ਕਟਕ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਸਾਲ 2019 ਸ਼ਾਨਦਾਰ ਰਿਹਾ। ਉਸਨੇ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਸਨਥ ਜੈਸੂਰਿਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਹ ਰਿਕਾਰਡ ਰੋਹਿਤ ਨੇ ਉਸ ਸਮੇਂ ਤੋੜਿਆ ਜਦੋਂ ਉਸਨੇ ਬੱਲੇਬਾਜ਼ੀ ਕਰਦਿਆਂ 9 ਦੌੜਾਂ ਬਣਾਈਆਂ। ਜੈਸੂਰਿਆ 1997 ਵਿੱਚ ਇੱਕ ਕਲੈਂਡਰ ਸਾਲ ਵਿੱਚ ਬਤੌਰ ਬੱਲੇਬਾਜ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਬੱਲੇਬਾਜ਼ ਬਣ ਗਏ ਸਨ।
ਰੋਹਿਤ ਹੁਣ ਬੱਲੇਬਾਜ਼ ਵਜੋਂ ਸਾਲ 2019 ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸਨੇ 9 ਦੌੜਾਂ ਬਣਦਿਆਂ ਹੀ ਆਪਣੀ 2388 ਦੌੜਾਂ ਪੂਰੀਆਂ ਕਰ ਲਈਆਂ। ਸਾਲ 2016 ਤੋਂ ਵਿਰਾਟ ਸਾਲ ਦੇ ਸਰਵਉੱਚ ਅੰਤਰਰਾਸ਼ਟਰੀ ਬੱਲੇਬਾਜ਼ ਬਣ ਰਹੇ ਹਨ। ਸਾਲ 2016 ਵਿਚ ਉਸ ਨੇ 2595 ਦੌੜਾਂ ਬਣਾਈਆਂ ਸਨ। ਸਾਲ 2017 ਵਿੱਚ ਉਸ ਨੇ 2818 ਦੌੜਾਂ ਬਣਾਈਆਂ ਅਤੇ 2018 ਵਿੱਚ ਉਸਨੇ 2735 ਦੌੜਾਂ ਬਣਾਈਆਂ। ਇਸ ਸਾਲ ਵੀ ਵਿੰਡੀਜ਼ ਖਿਲਾਫ ਮੈਚ ਹੋਣ ਤੋਂ ਬਾਅਦ ਸੰਭਵ ਹੈ ਕਿ ਉਹ ਰੋਹਿਤ ਨੂੰ ਪਿੱਛੇ ਛੱਡ ਕੇ ਇਸ ਸੂਚੀ ਵਿਚ ਨੰਬਰ-1 ‘ਤੇ ਆ ਸਕਣ।
ਇਹ ਵੀ ਪੜ੍ਹੋ: INDvsWI: ਵੈਸਟਇੰਡੀਜ਼ ਨੇ ਭਾਰਤ ਨੂੰ 316 ਦੌੜਾਂ ਦਾ ਟੀਚਾ ਦਿੱਤਾ
ਇਹ ਮੈਚ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਤਿੰਨ ਮੈਚਾਂ ਦੀ ਇਹ ਵਨਡੇ ਸੀਰੀਜ਼ 1-1 ਨਾਲ ਹੈ। ਕਟਕ ਵਨਡੇ ਵਿਚ ਭਾਰਤ ਨੇ ਵਿੰਡੀਜ਼ ਨੂੰ 315 ਦੌੜਾਂ 'ਤੇ ਰੋਕਿਆ। ਹੁਣ ਉਨ੍ਹਾਂ ਨੂੰ ਇਹ ਮੈਚ ਅਤੇ ਸੀਰੀਜ਼ ਜਿੱਤਣ ਲਈ 316 ਦੌੜਾਂ ਦਾ ਟੀਚਾ ਮਿਲਿਆ ਹੈ।