ETV Bharat / state

ਅਜਨਾਲਾ ਸਲੂਨ ਤੋਂ ਨੌਜਵਾਨ ਲੜਕੀ ਅਗਵਾ, ਕਿਡਨੈਪਰਾਂ ਨੇ ਬੇਸੁੱਧ ਪਈ ਦੀ ਵੀਡੀਓ ਕੀਤੀ ਵਾਇਰਲ !

author img

By

Published : Jan 23, 2023, 7:54 AM IST

ਅਜਨਾਲਾ ਸਲੂਨ ਤੋਂ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਣ ਤੋਂ ਬਾਅਦ ਲੜਕੀ ਦੀ ਬੇਹੋਸ਼ੀ ਦੀ ਹਾਲਤ ਵਿੱਚ ਵੀਡੀਓ ਵੀ ਸਾਹਮਣੇ ਆਈ। ਅਗਵਾਕਾਰਾਂ ਨੇ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੇ ਮੰਗੇਤਰ ਨੂੰ ਫੋਨ ਕੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

A Girl Kidnapped From Ajnala Saloon
A Girl Kidnapped From Ajnala Saloon
ਅਜਨਾਲਾ ਸਲੂਨ ਤੋਂ ਨੌਜਵਾਨ ਲੜਕੀ ਅਗਵਾ, ਕਿਡਨੈਪਰਾਂ ਵੱਲੋਂ ਬੇਸੁੱਧ ਪਈ ਦੀ ਵੀਡੀਓ ਕੀਤੀ ਵਾਇਰਲ

ਅੰਮ੍ਰਿਤਸਰ: ਅਜਨਾਲਾ ਦੇ ਸੈਲੂਨ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਅਗਵਾ ਹੋ ਗਈ ਹੈ। ਇਸ ਦਾ ਪਤਾ ਉਸ ਸਮੇਂ ਲੱਗਾ, ਜਦੋਂ ਲੜਕੀ ਸ਼ਾਮ ਹੋਣ ਤੋਂ ਕਾਫੀ ਸਮਾਂ ਬਾਅਦ ਵੀ ਘਰ ਨਹੀਂ ਪਹੁੰਚੀ। ਇਸੇ ਦਰਮਿਆਨ ਅਗਵਾ ਹੋਈ ਲੜਕੀ ਦੀ ਵੀਡੀਓ ਵੀ ਵਾਇਰਲ ਹੋਈ ਅਤੇ ਕਿਡਨੈਪਰਾਂ ਨੇ ਲੜਕੀ ਦੇ ਫੋਨ ਤੋਂ ਹੀ ਉਸ ਦੇ ਮੰਗੇਤਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਸਲੂਨ ਤੋਂ ਵਾਪਸ ਘਰ ਨਹੀਂ ਪਹੁੰਚੀ: ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਪੁਲਿਸ ਸੰਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਜਿਸ ਦੀ ਉਮਰ 22 ਸਾਲ ਕੁ ਦੇ ਕਰੀਬ ਹੈ, ਉਹ ਅਜਨਾਲਾ ਸਲੂਨ ਵਿੱਚ ਕੰਮ ਕਰਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਐਤਵਾਰ ਸ਼ਾਮ ਨੂੰ ਸਲੂਨ ਤੋਂ ਫ੍ਰੀ ਹੋ ਕੇ ਉਹ ਪੰਜ ਵਜੇ ਦੇ ਕਰੀਬ ਬੱਸ ਰਾਹੀਂ ਪਿੰਡ ਗੱਗੋ ਮਲੁ ਉਤਰੀ, ਪਰ ਉਸ ਤੋਂ ਬਾਅਦ ਉਸ ਦਾ ਪਤਾ ਨਹੀਂ ਲੱਗਾ। ਘਰ ਵਾਲਿਆਂ ਸੋਚਿਆ ਕਿ ਕੰਮਕਾਜ ਵਿੱਚ ਲੇਟ ਹੋ ਗਈ ਹੋਣੀ ਹੈ ਜਾਂ ਬਸ ਲੇਟ ਹੋ ਗਈ ਹੋਵੇਗੀ।

