ਮੁੰਬਈ : ਰੋਹਿਤ ਸ਼ਰਮਾ ਬੀਤੇ ਵੀਰਵਾਰ ਨੂੰ 33 ਸਾਲ ਦੇ ਹੋ ਗਏ ਅਤੇ ਇਸ ਦਿਨ ਲੋਕਾਂ ਨੇ ਰੋਹਿਤ ਨੂੰ ਜੰਮ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ, ਪਰ ਰੋਹਿਤ ਸ਼ਰਮਾ ਦੇ ਜਨਮਦਿਨ ਦੇ ਦਿਨ ਹੀ ਭਾਰਤ ਨੇ ਰਿਸ਼ੀ ਕਪੂਰ ਵਰਗੇ ਅਭਿਨੇਤਾ ਗੁਆ ਦਿੱਤਾ।
ਰਿਸ਼ੀ ਕਪੂਰ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਬਾਲੀਵੁੱਡ ਅਭਿਨੇਤਾ ਇਰਫ਼ਾਨ ਖ਼ਾਨ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਹੀ ਦੇਰ ਸ਼ਾਮ ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਬਿਮਲ ਚੁੰਨੀ ਗੋਸੁਆਮੀ ਦੀ ਵੀ ਮੌਤ ਹੋ ਗਈ। ਚੁੰਨੀ ਬੰਗਾਲ ਦੇ ਲਈ ਰਣਜੀ ਟ੍ਰਾਫ਼ੀ ਲਈ ਵੀ ਖੇਡੇ ਸਨ।
ਰੋਹਿਤ ਨੇ ਸ਼ੁੱਕਰਵਾਰ ਨੂੰ ਟਵੀਟਰ ਉੱਤੇ ਵਧਾਈਆਂ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਤੁਹਾਡੇ ਸਾਰਿਆਂ ਦਾ ਵਧਾਈਆਂ ਦੇਣ ਦੇ ਲਈ ਧੰਨਵਾਦ। ਮੇਰਾ ਦਿਨ ਮਿਲਿਆ-ਜੁਲਿਆ ਰਿਹਾ ਕਿਉਂਕਿ ਅਸੀਂ ਸਿਨੇਮਾ ਜਗਤ ਦੇ ਦੋ ਸਿਤਾਰਿਆਂ ਨੂੰ ਗੁਆ ਦਿੱਤਾ। ਮੈਂ ਸਿਰਫ਼ ਇਹੀ ਦੁਆ ਕਰ ਸਕਦਾ ਹਾਂ ਕਿ ਜ਼ਿੰਦਗੀ ਸਮਾਨ ਹੋ ਜਾਵੇ ਅਤੇ ਅਸੀਂ ਆਪਣੇ ਪਿਆਰੇ ਲੋਕਾਂ ਦੇ ਨਾਲ ਸਮਾਂ ਬਿਤਾਈਏ।
-
Hi guys, thank you for all for your wonderful wishes. It was a day of mixed emotions as we lost two of our cinema legends, all I can wish for is that life gets back to its new normal and we cherish our time with our loved ones.
— Rohit Sharma (@ImRo45) May 1, 2020 " class="align-text-top noRightClick twitterSection" data="
">Hi guys, thank you for all for your wonderful wishes. It was a day of mixed emotions as we lost two of our cinema legends, all I can wish for is that life gets back to its new normal and we cherish our time with our loved ones.
— Rohit Sharma (@ImRo45) May 1, 2020Hi guys, thank you for all for your wonderful wishes. It was a day of mixed emotions as we lost two of our cinema legends, all I can wish for is that life gets back to its new normal and we cherish our time with our loved ones.
— Rohit Sharma (@ImRo45) May 1, 2020
ਰੋਹਿਤ ਨੇ ਇਸ ਬੰਦ ਦੇ ਸਮੇਂ ਵਿੱਚ ਆਪਣੇ ਮੁੰਬਈ ਦੇ ਘਰ ਵਿੱਚ ਪਤਨੀ ਰਿਤਿਕਾ ਅਤੇ ਬੇਟੀ ਸਮਾਇਰਾ ਦੇ ਨਾਲ ਜਨਮਦਿਨ ਮਨਾਇਆ।
ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਨੂੰ ਉਨ੍ਹਾਂ ਜਨਮਦਿਨ ਉੱਤੇ ਮੌਜੂਦਾ ਸਮੇਂ ਵਿੱਚ ਸੀਮਿਤ ਓਵਰਾਂ ਦਾ ਸਰਵਸ਼੍ਰੇਠ ਖਿਡਾਰੀ ਦੱਸਿਆ ਹੈ।
ਗੰਭੀਰ ਨੇ ਇੱਕ ਟਵੀਟ ਕਰਦੇ ਲਿਖਿਆ, ਸਫ਼ੇਦ ਗੇਂਦ ਦੇ ਵਿਸ਼ਵ ਦੇ ਸਰਵਸ਼੍ਰੇਟ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜਨਮਦਿਨ ਦੀਆਂ ਵਧਾਈਆਂ।
ਰੋਹਿਤ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਵਿੱਚ ਨਹੀਂ ਜਾਣਦਾ ਕਿ ਗੌਤੀ ਭਾਈ ਪਰ ਤੁਹਾਡਾ ਕੰਮ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਚੱਲਦਿਆਂ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 1,152 ਹੋ ਗਈ ਹੈ। ਉੱਥੇ ਹੀ ਦੂਸਰੇ ਪਾਸੇ ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 35,365 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੰਕਰਮਿਤ ਲੋਕਾਂ ਵਿੱਚ ਘੱਟ ਤੋਂ ਘੱਟ 9064 ਲੋਕਾਂ ਨੂੰ ਇਲਾਜ਼ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।