ETV Bharat / state

ਰਾਤ ਦੇ ਸੌਦਾਗਰਾਂ ਨੇ ਥਾਣੇ ਨੂੰ ਲਾਇਆ ਸੰਨ੍ਹ

ਬਰਨਾਲਾ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰਾਂ ਨੇ ਪੁਲਿਸ ਦੀ ਨੱਕ ਹੇਠ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਚਲਦਿਆਂ ਪੁਲਿਸ ਦੀ ਚੌਕਸੀ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਫ਼ੋਟੋ
author img

By

Published : Jun 25, 2019, 3:19 PM IST

ਬਰਨਾਲਾ: ਸ਼ਹਿਰ ਵਿੱਚ ਚੋਰਾਂ ਨੇ ਥਾਣਾ ਸਦਰ ਦੇ ਅੰਦਰ ਕੰਧ ਨੂੰ ਪਾੜ ਲਾ ਕੇ 3 ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਹੀ ਚੋਰ ਸਮਾਨ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।

ਵੀਡੀਓ

ਬੀਤੀ ਰਾਤ ਚੋਰਾਂ ਨੇ ਥਾਣੇ ਅੰਦਰ ਦਾਖ਼ਲ ਹੋ ਕੇ ਪਿਛਲੀ ਕੰਧ ਵਿੱਚ ਪਾੜ ਲਾਇਆ ਤੇ ਮਗਰੋਂ 3 ਦੁਕਾਨਾਂ 'ਚ ਵੱਖ-ਵੱਖ ਸਮਾਨ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।

ਇਸ ਬਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਸਵੇਰੇ ਦੁਕਾਨ ਖੋਲ੍ਹੀ ਤਾਂ ਵੇਖਿਆ ਕਿ ਸਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ। ਦੁਕਾਨਦਾਰਾਂ ਨੇ ਪੁਲਿਸ ਦੀ ਚੌਕਸੀ 'ਤੇ ਸਵਾਲ ਖੜ੍ਹਾ ਕਰਦਿਆਂ ਚੋਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Intro:ਐਂਕਰ : ਬਰਨਾਲਾ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਕਿ ਬੀਤੀ ਰਾਤ ਚੋਰਾਂ ਨੇ ਥਾਣਾ ਸਦਰ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ ਤਿੰਨ ਦੁਕਾਨਾਂ ਵਿੱਚੋਂ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਦਿੱਤਾ।ਸਹਿਰ ਅੰਦਰ ਆਮ ਲੋਕਾਂ ਦੀ ਰਾਖੀ ਕਰਨ ਵਾਲੀ ਪੁਲੀਸ ਦੇ ਨੱਕ ਹੇਠ ਹੋਈ ਚੋਰੀ ਨੇ ਜਿਥੇ ਪੁਲੀਸ ਦੀ ਚੋਕਸੀ ਉਪਰ ਸਵਾਲ ਖੜੇ ਕੀਤੇ ਹਨ ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਰਨਾਲਾ ਪੁਲੀਸ ਸਵਾਲਾਂ ਦੇ ਘੇਰੇ ਵਿੱਚ ਹੈ। ਰਾਤ ਸਮੇਂ ਚੋਰਾਂ ਨੇ ਥਾਣੇ ਅੰਦਰ ਦਾਖਲ ਹੋ ਕੇ ਪਹਿਲਾ ਤਾਂ ਇਕ ਦੁਕਾਨਾਂ ਦੀ ਪਿਛਲੀ ਕੰਧ ਵਿੱਚ ਪਾੜ ਲਗਾਇਆ ਅਤੇ ਫਿਰ ਦੋ ਦੁਕਾਨਾਂ ਵਿੱਚ ਵੱਖ ਵੱਖ ਸਮਾਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ।ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦਾ ਉਹਨਾਂ ਨੂੰ ਸਵੇਰੇ ਦੁਕਾਨ ਖੋਲਣ ਉਪਰੰਤ ਪਤਾ ਲੱਗਿਆ। ਉਹਨਾਂ ਦੱਸਿਆ ਕਿ ਦੁਕਾਨਾਂ ਅੰਦਰ ਸਮਾਨ ਇਧਰ ਉਧਰ ਖਿਲਰਿਆ ਹੋਇਆ ਸੀ ਅਤੇ ਸਮਾਨ ਸਮੇਤ ਕੁਝ ਨਕਦੀ ਦੀ ਚੋਰੀ ਹੈ। ਉਹਨਾਂ ਪੁਲੀਸ ਦੀ ਕਾਰਗੁਜਾਰੀ ਉਪਰ ਸਵਾਲ ਖੜੇ ਕਰਦਿਆ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਪਾੜ ਲਗਾ ਕੇ ਤਿੰਨ ਦੁਕਾਨਾਂ ਵਿੱਚੋਂ ਚੋਰੀ ਕੀਤੀ ਹੈ। ਉਹਨਾਂ ਦੱਸਿਆ ਕਿ ਚੋਰੀ ਕਰਨ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆ ਦੀ ਫੁਟੇਜ਼ ਸਬੰਧੀ ਵੀ ਪੜਤਾਤ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

ਬਾਈਟ : ਗੁਰਮੀਤ ਸਿੰਘ (ਦੁਕਾਨਦਾਰ)
ਬਾਈਟ : ਕ੍ਰਿਸ਼ਨ ਕੁਮਾਰ (ਦੁਕਾਨਦਾਰ)
ਬਾਈਟ : ਪਰਮਿੰਦਰ ਸਿੰਘ ( ਡੀ ਐਸ ਪੀ (ਡੀ) Body:NAConclusion:NA
ETV Bharat Logo

Copyright © 2024 Ushodaya Enterprises Pvt. Ltd., All Rights Reserved.