ਲੜਕੀ ਦੇ ਮੰਗੇਤਰ ਨੂੰ ਗਿਆ ਫੋਨ: ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੌਣੇ ਸੱਤ ਵਜੇ ਉਨ੍ਹਾਂ ਦੀ ਲੜਕੀ ਦੇ ਫ਼ੋਨ ਤੋਂ ਉਸ ਦੇ ਮੰਗੇਤਰ ਨੂੰ ਫ਼ੋਨ ਗਿਆ, ਜੋ ਕਿ ਸੂਰਤ ਵਿਚ ਕੰਮ ਕਰਦਾ ਹੈ। ਉਸ ਨੂੰ ਕਿਹਾ ਗਿਆ ਕਿ ਤੁਹਾਡੀ ਮੰਗੇਤਰ ਨੂੰ ਕਿਡਨੈਪ ਕਰ ਲਿਆ ਗਿਆ ਹੈ। ਬਾਕੀ ਗੱਲ ਫੇਰ ਦਸਾਂਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਮੰਗੇਤਰ ਨੇ ਸਮਝਿਆ ਮੇਰਾ ਨਾਲ ਮਜ਼ਾਕ ਹੋ ਰਿਹਾ ਹੈ, ਪਰ ਜਦੋਂ ਉਹ ਘਰ ਨਹੀਂ ਪੁੱਜੀ ਮਾਮਲਾ ਥੋੜਾ ਸੀਰੀਅਸ ਹੋਇਆ। ਇਸ ਦੇ ਨਾਲੀ ਹੀ, ਲੜਕੀ ਦੀ ਵੀਡੀਓ ਵੀ ਵਾਇਰਲ ਕੀਤੀ ਗਈ।

ਲੜਕੀ ਦੀ ਬੇਹੋਸ਼ੀ ਹਾਲਤ 'ਚ ਵੀਡੀਓ ਵੀ ਵਾਇਰਲ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਚੈਕ ਕੀਤੇ ਗਏ ਹਨ। ਉਨ੍ਹਾਂ ਬੱਸ ਕੰਡਕਟਰ ਨਾਲ ਵੀ ਪੁੱਛਗਿੱਛ ਕੀਤੀ ਹੈ। ਕੰਡਕਟਰ ਨੇ ਵੀ ਕਿਹਾ ਕਿ ਇਹ ਲੜਕੀ ਗੱਗੋ ਮਲ ਨਹੀਂ ਉੱਤਰੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਹ ਗੁਰਦਾਸਪੁਰ ਤੋਂ ਬਣੀ ਹੈ ਤੇ ਕਿਸ ਤਰ੍ਹਾਂ ਉੱਥੇ ਚਲੀ ਗਈ, ਇਹ ਇੱਕ ਜਾਂਚ ਦਾ ਵਿਸ਼ਾ ਹੈ। ਵੀਡੀਓ ਵਿੱਚ ਲੜਕੀ ਦਾ ਸਿਰ ਢੱਕਿਆ ਹੋਇਆ ਹੈ। ਉਸ ਦਾ ਮੂੰਹ ਵੀ ਰੁਮਾਲ ਵਰਗੇ ਕਿਸੇ ਕੱਪੜੇ ਨਾਲ ਕਵਰ ਹੈ। ਉਹ ਇਕ ਹਨ੍ਹੇਰੇ ਕਮਰੇ ਵਿੱਚ ਬੈਠੀ ਹੋਈ ਹੈ।

ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਸ਼ਾਮ ਪੰਜ ਕੁ ਵਜੇ ਬਹੁਤ ਚਾਨਣ ਹੁੰਦਾ ਹੈ ਅਤੇ ਗੱਗੋ ਮਲ ਬੱਸ ਅੱਡੇ ਉੱਤੇ ਵੀ ਥੋੜੀ ਬਹੁਤ ਭੀੜ ਹੁੰਦੀ ਹੈ, ਧੱਕੇ ਨਾਲ ਕਿਡਨੈਪਿੰਗ ਹੋਣ ਸੌਖਾ ਨਹੀਂ, ਪਰ ਫਿਰ ਵੀ ਇਸ ਉੱਤੇ ਕੁਝ ਕਹਿਣਾ ਜਲਦ ਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ, ਅਸੀਂ ਜਾਂਚ ਕਰ ਰਹੇ ਹਾਂ। ਜਲਦੀ ਹੀ ਪਤਾ ਲੱਗਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕੰਮ ਨਾ ਮਿਲਣ ਤੋਂ ਦੁਖੀ ਏਅਰ ਹੋਸਟੇਸ ਨੇ ਚੁੱਕਿਆ ਖੌਫਨਾਕ ਕਦਮ, ਜਾਣ ਕੇ ਹੋ ਜਾਓਗੇ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.