ਨਵੀਂ ਦਿੱਲੀ : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਜਾਪਾਨ ਨੂੰ 3-1 ਨਾਲ ਹਰਾ ਕੇ ਐੱਫ਼ਆਈਐੱਚ ਵੂਮੈਨਜ਼ ਸੀਰੀਜ਼ ਫਾਇਨਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਤੋਂ ਪਹਿਲੇ ਟੂਰਨਾਮੈਂਟ ਦੇ ਸੈਮੀਫ਼ਾਇਨਲਜ਼ ਵਿੱਚ ਸ਼ਨਿਚਰਵਾਰ ਨੂੰ ਚਿੱਲੀ ਨੂੰ 4-2 ਨਾਲ ਹਰਾ ਕੇ ਭਾਰਤ ਨੇ ਨੇ ਓਲੰਪਿਕ ਕੁਆਲੀਫ਼ਾਇਰ ਦੇ ਲਈ ਕੁਆਲੀਫ਼ਾਈ ਕੀਤਾ ਸੀ।

ਐੱਫ਼ਆਈਐੱਚ ਵੁਮੈਨਜ਼ ਸੀਰੀਜ਼ ਫ਼ਾਇਨਲਜ਼ ਵਿੱਚ ਜਾਪਾਨ ਦੇ ਵਿਰੁੱਧ ਡ੍ਰੈਗ ਫ਼ਿਲਕਰ ਗੁਰਜੀਤ ਕੌਰ ਨੇ 2 ਗੋਲ ਅਤੇ ਰਾਣੀ ਰਾਮਪਾਲ ਨੇ ਇੱਕ ਗੋਲ ਕੀਤਾ। ਭਾਰਤ ਨੇ ਤੀਸਰੇ ਮਿੰਟ ਵਿੱਚ ਹਾਸਿਲ ਪੈਨੱਲਟੀ ਕਾਰਨਰ 'ਤੇ ਗੋਲ ਕਰਦੇ ਹੋਏ 1-0 ਦਾ ਵਾਧਾ ਹਾਸਲ ਕੀਤਾ। ਭਾਰਤ ਲਈ ਇਹ ਗੋਲ ਕਪਤਾਨ ਰਾਣੀ ਰਾਮਪਾਲ ਨੇ ਕੀਤਾ। ਇਸ ਤੋਂ ਬਾਅਦ ਜਾਪਾਨ ਨੇ 11ਵੇਂ ਮਿੰਟ ਵਿੱਚ ਫ਼ੀਲਡ ਗੋਲ ਰਾਹੀਂ 1-1 ਦੀ ਬਰਾਬਰੀ ਕਰ ਲਈ ਹੈ। ਜਾਪਾਨ ਲਈ ਇਹ ਗੋਲ ਕੇਨਾਨ ਮੈਰੀ ਨੇ ਕੀਤਾ।
ਦੂਸਰੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋਇਆ ਪਰ ਤੀਸਰੇ ਕੁਆਰਟਰ ਦੇ ਅੰਤਿਮ ਮਿੰਟਾਂ ਵਿੱਚ ਭਾਰਤ ਲਈ ਗੁਰਜੀਤ ਕੌਰ ਨੇ ਇੱਕ ਸ਼ਾਨਦਾਰ ਡ੍ਰੈਗ ਫ਼ਲਿਕ ਨਾਲ ਗੋਲ ਕਰ ਕੇ ਸਕੋਰ ਨੂੰ 2-1 ਨਾਲ ਬਰਾਬਰ ਕਰ ਦਿੱਤਾ।
ਭਾਰਤ ਨੇ 2-1 ਦੇ ਵਾਧੇ ਨਾਲ ਆਖ਼ਰੀ ਕੁਆਰਟਰ ਵਿੱਚ ਪ੍ਰਵੇਸ਼ ਕੀਤਾ। ਇਸ ਕੁਆਰਟਰ ਵਿੱਚ ਹਾਲਾਂਕਿ ਜਾਪਾਨ ਨੂੰ ਬਰਾਬਰੀ ਦੇ ਕਈ ਮੌਕੇ ਮਿਲੇ ਪਰ ਉਹ ਉਸ ਦੀ ਸਹੀ ਵਰਤੋਂ ਨਹੀਂ ਕਰ ਸਕੀ। ਭਾਰਤ ਨੇ ਹਾਲਾਂਕਿ 60ਵੇਂ ਮਿੰਟ ਵਿੱਚ ਪੈਨੱਲਟੀ ਕਾਰਨਰ 'ਤੇ ਗੋਲਕ ਕਰਦੇ ਹੋਏ 3-1 ਦੇ ਅੰਤਰ ਨਾਲ ਭਾਰਤ ਨੇ ਜਿੱਤ ਪੱਕੀ ਕਰ ਲਈ।
ਤਹਾਨੂੰ ਦੱਸ ਦਇਏ ਕਿ ਪੀਐੱਮ ਮੋਦੀ ਨੇ ਟਵੀਟ ਕਰ ਕੇ ਲਿਖਿਆ- ਖਾਸ ਖੇਡ, ਵਧੀਆ ਪ੍ਰਦਰਸ਼ਨ! ਵੁਮੈਨਜ਼ ਐੱਫ਼ਆਈਐੱਚ ਸੀਰੀਜ਼ ਫ਼ਾਇਨਲਜ਼ ਜਿੱਤਣ ਲਈ ਸਾਡੀ ਟੀਮ ਨੂੰ ਵਧਾਈਆਂ। ਇਹ ਵੱਡੀ ਜਿੱਤ ਦੇਸ਼ ਵਿੱਚ ਹਾਕੀ ਨੂੰ ਪ੍ਰਸਿੱਧ ਕਰੇਗੀ ਨਾਲ ਹੀ ਨੌਜਵਾਨ ਕੁੜੀਆਂ ਨੂੰ ਇਸ ਖੇਡ ਲਈ ਪ੍ਰੇਰਿਤ ਕਰੇਗੀ।