ETV Bharat / sports

ਆਈਸੀਸੀ ਰੈਕਿੰਗ: ਸ਼ਮੀ ਅਤੇ ਮਯੰਕ ਹੁਣ ਤੱਕ ਦੀ ਸਭ ਤੋਂ ਵਧੀਆ ਰੈਕਿੰਗ ਉੱਤੇ

author img

By

Published : Nov 17, 2019, 7:24 PM IST

ਬੰਗਲਾਦੇਸ਼ ਵਿਰੁੱਧ ਖੇਡੇ ਗਏ ਟੈਸਟ ਮੈਚ ਵਿੱਚ ਵਧੀਆ ਪ੍ਰਦਰਸ਼ਨ ਦੇਣ ਤੋਂ ਬਾਅਦ ਸ਼ਮੀ ਅਤੇ ਮਯੰਕ ਆਈਸੀਸੀ ਦੀ ਰੈਕਿੰਗ ਵਿੱਚ ਆਪਣੇ ਕਰਿਅਰ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਰੈਕਿੰਗ ਉੱਤੇ ਹਨ।

ਸ਼ਮੀ ਅਤੇ ਮਯੰਕ ਹੁਣ ਤੱਕ ਦੀ ਸਭ ਤੋਂ ਵਧੀਆ ਰੈਕਿੰਗ

ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਆਈਸੀਸੀ ਦੀ ਨਵੀਂ ਰੈਕਿੰਗ ਵਿੱਚ ਕਰਿਅਰ ਦੀ ਸਭ ਤੋਂ ਵਧੀਆ ਰੈਕਿੰਗ ਉੱਤੇ ਪਹੁੰਚ ਗਏ ਹਨ। ਬੰਗਲਾਦੇਸ਼ ਵਿਰੁੱਧ ਮਿਲੀ ਪਾਰੀ ਅਤੇ 130 ਦੌੜਾਂ ਦੀ ਸ਼ਾਨਦਾਰ ਜਿੱਤ ਵਿੱਚ ਸ਼ਮੀ ਅਤੇ ਮਯੰਕ ਦਾ ਅਹਿਮ ਯੋਗਦਾਨ ਰਿਹਾ ਸੀ।

ICC ranking
ਆਈਸੀਸੀਸ ਦਾ ਟਵੀਟ।

ਸ਼ਮੀ ਨੇ ਉਸ ਮੈਚ ਵਿੱਚ ਪਹਿਲੀ ਪਾਰੀ ਵਿੱਚ 3 ਅਤੇ ਦੂਸਰੀ ਪਾਰੀ ਵਿੱਚ 4 ਵਿਕਟਾਂ ਲਈਆਂ ਸਨ ਜਦਕਿ ਮਯੰਕ ਨੇ 243 ਦੌੜਾਂ ਦੀ ਦੋਹਰੀ ਸੈਂਕੜਿਆਂ ਵਾਲੀ ਪਾਰੀ ਖੇਡੀ ਸੀ।ਸ਼ਮੀ ਗੇਂਦਬਾਜ਼ਾਂ ਦੀ ਸੂਚੀ ਵਿੱਚ 8 ਸਥਾਨਾਂ ਦੀ ਲੰਬੀ ਛਾਲ ਮਾਰ ਕੇ 7ਵੇਂ ਨੰਬਰ ਉੱਤੇ ਪਹੁੰਚ ਗਏ ਹਨ। ਉਨ੍ਹਾਂ ਦੇ ਹੁਣ ਤੱਕ 790 ਰੇਟਿੰਗ ਅੰਕਾਂ ਹੋ ਗਏ ਹਨ। ਉਹ ਸਭ ਤੋਂ ਜ਼ਿਆਦਾ ਰੇਟਿੰਗ ਹਾਸਲ ਕਰਨ ਵਾਲੇ ਤੀਸਰੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕਪਿਲ ਦੇਵ 877 ਅਤੇ ਜਸਪ੍ਰੀਤ ਬੁਮਰਾਹ 832 ਅੰਕ ਹਾਸਲ ਕਰ ਚੁੱਕੇ ਹਨ।

ਉੱਥੇ ਹੀ ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਇੱਕ-ਇੱਕ ਸਥਾਨ ਉੱਪਰ ਆ ਕੇ ਲੜੀਵਾਰ 20ਵੇਂ ਅਤੇ 22ਵੇਂ ਸਥਾਨ ਉੱਤੇ ਪਹੁੰਚ ਗਏ ਹਨ। ਆਫ਼ ਸਪਿਨਰ ਰਵਿਚੰਦਰਨ ਚੋਟੀ ਦੇ 10 ਗੇਂਦਬਾਜ਼ਾਂ ਵਿੱਚ ਪਹੁੰਚ ਗਏ ਹਨ ਜਦਕਿ ਆਲਰਾਉਂਡਰਾਂ ਦੀ ਸੂਚੀ ਵਿੱਚ ਉਹ ਚੌਥੇ ਨੰਬਰ ਉੱਤੇ ਪਹੁੰਚ ਗਏ ਹਨ।

ਬੱਲੇਬਾਜ਼ਾਂ ਦੀ ਸੂਚੀ ਵਿੱਚ ਮਯੰਕ 11ਵੇਂ ਨੰਬਰ ਉੱਤੇ ਪਹੁੰਚ ਗਏ ਹਨ। ਉਨ੍ਹਾਂ ਨੇ ਹੁਣ ਤੱਕ 8 ਟੈਸਟ ਮੈਚਾਂ ਵਿੱਚ 858 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੇ 691 ਰੇਟਿੰਗ ਅੰਕ ਹੋ ਗਏ ਹਨ। ਰਵਿੰਦਰ ਜੜੇਜਾ ਚਾਰ ਸਥਾਨ ਉੱਪਰ ਵੱਧ ਕੇ 35ਵੇਂ ਨੰਬਰ ਉੱਤੇ ਪਹੁੰਚ ਗਏ ਹਨ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.