ਅੰਮ੍ਰਿਤਸਰ: ਸ਼ਹਿਰ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਯੋਗ ਦੇ ਨਾਲ ਹਰਿਆਵਲ ਪੰਜਾਬ ਮੇਲਾ ਲਗਾਇਆ ਗਿਆ। ਇਸ ਮੌਕੇ ਵਾਤਾਵਰਣ ਨੂੰ ਬਚਾਉਣ ਨੂੰ ਲੈਕੇ ਮੇਲੇ ਵਿੱਚ ਵੱਖ ਵੱਖ ਤਰਾਂ ਦੀਆਂ ਪ੍ਰਦਰਸ਼ਨੀਆਂ ਦੇ ਸਟਾਲ ਲਗਾਏ ਗਏ । ਇਸ ਮੇਲਾ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਵੱਧ ਤੋਂ ਵੱਧ ਹਰਿਆਵਲ ਕਿਵੇਂ ਕੀਤੀ ਜਾਵੇ।
ਵਾਤਾਵਰਨ ਸੁਰੱਖਿਆ ਸਬੰਧੀ ਪੇਂਟਿੰਗ ਮੁਕਾਲੇ: ਇਸ ਮੌਕੇ ਹਰਿਆਵਲ ਮੇਲੇ ਦੇ ਆਗੂਆਂ ਨੇ ਜਾਣਾਕਰੀ ਦਿੰਦਿਆ ਹੋਇਆ ਦੱਸਿਆ ਕਿ ਇਸ ਮੇਲੇ ਵਿੱਚ 600 -700 ਦੇ ਕਰੀਬ ਬੱਚਿਆ ਵਲੋਂ ਪਾਣੀ ਨੂੰ ਕਿਵੇਂ ਬਚਾਉਣਾ, ਵਾਤਾਵਰਣ ਨੂੰ ਕਿਵੇਂ ਸ਼ੁੱਧ ਰੱਖਣਾ, ਕੁੜੇ ਦੇ ਪ੍ਰਬੰਧ ਕਿਵੇਂ ਕਰਨਾ, ਇਸ ਨੂੰ ਲੈਕੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਧਰਤੀ ਹੇਠਾਂ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ। ਕਚਰੇ ਦੇ ਧੂੰਏ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਲੋਕਾ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਬੱਚਿਆਂ ਰਾਹੀ ਨੁੱਕੜ ਨਾਟਕ ਦੀ ਪੇਸ਼ਕਾਰੀ: ਅੱਜ ਦੇਸ਼ ਭਰ ਤੋਂ ਵਾਤਾਵਰਣ ਪ੍ਰੇਮੀ ਇਸ ਮੇਲੇ ਰਾਹੀ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਵਾਤਾਵਰਨ ਸਾਡੇ ਲਈ ਚਣੌਤੀ ਬਣ ਚੁੱਕਾ ਹੈ। ਅਸੀਂ ਇਸ ਸਮੱਸਿਆ ਨੂੰ ਹੱਲ ਕਰਨਾ ਹੈ। ਇਸ ਮੌਕੇ ਬੱਚਿਆਂ ਦੇ ਰਾਹੀ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਹਰਿਆਵਲ ਮੇਲੇ ਬਾਰੇ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਆਪਣੀ ਜੰਦਗੀ ਵਿੱਚ ਪਲਾਸਟਿਕ ਜਿਵੇਂ ਪੋਲੀਥੀਨ ਉਸ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਾਂ ਹੀ ਅਸੀਂ ਕਚਰਾ ਮੁਕਤ ਜਾਂ ਪਲਾਸਟਿਕ ਮੁਕਤ ਭਾਰਤ ਬਣਾ ਸਕਦੇ ਹਾਂ, ਸਾਡਾ ਜੋ ਘਰ ਹੈ ਉਹ ਇਕੋ ਫ੍ਰੇਂਡਲੀ ਘਰ ਹੋਣਾ ਚਾਹੀਦਾ ਹੈ।
ਘਰ ਦੇ ਕਚਰੇ ਨਾਲ ਬਣਾਓ ਖਾਦ: ਇਸ ਮੇਲੇ ਵਿਚ ਆਏ ਮੇਲੇ ਦੇ ਪ੍ਰਬੰਧਕਾਂ ਵੱਲੋਂ ਕਚਰੇ ਨੂੰ ਖ਼ਤਮ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਮਾਡਲ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਰਸੋਈ ਘਰ ਦੇ ਕਚਰੇ ਨੂੰ ਅਸੀਂ ਖਾਦ ਵੀ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਫੈਕਟਰੀਆਂ ਘਰਾਂ ਸਕੂਲਾਂ ਤੇ ਬਜ਼ਾਰਾਂ ਦੇ ਕਚਰੇ ਨੂੰ ਰੀਸਾਇਕਲ ਕਰਕੇ ਅਸੀਂ ਖਾਦ ਜਾਂ ਹੋਰ ਵੀ ਵਾਤਾਵਰਨ ਨੂੰ ਬਚਾਉਣ ਲਈ ਚੀਜ਼ਾਂ ਬਨਾ ਸਕਦੇ ਹਾਂ। ਅੱਜ ਸਾਨੂੰ ਲੋੜ ਹੈ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਵਾਤਾਵਰਨ ਨੂੰ ਅਸੀਂ ਤਾਂ ਹੀ ਬਚਾ ਸਕਦੇ ਹਾਂ ਜੇਕਰ ਅਸੀਂ ਜਾਗਰੂਕ ਹੋਵਾਂਗੇ। ਸਾਨੂੰ ਸਭ ਨੂੰ ਮਿਲਕੇ ਵੱਧ ਤੋਂ ਵੱਧ ਪੌਧੇ ਲਗਾਉਣੇ ਚਾਹੀਦੇ ਹਨ। ਸਾਡਾ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਜਾਕੇ ਹਰਿਆਵਲ ਮੇਲੇ ਕਰਵਾਉਣਾ ਮਕਸਦ ਹੈ।
ਇਹ ਵੀ ਪੜ੍ਹੋ: ਹੁਣ ਅਮਰੀਕੀ ਯੂਨੀਵਰਸਿਟੀ ਵਿੱਚ ਸਿੱਖ ਵਿਦਿਆਰਥੀ ਪਾ ਸਕਣਗੇ ਕਿਰਪਾਨ