ETV Bharat / sitara

ਮੈਨੂੰ ਗੇ ਦੇ ਕਿਰਦਾਰ ਲਈ ਦੋਬਾਰਾ ਸੋਚਣ ਲਈ ਕਿਹਾ ਗਿਆ ਸੀ: ਆਯੂਸ਼ਮਾਨ

author img

By

Published : Jan 28, 2020, 9:00 PM IST

ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦਾ ਕਹਿਣਾ ਹੈ ਕਿ ਫ਼ਿਲਮੀ ਜਗਤ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਗੇ ਦੇ ਕਿਰਦਾਰ ਨੂੰ ਕਰਨ ਲਈ ਇੱਕ ਵਾਰ ਫਿਰ ਤੋਂ ਸੋਚਣ ਲਈ ਕਿਹਾ ਸੀ।

Shubh Mangal Zyada Saavdhan
ਫ਼ੋਟੋ

ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਫਿਰਹਾਲ ਆਪਣੀ ਨਵੀਂ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮੀ ਜਗਤ ਦੇ ਕਈ ਲੋਕਾਂ ਨੇ ਪਰਦੇ ਉੱਤੇ ਗੇ ਦਾ ਕਿਰਦਾਰ ਕਰਨ ਦੇ ਉਨ੍ਹਾਂ ਦੇ ਫ਼ੈਸਲੇ 'ਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਸੋਚਣ ਲਈ ਕਿਹਾ। ਆਯੂਸ਼ਮਾਨ ਨੇ ਕਿਹਾ,"ਮੈਂ ਜੋ ਕੁਝ ਵੀ ਹਾਂ, ਆਪਣੇ ਪਰਿਵਾਰ ਦੀ ਵਜ੍ਹਾ ਤੋਂ ਹਾਂ। ਉਹ ਹਮੇਸ਼ਾ ਹੀ ਮੈਨੂੰ ਆਪਣਾ ਸਮਰਥਨ ਦਿੰਦੇ ਹਨ ਤੇ ਉਨ੍ਹਾਂ ਕਰਕੇ ਹੀ ਮੈਂ ਆਪਣੀ ਜ਼ਿੰਦਗੀ ਦੇ ਇਸ ਅਹਿਮ ਫ਼ੈਸਲੇ ਨੂੰ ਲੈ ਪਾਇਆ ਹਾਂ। ਜਦ ਮੈਂ ਅਦਾਕਾਰੀ ਵਿੱਚ ਆਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਹ ਮੇਰੇ ਲਈ ਇੱਕ ਚੱਟਾਨ ਦੀ ਤਰ੍ਹਾ ਮੇਰੇ ਨਾਲ ਖੜਾ ਰਿਹਾ।"

ਹੋਰ ਪੜ੍ਹੋ: Man vs wild ਦੀ ਸ਼ੂਟਿੰਗ ਦੌਰਾਨ ਸੁਪਰਸਟਾਰ ਰਜਨੀਕਾਂਤ ਜ਼ਖ਼ਮੀ

ਉਨ੍ਹਾਂ ਨੇ ਅੱਗੇ ਕਿਹਾ,"ਜਦ ਮੈਂ ਇਹ ਫੈਸਲਾ ਲਿਆ ਕਿ ਮੇਰੀਆਂ ਫ਼ਿਲਮਾਂ ਸਮਾਜ ਦੀ ਤੰਗ ਸੋਚ ਨੂੰ ਤੋੜਣ ਵਾਲੇ ਵਿਸ਼ੇ ਉੱਤੇ ਆਧਾਰਿਤ ਹਨ, ਤਾਂ ਉਨ੍ਹਾਂ ਨੇ ਇਸ ਉੱਤੇ ਵੀ ਮੈਨੂੰ ਆਪਣਾ ਪੂਰਾ ਸਮਰਥਨ ਦਿੱਤਾ ਤੇ ਇਸ ਉੱਤੇ ਲੋਕ ਕਿ ਕਹਿਣਗੇ, ਇਸ ਬਾਰੇ 'ਚ ਕਦੇ ਵੀ ਸੋਚਣ ਨੂੰ ਕਿਹਾ।"

ਆਯੂਸ਼ਮਾਨ ਨੇ ਅੱਗੇ ਕਿਹਾ ਕਿ ਇੰਡਸਟਰੀ ਦੇ ਕਈ ਲੋਕਾਂ ਨੇ ਪਰਦੇ ਉਤੇ ਸਮਲਿੰਗਕਤਾ ਦੇ ਕਿਰਦਾਰ ਦੀ ਭੂਮਿਕਾ ਨੂੰ ਕਰਨ 'ਤੇ ਉਨ੍ਹਾਂ ਦੇ ਫੈਸਲੇ ਨੂੰ ਦੁਬਾਰਾ ਸੋਚਣ ਨੂੰ ਵੀ ਕਿਹਾ। ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।

Intro:Body:

arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.