਜ਼ ਬਿਸਕੁਟਾਂ ਦੀ ਬਣਵਾਈ ਲੈਂਦੇ ਹਨ।

ਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ
ਸਮ ਨਾਲ ਜੁੜੀ ਦੇਸੀ ਬਿਸਕੁਟਾਂ ਦੀ ਮਹਿਕ

ਸੰਧਾਰੇ ਦਾ ਪੰਜਾਬੀ ਸਭਿਆਚਾਰ ਨਾਲ ਸਬੰਧ

ਇਸ ਮੌਕੇ ਬਿਸਕੁਟ ਬਣਵਾਉਣ ਆਈ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਸੰਧਾਰੇ ਦਾ ਸਾਡੇ ਪੰਜਾਬੀ ਸੱਭਿਆਚਾਰ ਨਾਲ ਗੂੜ੍ਹਾ ਸਬੰਧ ਹੈ। ਪਹਿਲਾਂ ਲੋਕ ਆਪਣੀਆਂ ਵਿਆਹੀਆਂ ਕੁੜੀਆਂ ਨੂੰ ਮਿੱਠੀਆਂ ਮੱਠੀਆਂ, ਗੁਲਗੁਲੇ ਆਦਿ ਸੰਧਾਰੇ ਦਿੰਦੇ ਸਨ। ਹੁਣ ਸਮਾਂ ਬਦਲ ਚੁੱਕਾ ਹੈ ਹੁਣ ਬਿਸਕੁਟਾਂ ਦੇ ਸੰਧਾਰੇ ਦਾ ਰਿਵਾਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਇਹ ਰਿਵਾਜ ਅੱਜ ਵੀ ਕਾਇਮ ਹੈ। ਲੋਕ ਪੂਰੇ ਚਾਅ ਨਾਲ ਬਿਸਕੁਟ ਬਣਵਾਉਂਦੇ ਹਨ। ਜਦੋਂ ਕਿ ਛੋਟੇ ਬੱਚੇ ਲਿਫਾਫਿਆਂ ਵਾਲੀਆਂ ਚੀਜ਼ਾਂ ਦੀ ਮੰਗ ਕਰਨ ਲੱਗੇ ਹਨ ਤੇ ਉਨ੍ਹਾਂ ਨੂੰ ਇਹ ਦੇਸੀ ਬਿਸਕੁਟ ਪਸੰਦ ਰਹੀਆਂ ਹਨ। ਇਸ ਲਈ ਉਹ ਬਿਸਕੁਟ ਬਣਵਾਉਂਦੇ ਹਨ।

ਇਹ ਵੀ ਪੜ੍ਹੋ : ਈ.ਟੀ.ਟੀ. ਸਿਲੈਕਟਡ ਟੀਚਰ 'ਤੇ ਪੁਲਿਸ ਵਿਚਕਾਰ ਮਾਮੂਲੀ ਝੜਪ

ETV Bharat Logo

Copyright © 2024 Ushodaya Enterprises Pvt. Ltd., All Rights Reserved.