ਅੰਮ੍ਰਿਤਸਰ: ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੀ ਸਿੱਖ ਧਰਮ ਦੇ ਲੋਕ ਆਪਣਾ ਧਰਮ ਛੱਡ ਇਸਾਈ ਧਰਮ ਵਿੱਚ ਤਬਦੀਲ ਹੁੰਦੇ ਜਾ ਰਹੇ ਸੀ ਜਿਸਨੇ ਕਿ ਸਿੱਖ ਜਥੇਬੰਦੀਆਂ ਐੱਸਜੀਪੀਸੀ ਅਤੇ ਸਮੂਹ ਨਾਨਕ ਨਾਮ ਲੇਵਾ ਅਮਰੀਕਾ ਦੇ ਚਿਹਰੇ ਤੇ ਚਿੰਤਾ ਬਣਾਈ ਹੋਈ ਸੀ, ਜਿਸ ਦੇ ਬਾਅਦ ਲਗਾਤਾਰ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਿੱਖਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੇਕਿਨ ਅੱਜ ਇੱਕ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਦਰਜਨਾਂ ਦੇ ਕਰੀਬ ਉਹ ਪਰਿਵਾਰਾਂ ਨੂੰ ਸਿੱਖੀ ਨਾਲ Christianity in Amritsar returned to Sikhism ਦੁਬਾਰਾ ਜੋੜਿਆ ਗਿਆ ਜੋ ਹੈ ਤਾਂ ਸਿੱਖ ਲੇਕੀ ਨੇ ਮਸੀਹ ਭਾਈਚਾਰੇ ਵਿਚ ਤਬਦੀਲ ਹੋ ਗਏ ਸਨ ਇਸ ਸੰਬੰਧ ਵਿਚ ਦੁਬਾਰਾ ਸਿੱਖੀ ਨਾਲ ਜੁੜੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਸਿੱਖ ਸੀ ਲੇਕਿਨ ਘਰਾਂ ਦੀਆਂ ਮਜਬੂਰੀਆਂ ਹੋਣ ਕਰਕੇ ਉਹ ਇਸਾਈ ਧਰਮ ਵਿੱਚ ਤਬਦੀਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਮਾਰ ਸਨ ਅਤੇ ਇਸਾਈ ਧਰਮ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਫਰੀ ਇਲਾਜ ਕਰਵਾਉਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਇਸਾਈ ਧਰਮ ਅਪਨਾਉਣ ਲਈ ਕਿਹਾ ਗਿਆ ਸੀ।
ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਲਗਾਤਾਰ ਹੀ ਸਿੱਖਾਂ ਦਾ ਮਸੀਹੀ ਭਾਈਚਾਰੇ ਵਿੱਚ ਤਬਦੀਲ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਕੋਸ਼ਿਸ਼ ਕਰਨ ਤੋਂ ਬਾਅਦ ਦਰਜਨਾਂ ਪਰਿਵਾਰ ਸਿੱਖੀ ਨਾਲ ਵਾਪਸ ਜੋੜੇ ਹਨ ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ ਵੱਲੋਂ ਇਨ੍ਹਾਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਧਰਮ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ ਤਿੱਨ ਹੁਣ ਕੁਝ ਪਰਿਵਾਰ ਸਿੱਖੀ ਨਾਲ ਵਾਪਸ ਜੁੜੇ ਹਨ ਜਿਸ ਤੋਂ ਸਾਨੂੰ ਆਸ ਹੈ ਕਿ ਹੋਰ ਵੀ ਪਰਿਵਾਰਾਂ ਨੂੰ ਵਾਪਸ ਸਿੱਖੀ ਨਾਲ ਜੋੜ ਪਾਵਾਂਗੇ।
ਇਹ ਵੀ ਪੜੋ:- ਸੁਖਬੀਰ ਬਾਦਲ ਦੀ CM ਮਾਨ ਨੂੰ ਨਸੀਹਤ, ਝੂਠਾ ਪ੍ਰਾਪੇਗੰਡਾ ਬੰਦ ਕਰਕੇ ਗੁੰਡਾ ਰਾਜ ਖ਼ਤਮ ਕਰਨ ਲਈ ਚੁੱਕੋ ਕਦਮ