ETV Bharat / sitara

ਸ਼ਿਲਪਾ ਸ਼ੈੱਟੀ ਨੇ ਆਪਣੀ ਨੰਨ੍ਹੀ ਪਰੀ ਲਈ ਰੱਖੀ ਪਾਰਟੀ, ਫ਼ੋਟੋ ਵਾਇਰਲ

author img

By

Published : Feb 25, 2020, 12:32 AM IST

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੀ ਧੀ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

shilpa shetty baby girl samisha shetty party photos viral
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ, 44 ਸਾਲ ਦੀ ਉਮਰ ਵਿੱਚ ਸਰੋਗੇਸੀ ਰਾਹੀ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਸ਼ਿਲਪਾ ਨੇ ਹਾਲ ਹੀ ਵਿੱਚ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੀ ਧੀ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਸਮੀਸ਼ਾ ਸ਼ੈੱਟੀ ਕੁੰਦਰਾ ਦਾ ਜਨਮ 15 ਫਰਵਰੀ, 2020 ਨੂੰ ਹੋਇਆ ਹੈ।

ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਨੇ ਆਪਣੇ ਦੋਸਤਾਂ ਅਤੇ ਬੇਟੀ ਸਮੀਸ਼ਾ ਸ਼ੈੱਟੀ ਲਈ ਇੱਕ ਪਾਰਟੀ ਕੀਤੀ, ਜਿਸ ਦੀਆਂ ਤਸਵੀਰਾਂ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫ਼ੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਦੋਸਤ ਮਸਤੀ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ ਅਤੇ ਕੇਕ ਨਾਲ ਪਾਰਟੀ ਦਾ ਜਸ਼ਨ ਮਨਾ ਰਹੇ ਹਨ।

ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਨੇ ਸਰੋਗੇਸੀ 'ਤੇ ਦੂਜੀ ਵਾਰ ਮਾਂ ਬਣਨ ਲਈ ਮੀਡੀਆ ਨੂੰ ਦੱਸਿਆ ਸੀ, "ਉਸ ਦਾ ਅਤੇ ਰਾਜ ਕੁੰਦਰਾ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਅਤੇ 2012 ਵਿੱਚ ਬੇਟੇ ਵਿਯਾਨ ਸਾਡੀ ਆਇਆ। ਅਸੀਂ ਵਿਯਾਨ ਦੇ ਆਉਣ ਨਾਲ ਬਹੁਤ ਖੁਸ਼ ਸੀ ਅਤੇ ਫਿਰ ਯੋਜਨਾ ਬਣਾਈ ਕਿ ਅੱਗੇ ਕੀ ਕਰਨਾ ਹੈ।" ਰਿਪੋਰਟ ਦੇ ਅਨੁਸਾਰ ਸ਼ਿਲਪਾ ਪਿਛਲੇ 5 ਸਾਲਾਂ ਤੋਂ ਦੂਜੇ ਬੱਚੇ ਦੀ ਕੋਸ਼ਿਸ਼ ਕਰ ਰਹੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.