ਹੈਦਰਾਬਾਦ: ਦੁਨੀਆ ਦੀ ਸਭ ਤੋਂ ਰੋਮਾਂਚਕ ਲੀਗ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 13ਵਾਂ ਸੀਜ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਸੀਜ਼ਨ ਦਾ ਪਹਿਲਾ ਮੈਚ ਅਬੂਧਾਬੀ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਵਿਚਾਲੇ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਇਹ ਮੈਚ ਬਹੁਤ ਰੋਮਾਂਚਕ ਹੋਵੇਗਾ ਕਿਉਂਕਿ ਦੋਵੇਂ ਟੀਮਾਂ ਆਈਪੀਐਲ ਦੀਆਂ ਸਭ ਤੋਂ ਸਫਲ ਟੀਮਾਂ ਹਨ। ਇਸ ਮੈਚ 'ਚ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦੀ ਨਜ਼ਰ ਐਮ ਐਸ ਧੋਨੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਅਤੇ ਹਾਰਦਿਕ ਪਾਂਡਿਆ' ਉੱਤੇ ਹੋਵੇਗੀ। ਪਰ ਇਸ ਮੈਚ ਵਿੱਚ, ਪੰਜ ਚੀਜ਼ਾਂ ਹੋਣਗੀਆਂ ਜਿਸ ਨੂੰ ਦੇਖਣ ਲਈ ਲੋਕ ਇੰਤਜ਼ਾਰ ਕਰ ਰਹੇ ਹਨ। ਆਓ ਵੇਖੀਏ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਜੋ ਦਰਸ਼ਕਾਂ ਦਾ ਧਿਆਨ ਖਿੱਚਣਗੀਆਂ-

1) ਐਮ ਐਸ ਧੋਨੀ ਦੀ ਸ਼ਾਨਦਾਰ ਵਾਪਸੀ
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ ਐਸ ਧੋਨੀ ਲਗਭਗ 1 ਸਾਲ ਬਾਅਦ ਕ੍ਰਿਕਟ ਦੇ ਮੈਦਾਨ ਵਿੱਚ ਪਰਤਣਗੇ। ਆਪਣੀ ਟੀਮ ਨੂੰ ਤਿੰਨ ਵਾਰ ਆਈਪੀਐਲ ਟਰਾਫੀ ਦਿਵਾਉਣ ਵਾਲੇ ਧੋਨੀ ਨੇ ਆਪਣਾ ਆਖਰੀ ਮੈਚ 2019 ਦੇ ਵਿਸ਼ਵ ਕੱਪ ਵਿੱਚ ਸੈਮੀਫਾਈਨਲਿਸਟ ਵਜੋਂ ਖੇਡਿਆ ਸੀ। ਉਸ ਤੋਂ ਬਾਅਦ, 15 ਅਗਸਤ ਨੂੰ, ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਲਈ, ਹੁਣ ਧੋਨੀ ਉੱਤੇ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦੀ ਨਿਗ੍ਹਾ ਰਹੇਗੀ।
2) ਸੀਐਸਕੇ ਦਾ ਜ਼ਬਰਦਸਤ ਸਪਿਨ ਹਮਲਾ
ਐਮ ਐਸ ਧੋਨੀ 2007 ਵਿੱਚ ਆਪਣੀ ਸ਼ੁਰੂਆਤ ਤੋਂ ਹੀ ਸਪਿਨਰਾਂ ਉੱਤੇ ਬਹੁਤ ਜ਼ਿਆਦਾ ਨਿਰਭਰ ਰਹਿੰਦੇ ਹਨ। ਇਸ ਵਾਰ ਵੀ ਸੀਐਸਕੇ ਆਈਪੀਐਲ 2020 ਵਿੱਚ ਸ਼ਾਨਦਾਰ ਸਪਿਨ ਹਮਲਾ ਕਰ ਸਕਦੀ ਹੈ। ਟੀਮ ਵਿੱਚ ਮਿਸ਼ੇਲ ਸੰਤਨਰ, ਪਿਯੂਸ਼ ਚਾਵਲਾ, ਰਵਿੰਦਰ ਜਡੇਜਾ, ਇਮਰਾਨ ਤਾਹਿਰ ਅਤੇ ਕਰਨ ਸ਼ਰਮਾ ਸ਼ਾਮਿਲ ਹਨ। ਚੰਗੀ ਗੱਲ ਇਹ ਹੋਵੇਗੀ ਕਿ ਅਬੂ ਧਾਬੀ ਦੀ ਪਿੱਚ ਸਪਿਨਰਾਂ ਦੀ ਮਦਦ ਕਰਦੀ ਹੈ, ਤਾਂ ਕਰਕੇ ਇਨ੍ਹਾਂ ਨੂੰ ਬਹੁਤ ਲਾਭ ਮਿਲ ਸਕਦਾ ਹੈ।

