ਮੁੰਬਈ: ਭਾਰਤ ਦਾ ਟੀ-20 ਸੀਰੀਜ਼ ਦਾ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ। ਇੰਦੌਰ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਟਵੀਟ ਕੀਤਾ, ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
-
Ball out of the Bowlers hand and Chholle Bhature for a cheat meal deserve the same kind of focus. 👀😄 pic.twitter.com/ctEs96bvQa
— Virat Kohli (@imVkohli) January 9, 2020 " class="align-text-top noRightClick twitterSection" data="
">Ball out of the Bowlers hand and Chholle Bhature for a cheat meal deserve the same kind of focus. 👀😄 pic.twitter.com/ctEs96bvQa
— Virat Kohli (@imVkohli) January 9, 2020Ball out of the Bowlers hand and Chholle Bhature for a cheat meal deserve the same kind of focus. 👀😄 pic.twitter.com/ctEs96bvQa
— Virat Kohli (@imVkohli) January 9, 2020
ਹੋਰ ਪੜ੍ਹੋ: ਆਸਟ੍ਰੇਲੀਆਈ ਓਪਨ ਵਿੱਚ 10 ਭਾਰਤੀ ਬੱਚਿਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਵਿਰਾਟ ਕੋਹਲੀ ਨੇ ਨੈੱਟ 'ਤੇ ਅਭਿਆਸ ਕਰਦਿਆਂ ਟਵਿੱਟਰ 'ਤੇ ਇੱਕ ਤਸਵੀਰ ਪੋਸਟ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਛੋਲੇ ਭਟੂਰਿਆਂ ਦੀ ਗੱਲ ਕੀਤੀ। ਉਨ੍ਹਾਂ ਨੇ ਗੇਂਦਬਾਜ਼ਾਂ ਦੀਆਂ ਗੇਂਦਾਂ ਦੀ ਤੁਲਨਾ ਛੋਲੇ-ਭਟੂਰੇ ਨਾਲ ਕੀਤੀ। ਵਿਰਾਟ ਕੋਹਲੀ ਨੇ ਲਿਖਿਆ, "ਗੇਂਦਬਾਜ਼ਾਂ ਦੇ ਹੱਥਾਂ ਵਿੱਚੋਂ ਨਿਕਲ ਰਹੀ ਗੇਂਦ ਅਤੇ ਚੀਟ ਮੀਲ ਵਿੱਚ ਛੋਲੇ-ਭਟੂਰੇ ਖਾਣਾ ਇੱਕੋ ਕਿਸਮ ਦੇ ਧਿਆਨ ਦੀ ਮੰਗ ਕਰਦੇ ਹਨ।"
ਹੋਰ ਪੜ੍ਹੋ: ਭਾਰਤੀ ਚੁਣੌਤੀ ਦੇ ਲਈ ਪੂਰੀ ਤਰ੍ਹਾਂ ਤਿਆਰ ਆਸਟ੍ਰੇਲੀਆ: ਵਾਰਨਰ
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਪਿਛਲੇ ਦਿਨੀਂ ਆਪਣੀ ਮਨਪਸੰਦ ਪਕਵਾਨ ਛੋਲੇ-ਭਟੂਰੇ ਬਾਰੇ ਕਈ ਵਾਰ ਗੱਲ ਕਰ ਚੁੱਕੇ ਹਨ। ਦਿੱਲੀ 'ਚ ਜੂਨੀਅਰ ਕ੍ਰਿਕੇਟ ਦੇ ਦਿਨਾਂ 'ਚ ਵਿਰਾਟ ਕੋਹਲੀ ਛੋਲੇ-ਭਟੂਰੇ ਖਾਣਾ ਪਸੰਦ ਕਰਦੇ ਸਨ।