ETV Bharat / sitara

ਸਤੀਸ਼ ਸ਼ਾਹ ਕੋਵਿਡ -19 ਤੋਂ ਹੋਏ ਸੀ ਸੰਕਰਮਿਤ, ਠੀਕ ਹੋਣ ਤੋਂ ਬਾਅਦ ਪਰਤੇ ਘਰ

ਫਿਲਮਾਂ ਦੇ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸੀ। ਹਾਲਾਂਕਿ ਹੁਣ ਉਹ ਠੀਕ ਹਨ। ਸੰਕਰਮਿਤ ਹੋਣ ਤੋਂ ਬਾਅਦ ਇਕ ਹਫ਼ਤੇ ਤੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ਼ ਵੀ ਹੋਇਆ ਅਤੇ ਹੁਣ ਉਨ੍ਹਾਂ ਨੂੰ 11 ਅਗਸਤ ਤੱਕ ਘਰ ਵਿੱਚ ਹੀ ਇਕਾਂਤਵਾਸ ਰੱਖਿਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਠੀਕ ਹੋਣ ਤੋਂ ਬਾਅਦ ਸਾਂਝੀ ਕੀਤੀ।

satish shah reveals covid-19 diagnosis thanks hospital after testing negative
ਸਤੀਸ਼ ਸ਼ਾਹ ਕੋਵਿਡ -19 ਤੋਂ ਹੋਏ ਸੀ ਸੰਕਰਮਿਤ, ਠੀਕ ਹੋਣ ਤੋਂ ਬਾਅਦ ਪਰਤੇ ਘਰ
author img

By

Published : Aug 10, 2020, 9:19 AM IST

ਮੁੰਬਈ: ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਪਿਛਲੇ ਮਹੀਨੇ ਉਹ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਏ ਸੀ।

ਹਾਲਾਂਕਿ ਉਹ ਹੁਣ ਬਿਲਕੁਲ ਠੀਕ ਹਨ, ਕੋਰੋਨਾ ਦੇ ਚਪੇਟ ਵਿੱਚ ਆਉਣ ਤੋਂ ਬਾਅਦ ਉਹ ਕੁੱਝ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸੀ। ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਕ ਪ੍ਰਮੁੱਖ ਪੋਰਟਲ ਦੇ ਨਾਲ ਇਸ ਗੱਲ ਨੂੰ ਸਾਂਝਾ ਕਰਦੇ ਹੋਏ ਸਤੀਸ਼ ਨੇ ਕਿਹਾ, “ਮੈਨੂੰ ਕੁੱਝ ਦਿਨਾਂ ਤੋਂ ਬਾਰ-ਬਾਰ ਬੁਖਾਰ ਮਹਿਸੂਸ ਹੋ ਰਿਹਾ ਸੀ। ਮੇਰਾ ਤਾਪਮਾਨ 99 ਅਤੇ 100 ਦੇ ਵਿਚਕਾਰ ਆ ਰਿਹਾ ਸੀ ਅਤੇ ਮੈਂ ਪੈਰਾਸੀਟਾਮੋਲ ਨਾਲ ਠੀਕ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੇਰੇ ਬੁਖਾਰ ਜਾਣ ਦਾ ਨਾਮ ਨਹੀਂ ਲੈ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਮੇਰੇ ਡਾਕਟਰ ਦੀ ਸਲਾਹ 'ਤੇ ਮੈਂ ਆਪਣਾ ਕੋਵਿਡ -19 ਟੈਸਟ ਕਰਵਾ ਲਿਆ ਅਤੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹੋ ਗਿਆ।"