3) ਓਪਨਰ ਬੱਲੇਬਾਜ਼ ਵੱਜੋਂ ਰੋਹਿਤ ਸ਼ਰਮਾ
ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੂੰ ਉਦਘਾਟਨ 'ਚ ਆਪਣੇ ਕਪਤਾਨ ਰੋਹਿਤ ਸ਼ਰਮਾ ਨੂੰ ਦੇਖਣ ਦਾ ਮੌਕਾ ਮਿਲੇਗਾ। ਕਈ ਸਾਲਾਂ ਤੋਂ ਰੋਹਿਤ ਨੇ ਆਪਣੇ ਆਪ ਨੂੰ ਮਿਡਲ ਆਰਡਰ ਦੇ ਬੱਲੇਬਾਜ਼ ਵਜੋਂ ਸਥਾਪਿਤ ਕੀਤਾ ਸੀ। ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨਾ ਚਾਹੁੰਦਾ ਸੀ ਤਾਂ ਜੋ ਦੂਜੇ ਖਿਡਾਰੀਆਂ ਨੂੰ ਮੌਕਾ ਮਿਲ ਸਕੇ। ਪਿਛਲੇ ਡੇਢ ਸਾਲ ਵਿੱਚ ਰੋਹਿਤ ਦਾ ਰੂਪ ਵੀ ਘਾਤਕ ਹੈ। ਉਸ ਨੇ ਵਰਲਡ ਕੱਪ 2019 ਵਿੱਚ ਪੰਜ ਸੈਂਕੜੇ ਲਗਾਏ ਅਤੇ 2019 ਤੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਫਿਰ ਉਹ ਇੱਕ ਟੈਸਟ ਓਪਨਰ ਵੀ ਬਣ ਗਿਆ ਅਤੇ ਹੁਣ ਆਈਪੀਐਲ ਵਿੱਚ ਵੀ ਓਪਨਿੰਗ ਕਰਦੇ ਵੇਖਿਆ ਜਾਵੇਗਾ। ਉਹ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਕੁਇੰਟਨ ਡੀ ਕੋਕ ਨਾਲ ਓਪਨਿੰਗ ਕਰੇਗਾ।
4) ਲਸਿਥ ਮਲਿੰਗਾ ਦੀ ਜਗ੍ਹਾ ਕੌਣ ਲਵੇਗਾ?
ਮੁੰਬਈ ਇੰਡੀਅਨਜ਼ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਘਾਟ ਰੜਕ ਸਕਦੀ ਹੈ ਪਰ ਜਸਪ੍ਰੀਤ ਬੁਮਰਾਹ ਸ਼ਨੀਵਾਰ ਨੂੰ ਸੀਐਸਕੇ ਖਿਲਾਫ਼ ਗੇਂਦਬਾਜ਼ੀ ਅਟੈਕ ਦੀ ਅਗਵਾਈ ਕਰ ਸਕਦਾ ਹੈ। ਟ੍ਰੈਂਟ ਬੋਲਟ ਉਸ ਦਾ ਸਾਥ ਦੇ ਸਕਦਾ ਹੈ। ਟੀਮ ਵਿਚ ਤੀਸਰਾ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੈਂਘਨ ਅਤੇ ਨੀਲ ਕੁਲਟਰ ਵਿੱਚੋਂ ਹੋ ਸਕਦੇ ਹੈ।
5) ਸੀਐਸਕੇ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੌਣ ਕਰੇਗਾ?
ਨੰਬਰ ਦੋ ਬੱਲੇਬਾਜ਼ ਸੁਰੇਸ਼ ਰੈਨਾ ਨੇ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਨਿੱਜੀ ਕਾਰਨਾਂ ਕਰ ਕੇ ਲੀਗ ਤੋਂ ਆਪਣਾ ਨਾਮ ਵਾਪਿਸ ਲੈ ਲਿਆ। ਰਿਤੂਰਾਜ ਗਾਇਕਵਾੜ ਉਸ ਦੀ ਜਗ੍ਹਾ ਲੈ ਸਕਦਾ ਸੀ ਪਰ ਉਹ ਕੋਵਿਡ -19 ਨਾਲ ਸੰਕਰਮਿਤ ਹੋਣ ਕਾਰਨ ਮੈਚ ਨਹੀਂ ਖੇਡ ਸਕੇਗਾ। ਹੁਣ ਅਜਿਹੀ ਸਥਿਤੀ ਵਿੱਚ ਅੰਬਤੀ ਰਾਇਡੂ ਤੀਜੇ ਨੰਬਰ ਉੱਤੇ ਆ ਸਕਦੇ ਹਨ, ਉਸ ਤੋਂ ਬਾਅਦ ਕੇਦਾਰ ਜਾਧਵ ਤੇ ਫਿਰ ਐਮ ਐਸ ਧੋਨੀ। ਇਸਦਾ ਮਤਲਬ ਹੈ ਕਿ ਸ਼ੇਨ ਵਾਟਸਨ ਅਤੇ ਫ਼ਾਫ਼ ਡੂ ਪਲੇਸਿਸ ਓਪਨਿੰਗ ਦੇ ਲਈ ਮੈਦਾਨ ਵਿੱਚ ਉੱਤਰਨਗੇ।