ETV Bharat / sports

ਹਰਭਜਨ ਸਿੰਘ ਦੀ ਤਮਿਲ ਫਿਲਮ ਦਾ ਪੋਸਟਰ ਹੋਇਆ ਰੀਲੀਜ਼

ਭਾਰਤੀ ਕ੍ਰਿਕਟ ਟੀਮ ਦੇ ਆਫ਼ ਸਪਿੱਨਰ ਹਰਭਜਨ ਸਿੰਘ ਨੇ ਆਪਣੀ ਪਹਿਲੀ ਤਮਿਲ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

harbhajan singh shared his new film poster
ਹਰਭਜਨ ਸਿੰਘ ਦੀ ਤਮਿਲ ਫਿਲਮ ਦਾ ਪੋਸਟਰ ਹੋਇਆ ਰੀਲੀਜ਼
author img

By

Published : Jun 6, 2020, 11:52 AM IST

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਤਜ਼ਰਬੇਕਾਰ ਸੀਨੀਅਰ ਆਫ਼ ਸਪਿੱਨਰ ਹਰਭਜਨ ਸਿੰਘ ਹੁਣ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਭੱਜੀ 4 ਸਾਲ ਤੋਂ ਟੀਮ ਇੰਡੀਆ ਵਿੱਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਉਨ੍ਹਾਂ ਦੀ ਤਮਿਲ ਫਿਲਮ 'ਫ੍ਰੈਂਡਸ਼ਿਪ' ਬਣ ਕੇ ਤਿਆਰ ਹੋ ਗਈ ਹੈ। ਜੇ ਸਾਰੀ ਸਥਿਤੀ ਸਹੀ ਰਹੀ ਤਾਂ ਇਹ ਫਿਲਮ ਅਗਸਤ ਵਿੱਚ ਰਿਲੀਜ਼ ਹੋਵੇਗੀ।

ਭੱਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਫ੍ਰੈਂਡਸ਼ਿਪ ਦੇ ਡਾਇਰੈਕਟਰ ਜਾਨ ਪਾਲ ਰਾਜ ਅਤੇ ਸ਼ਾਮ ਸੂਰੀਆ ਹਨ। ਇਸ ਪੋਸਟਰ ਵਿੱਚ ਉਹ ਸਾਊਥ ਇੰਡੀਅਨ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਰਜੁਨ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟਰ ਦੇ ਜਾਰੀ ਹੋਣ ਤੋਂ ਬਾਅਦ, ਹੁਣ ਪ੍ਰਸ਼ੰਸਕ ਭੱਜੀ ਨੂੰ ਜਲਦੀ ਵੱਡੇ ਪਰਦੇ 'ਤੇ ਅਦਾਕਾਰੀ ਕਰਦੇ ਦੇਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਇਟਲੀ 'ਚ ਫੁੱਟਬਾਲ ਦੀ ਵਾਪਸੀ, ਕੋਪਾ ਇਟਾਲਿਆ ਸੈਮੀਫ਼ਾਇਨਲ ਦੀ ਤਾਰੀਖ਼ ਦਾ ਹੋਇਆ ਐਲਾਨ

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਟੀ-20 ਕੌਮਾਂਤਰੀ ਦੇ ਰੂਪ ਵਿੱਚ ਭਾਰਤੀ ਟੀਮ ਲਈ ਆਖ਼ਰੀ ਵਾਰ ਖੇਡਣ ਵਾਲੇ ਹਰਭਜਨ ਸਿੰਘ ਪਿਛਲੇ 4 ਸਾਲਾਂ ਤੋਂ ਟੀਮ ਇੰਡੀਆ ਦੀ ਨੀਲੀ ਜਾਂ ਸਫੇਦ ਜਰਸੀ 'ਚ ਦਿਖਾਈ ਨਹੀਂ ਦਿੱਤੇ ਹਨ। ਪਰ ਉਹ ਲਗਾਤਾਰ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੇ ਹਨ।

ਦੱਸ ਦੇਈਏ ਕਿ 39 ਸਾਲਾ ਸੀਨੀਅਰ ਗੇਂਦਬਾਜ਼ ਨੇ ਇਸ ਵਾਰ ਵੀ ਆਈਪੀਐਲ ਵਿੱਚ ਚੇੱਨਈ ਸੁਪਰ ਕਿੰਗਜ਼ ਲਈ ਹੀ ਖੇਡਣਾ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਆਈਪੀਐਲ ਦਾ ਇਹ ਸੀਜ਼ਨ ਹੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 2018 ਤੋਂ ਭੱਜੀ ਐਮ ਐਸ ਧੋਨੀ ਦੀ ਕਪਤਾਨੀ ਵਾਲੀ ਚੇੱਨਈ ਸੁਪਰ ਕਿੰਗਜ਼ (ਸੀਐਸਕੇ) ਦਾ ਹਿੱਸਾ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.