69 ਸਾਲਾ ਸਤੀਸ਼ ਸ਼ਾਹ ਨੇ ਅੱਗੇ ਕਿਹਾ, "ਮੈਂ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਘਰ ਤੋਂ ਬਾਹਰ ਨਹੀਂ ਗਿਆ ਸੀ। ਮੈਨੂੰ ਨਹੀਂ ਪਤਾ ਕਿ ਮੈਂ ਇਸ ਬਿਮਾਰੀ ਦਾ ਸ਼ਿਕਾਰ ਕਿਵੇ ਹੋ ਗਿਆ। ਫਿਲਹਾਲ ਮੈਂ 11 ਅਗਸਤ ਤੱਕ ਘਰ ਵਿੱਚ ਇਕਾਂਤਵਾਸ 'ਚ ਰਹਾਂਗਾ ਅਤੇ ਮੇਰੀ ਸਿਹਤ ਹੁਣ ਠੀਕ ਹੈ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੰਨੇ ਦਿਨਾਂ ਤੱਕ ਕਿਉ ਕੋਵਿਡ -19 ਦੀ ਗੱਲ ਲੁਕਾਈ, ਤੇ ਉਨ੍ਹਾਂ ਕਿਹਾ, "ਮੈਂ ਚਾਹੁੰਦਾ ਸੀ ਕਿ ਮੈਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਇਸ ਮਾਮਲੇ ਬਾਰੇ ਗੱਲ ਕਰਾਂਗਾ।"

ਸਤੀਸ਼ ਨੇ ਆਪਣੀ ਗੱਲਬਾਤ ਵਿੱਚ ਅੱਗੇ ਕਿਹਾ, "ਮੈਂ ਸਾਰਿਆਂ ਨੂੰ ਸਲਾਹ ਦੇਵਾਂਗਾ ਕਿ ਇਸ ਵਿੱਚ ਡਰ ਵਰਗਾ ਕੁੱਝ ਵੀ ਨਹੀਂ ਹੈ। ਬੱਸ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਹਸਪਤਾਲ ਵਿੱਚ ਮਿਲੇ ਇਲਾਜ ਲਈ ਧੰਨਵਾਦ ਵੀ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਤੀਸ਼ ਸ਼ਾਹ ਨੂੰ 20 ਜੂਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹੋਏ ਸੀ ਅਤੇ ਉਹ 28 ਜੂਨ ਨੂੰ ਠੀਕ ਹੋਕੇ ਆਪਣੇ ਘਰ ਪਰਤਿਆ ਹਨ। ਪਰ ਨੂੰ ਉਨ੍ਹਾਂ ਨੇ ਕੋਵਿਡ -19 ਦਾ ਸ਼ਿਕਾਰ ਹੋਣ ਅਤੇ ਇਸ ਤੋਂ ਠੀਕ ਹੋਣ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ।

ਫਿਲਮਾਂ ਦੀ ਗੱਲ ਕਰੀਏ ਤਾਂ ਸਤੀਸ਼ ਸ਼ਾਹ 'ਜਾਨੇ ਭੀ ਦੋ ਯਾਰੋਂ', 'ਗਮਨ, 'ਉਮਰਾਵ ਜਾਨ', 'ਸ਼ਕਤੀ', 'ਅਰਧਸਿਤਿਆ', 'ਅਲਬਰਟ ਪਿੰਟੋ ਕੋ ਗੁੱਸਾ ਕਿਉ ਆਤਾ ਹੈ', 'ਮਾਲਾਮਾਲ', 'ਓਮ ਸ਼ਾਂਤੀ ਓਮ' , 'ਰਾ. ਵਨ', 'ਹਮਸ਼ਕਲਜ਼' ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸਤੀਸ਼ ਕਈ ਸਾਲਾਂ ਤੱਕ ਸੀਰੀਅਲ ਦੀ ਦੁਨੀਆ ਵਿੱਚ ਇਕ ਮਸ਼ਹੂਰ ਨਾਮ ਰਿਹਾ ਹੈ। ਉਸਨੇ 'ਯੇ ਜੋ ਹੈ ਜ਼ਿੰਦਗੀ', 'ਫਿਲਮੀ ਚੱਕਰ', 'ਸਾਰਾਭਾਈ ਵਰਸਿਜ ਸਾਰਾਭਾਈ' ਵਰਗੇ ਟੀਵੀ ਸ਼ੋਅਜ਼ ਰਾਹੀਂ ਵੀ ਹਰ ਘਰ ਵਿੱਚ ਆਪਣੀ ਪਛਾਣ ਬਣਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.