ਮੁੰਬਈ: ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਮੁੰਬਈ ਸਥਿਤ ਅਪਾਰਟਮੈਂਟ ਵਿੱਚ ਵੀਰਵਾਰ ਨੂੰ ਅੱਗ ਲੱਗ ਗਈ। ਹਾਲ ਹੀ ਵਿੱਚ ਕਪਿਲ ਦਾ ਘਰ ਖ਼ਾਲੀ ਸੀ ਅਤੇ ਇਸ ਹਾਦਸੇ ਵਿੱਚ ਕੋਈ ਵੀ ਜਖ਼ਮੀ ਨਹੀਂ ਹੋਇਆ। ਕਪਿਲ ਦਾ ਅਪਾਰਟਮੈਂਟ ਓਸ਼ੀਵਾੜਾ ਵਿੱਚ ਚੌਥੀ ਮੰਜ਼ਿਲ 'ਤੇ ਹੈ।
ਰਿਪੋਰਟ ਅਨੁਸਾਰ, ਅੱਗ ਰਸੋਈ ਤੋਂ ਲੱਗੀ ਸੀ ਤਾਂ ਗੁਆਂਢੀਆਂ ਨੇ ਫਾਈਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਤੇ ਅੱਧੇ ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ। ਹਾਦਸੇ ਵਿੱਚ ਕੋਈ ਜਖ਼ਮੀ ਨਹੀਂ ਹੋਇਆ ਹੈ। ਕਪਿਲ ਸ਼ਰਮਾ ਦੇ ਘਰ ਵਿੱਚ ਅੱਗ ਲੱਗਣ ਦਾ ਵੀਡਿਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ ਕਪਿਲ ਸ਼ਰਮਾ ਕੁਝ ਸਮੇਂ ਤੋਂ ਇਸ ਘਰ ਵਿੱਚ ਨਹੀਂ ਰਹਿੰਦੇ ਸੀ। ਉਹ ਕਿਸੇ ਦੂਸਰੇ ਅਪਾਰਟਮੈਂਟ ਵਿੱਚ ਸ਼ਿਫਟ ਕਰ ਚੁੱਕੇ ਹੈ। ਉਨ੍ਹਾਂ ਦਾ ਘਰ ਫ਼ਿਲਹਾਲ ਖ਼ਾਲੀ ਦੱਸਿਆ ਜਾ ਰਿਹਾ ਹੈ। ਨਾਲ ਹੀ ਦੱਸ ਦਈਏ ਕਿ ਕਪਿਲ ਸ਼ਰਮਾ 'ਦ ਕਪਿਲ ਸ਼ਰਮਾ ਸ਼ੋਅ' ਕਰ ਰਹੇ ਹਨ ਜੋ ਸੋਨੀ ਟੀਵੀ 'ਤੇ ਪ੍ਰਸਾਰਿਤ ਹੁੰਦਾ ਹੈ।