ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣਾ 44ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਿਲਪਾ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਉਨ੍ਹਾਂ ਲਈ ਸੋਸ਼ਲ ਮੀਡੀਆ 'ਤੇ ਇੱਕ ਪਿਆਰਾ ਜਿਹਾ ਪੋਸਟ ਸਾਂਝਾ ਕੀਤਾ ਹੈ।
ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, "ਜਦੋਂ ਮੈਂ ਪਿੱਛੇ ਮੁੜ ਕੇ ਸਾਡਾ ਸਫ਼ਰ ਵੇਖਦਾ ਹਾਂ ਤਾਂ ਮੈਂ ਰੱਬ ਨੂੰ ਧੰਨਵਾਦ ਆਖਦਾ ਹਾਂ ਉਨ੍ਹਾਂ ਨੇ ਆਪਣੀ ਪਿਆਰੀ ਪਰੀ ਮੇਰੀ ਜ਼ਿੰਦਗੀ 'ਚ ਭੇਜੀ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਤੁਹਾਨੂੰ ਕਿੰਨ੍ਹਾਂ ਪਿਆਰ ਕਰਦਾ ਹਾਂ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੱਬ ਕਰੇ ਤੁਹਾਡੇ ਸਾਰੇ ਸੁਪਨੇ ਅਤੇ ਤਮੰਨਾ ਪੂਰੀ ਹੋ ਜਾਵੇ।"
- " class="align-text-top noRightClick twitterSection" data="
">
ਰਾਜ ਕੁੰਦਰਾ ਦਾ ਇਹ ਪੋਸਟ ਪੜ੍ਹ ਕੇ ਸ਼ਿਲਪਾ ਸ਼ੈੱਟੀ ਬਹੁਤ ਖ਼ੁਸ਼ ਹੋ ਗਈ ਅਤੇ ਉਨ੍ਹਾਂ ਨੇ ਪੋਸਟ 'ਤੇ ਕਮੈਂਟ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਰਿਸ਼ਤੇ ਨੂੰ ਵਧੀਆ ਬਣਾਉਣ ਦੇ ਲਈ ਦੋਸਤੀ ਹੋਣਾ ਬਹੁਤ ਜ਼ਰੂਰੀ ਹੈ। ਸ਼ਿਲਪਾ ਆਪਣੇ ਰਿਸ਼ਤੇ 'ਚ ਅਜਿਹਾ ਹੀ ਕਰਦੀ ਹੈ। ਸ਼ਿਲਪਾ ਸ਼ੈੱਟੀ ਅੱਜ-ਕੱਲ੍ਹ ਡਾਂਸ ਰਿਐਲੇਟੀ ਸ਼ੋਅ ਸੁਪਰ ਡਾਂਸਰ ਚੈਪਟਰ 3 'ਚ ਬਤੌਰ ਜੱਜ ਨਜ਼ਰ ਆ ਰਹੀ ਹੈ। ਬੇਸ਼ਕ ਸ਼ਿਲਪਾ ਹੁਣ ਫ਼ਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਉਹ ਫ਼ਿਟਨੈਸ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ।