ਰਾਜਕੋਟ: ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਹ ਗੱਲ ਸਵੀਕਾਰ ਕਰਦੇ ਹਨ ਕਿ ਟੀ-20 ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ। ਪਰ ਉਨ੍ਹਾਂ ਨੂੰ ਉਮੀਦ ਹੈ ਕਿ ਪਹਿਲਾ ਵਾਲਾ ਟੈਸਟ ਮੈਚ ਦਾ ਫਾਰਮੈਟ ਲੰਮੇ ਸਮੇਂ ਤੱਕ ਰਹੇਗਾ। ਪੁਜਾਰਾ ਦਾ ਕਹਿਣਾ ਹੈ, "ਸਮੇਂ ਬਦਲ ਰਿਹਾ ਹੈ ਅਤੇ ਸਫ਼ੈਦ ਗੇਂਦ ਦਾ ਕ੍ਰਿਕੇਟ ਕਾਫ਼ੀ ਲੋਕਪ੍ਰਿਆ ਹੋ ਰਿਹਾ ਹੈ। ਪਰ ਟੈਸਟ ਕ੍ਰਿਕੇਟ ਹਮੇਸ਼ਾ ਖ਼ਾਸ ਸੀ ਤੇ ਖ਼ਾਸ ਹੀ ਰਹੇਗਾ। ਨਾਲ ਹੀ ਸਾਨੂੰ ਉਮੀਦ ਹੈ ਕਿ ਇਹ ਜਿਨ੍ਹਾਂ ਸੰਭਵ ਹੋਵੇਗਾ ਉਨ੍ਹਾਂ ਸਮੇਂ ਤੱਕ ਜਾਰੀ ਰਹੇਗਾ।"
ਹੋਰ ਪੜ੍ਹੋ: Indian Super League: ਹੈਦਰਾਬਾਦ ਐਫਸੀ ਨੇ ਕੋਚ ਬਰਾਉਨ ਨੂੰ ਕੀਤਾ ਬਰਖ਼ਾਸਤ
ਆਈਸੀਸੀ ਨੇ ਹਾਲ ਹੀ ਵਿੱਚ ਪ੍ਰਸਤਾਵ ਦਿੱਤਾ ਕਿ, 2023 ਨਾਲ ਟੈਸਟ ਕ੍ਰਿਕੇਟ ਨੂੰ ਚਾਰ ਦਿਨਾਂ ਦਾ ਕਰ ਦਿੱਤਾ ਜਾਵੇ ਪਰ ਕ੍ਰਿਕੇਟ ਦੇ ਕੁਝ ਦਿੱਗਜ ਖਿਡਾਰੀ ਜਿਵੇਂ ਸਚਿਨ ਤੇਂਦੂਲਕਰ ਅਤੇ ਰਿੱਕੀ ਪੌਂਟਿੰਗ ਨੇ ਇਸ ਦਾ ਵਿਰੋਧ ਕੀਤਾ ਹੈ।
ਹੋਰ ਪੜ੍ਹੋ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ ਦਿਲਚਸਪ ਟੈਸਟ ਸੀਰੀਜ਼: ਸਟੀਵ ਵਾ
ਪੁਜਾਰਾ ਦਾ ਕਹਿਣਾ ਹੈ, "ਜੇ ਤੁਸੀਂ ਅਜਿਹੇ ਦੌਰੇ ਤੋਂ ਪਹਿਲਾ ਇਸ ਤਰ੍ਹਾ ਦੀ ਉਪਲੱਬਧੀ ਹਾਸਲ ਕਰ ਲੈਂਦੇ ਹੋਂ ਤਾਂ ਤੁਹਾਡਾ ਹੌਸਲਾ ਵੱਧਦਾ ਹੈ ਤੇ ਤੁਸੀਂ ਆਪਣੀ ਖੇਡ ਉੱਤੇ ਜ਼ਿਆਦਾ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਹੋ।" ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਤੁਹਾਨੂੰ ਚੁਣੌਤੀਪੂਰਣ ਪ੍ਰੀਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਹਾਨੂੰ ਆਪਣੀ ਖੇਡ ਉੱਤੇ ਭਰੋਸਾ ਕਰਨਾ ਹੋਵੇਗਾ ਤੇ ਆਪਣੀਆਂ ਤਿਆਰੀਆਂ ਉੱਤੇ ਵਿਸ਼ਵਾਸ਼ ਰੱਖਣਾ ਹੁੰਦਾ ਹੈ।"