ਚੰਡੀਗੜ੍ਹ: ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਫ਼ੈਨ ਫੋਲੋਵਿੰਗ ਕਿੰਨੀ ਜ਼ਿਆਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੈ। ਪੰਜਾਬ ਦੇ ਲੋਕ ਤਾਂ ਦਿਲਜੀਤ ਨੂੰ ਪਸੰਦ ਕਰਦੇ ਹੀ ਹਨ ਪਰ ਇਸ ਤੋਂ ਇਲਾਵਾ ਵਿਦੇਸ਼ 'ਚ ਵਸਦੇ ਲੋਕ ਵੀ ਦਿਲਜੀਤ ਦੇ ਦਿਵਾਨੇ ਹਨ।
- " class="align-text-top noRightClick twitterSection" data="
">
ਇਸ ਗੱਲ ਦਾ ਸਬੂਤ ਮਿਲਦਾ ਹੈ ਦਿਲਜੀਤ ਦੇ ਚੱਲ ਰਹੇ ਅਮਰੀਕਾ ਦੇ ਵਿੱਚ ਸ਼ੋਅ,ਹਾਲ ਹੀ ਦੇ ਵਿੱਚ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਵੀਡੀਓਜ਼ ਪਾਈਆਂ ਹਨ। ਇਨ੍ਹਾਂ ਵੀਡੀਓਜ਼ ਤੋੇਂ ਇੱਕ ਗੱਲ ਸਿੱਧ ਹੋ ਰਹੀ ਹੈ ਕਿ ਦਿਲਜੀਤ ਨੇ ਆਪਣੀ ਕਰੀਅਰ ਦੌਰਾਨ ਪੈਸਾ ਅਤੇ ਫ਼ੇਮ ਤਾਂ ਕਮਾਇਆ ਹੀ ਹੈ। ਇਸ ਤੋਂ ਇਲਾਵਾ ਇਜ਼ਤ ਅਤੇ ਪਿਆਰ ਵੀ ਕਮਾਇਆ ਹੈ।
- " class="align-text-top noRightClick twitterSection" data="
">
ਕਾਬਿਲ-ਏ-ਗੌਰ ਹੈ ਕਿ ਜੂਨ ਮਹੀਨੇ ਰਿਲੀਜ਼ ਹੋਈ ਦਿਲਜੀਤ ਦੀ ਫ਼ਿਲਮ 'ਛੜਾ' ਨੇ ਪਾਲੀਵੁੱਡ ਦੇ ਵਿੱਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੇਸ਼ਕ ਬਾਲਵੀੁੱਡ ਦੇ ਵਿੱਚ ਦਿਲਜੀਤ ਦੀ ਫ਼ਿਲਮ ਅਰਜੁਨ ਪਟਿਆਲਾ ਨੂੰ ਰਲਵਾ-ਮਿਲਵਾ ਹੀ ਹੁੰਗਾਰਾ ਮਿਲਿਆ ਸੀ ਪਰ ਪੰਜਾਬੀ ਇੰਡਸਟਰੀ 'ਚ ਦਿਲਜੀਤ ਕੋਈ ਵੀ ਫ਼ਿਲਮ ਕਰੇ ਉਸ ਦੇ ਫ਼ੈਨਜ਼ ਫ਼ਿਲਮ ਜ਼ਰੂਰ ਵੇਖਦੇ ਹਨ।