ETV Bharat / sports

6 ਦਿਨਾਂ ਦੀ ਬਰੇਕ ਦੀ ਚੰਗੀ ਵਰਤੋਂ ਕੀਤੀ: ਸੀਐਸਕੇ ਕੋਚ ਫ਼ਲੇਮਿੰਗ

author img

By

Published : Oct 1, 2020, 6:27 PM IST

ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਚੰਗੀ ਸ਼ੁਰੂਆਤ ਨਹੀਂ ਕਰ ਸਕੀ, ਪਹਿਲੇ ਤਿੰਨ ਮੈਚਾਂ ਵਿੱਚੋਂ ਦੋ ਹਾਰ ਗਏ ਹਨ, ਕੋਚ ਨੇ ਕਿਹਾ ਕਿ ਅਸੀਂ ਟੀਮ ਨੂੰ ਮਿਲੀ 6 ਦਿਨਾਂ ਦੀ ਬਰੇਕ ਦੀ ਚੰਗੀ ਵਰਤੋਂ ਕੀਤੀ ਹੈ।

ਤਸਵੀਰ
ਤਸਵੀਰ

ਦੁਬਈ: ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫ਼ਨ ਫ਼ਲੇਮਿੰਗ ਨੇ ਵੀਰਵਾਰ ਨੂੰ ਕਿਹਾ ਕਿ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀ ਮੁਹਿੰਮ ਨੂੰ ਮੁੜ ਲੀਹ ‘ਤੇ ਲਿਆਉਣ ਲਈ 6 ਦਿਨਾਂ ਦੀ ਬਰੇਕ ਦੀ ਚੰਗੀ ਵਰਤੋਂ ਕੀਤੀ ਹੈ।

ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਸ਼ੁਰੂਆਤੀ ਤਿੰਨ ਮੈਚਾਂ ਵਿੱਚੋਂ ਦੋ ਹਾਰ ਜਾਣ ਕਾਰਨ ਚੰਗੀ ਸ਼ੁਰੂਆਤ ਨਹੀਂ ਕਰ ਸਕੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਬਰੇਕ ਚੰਗੇ ਸਮੇਂ ਆਏ ਕਿਉਂਕਿ ਪਹਿਲੇ ਤਿੰਨ ਮੈਚ ਜਲਦਬਾਜ਼ੀ ਵਿੱਚ ਸਨ ਅਤੇ ਸਾਰੇ ਮੈਚ ਵੱਖ-ਵੱਖ ਮੈਦਾਨਾਂ ‘ਤੇ ਸਨ, ਇਸ ਲਈ ਤੁਹਾਨੂੰ ਹਾਲਾਤਾਂ ਨੂੰ ਪੜ੍ਹਨ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਹਰ ਮੈਚ ਮੁੱਖ ਰੂਪ ਵਿੱਚ ਉੱਥੇ ਖੇਡਣ ਵਾਲੀ ਪਹਿਲੀ ਟੀਮ ਦੇ ਲਈ ਮੁਸ਼ਕਿਲ ਸੀ।

ਫ਼ਲੇਮਿੰਗ ਦਾ ਇਹ ਬਿਆਨ ਸੀਐਸਕੇ ਦੀ ਵੈਬਸਾਈਟ 'ਤੇ ਸ਼ੁੱਕਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ਼ ਮੈਚ ਤੋਂ ਪਹਿਲਾਂ ਆਇਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਸੇ ਸਮੇਂ, ਮੈਦਾਨ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ, ਅਸੀਂ ਇਸ ਬਰੇਕ ਦੀ ਚੰਗੀ ਵਰਤੋਂ ਕੀਤੀ, ਜਿਸ ਬਾਰੇ ਅਸੀਂ ਸਪੱਸ਼ਟਤਾ ਬਣਾਈ ਕਿ ਅਸੀਂ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਬਹੁਤ ਵਧੀਆ ਅਭਿਆਸ ਕੀਤਾ।

ਉਨ੍ਹਾਂ ਕਿਹਾ ਕਿ ਇਸ ਮੈਚ ਦੀ ਚੰਗੀ ਖ਼ਬਰ ਇਹ ਹੈ ਕਿ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਆਲਰਾਊਂਡਰ ਡਵੇਨ ਬ੍ਰਾਵੋ ਚੋਣ ਲਈ ਉਪਲਬਧ ਹਨ।

ਰਾਇਡੂ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਵਿੱਚ ਚਮਕਿਆ ਪਰ ਉਹ ‘ਹੈਮਸਟ੍ਰਿੰਗਜ਼’ ਦੇ ਕਾਰਨ ਅਗਲੇ ਦੋ ਮੈਚ ਨਹੀਂ ਖੇਡ ਸਕਿਆ, ਜਦੋਂਕਿ ਵੈਸਟਇੰਡੀਜ਼ ਦੇ ਤਜਰਬੇਕਾਰ ਖਿਡਾਰੀ ਨੇ ਸੱਟ ਲੱਗਣ ਕਾਰਣ ਅਜੇ ਕਿਸੇ ਮੈਚ ਵਿੱਚ ਹਿੱਸਾ ਨਹੀਂ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.