ਬਰਲਿਨ (ਜਰਮਨੀ): ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 2020 ਦਾ ਆਈਐਫਏ ਵਪਾਰ ਮੇਲਾ ਸਮਾਰੋਹ ਵੀ ਵਿਲੱਖਣ ਹਾਲਤਾਂ ਵਿੱਚ ਹੋਇਆ ਹੈ। ਇਹ ਵਪਾਰ ਮੇਲਾ 1924 ਤੋਂ ਚੱਲ ਰਿਹਾ ਹੈ। ਇਹ ਨਿਯਮਤ ਤੌਰ ਉੱਤੇ ਜਰਮਨ ਦੀ ਰਾਜਧਾਨੀ ਬਰਲਿਨ ਦੇ ਪ੍ਰਦਰਸ਼ਨੀ ਮੈਦਾਨਾਂ ਵਿੱਚ 200,000 ਤੋਂ ਵੱਧ ਲੋਕਾਂ ਨੂੰ ਇਕੱਤਰ ਕਰਦਾ ਹੈ।
ਪਰ ਇਸ ਸਾਲ, ਬਰਲਿਨ ਪ੍ਰਦਰਸ਼ਨੀ ਮੈਦਾਨ ਵਿੱਚ ਸਿਰਫ ਕੁਝ ਹਜ਼ਾਰ ਪੱਤਰਕਾਰਾਂ ਅਤੇ ਕਾਰੋਬਾਰੀ ਦਰਸ਼ਕਾਂ ਨੂੰ ਹੀ ਆਗਿਆ ਦਿੱਤੀ ਗਈ ਸੀ ਤੇ ਬੇਸ਼ਕ ਹਰ ਕੋਈ ਮਾਸਕ ਪਹਿਨ ਰਿਹਾ ਸੀ ਅਤੇ ਸਮਾਜਕ ਦੂਰੀਆਂ ਰੱਖ ਰਿਹਾ ਸੀ। ਇਸ ਮੇਲੇ ਵਿੱਚ ਸਖਤ ਨਿਯਮ ਲਾਗੂ ਕੀਤੇ ਗਏ ਸਨ, ਜਿਵੇਂ ਇਸ ਸਮੇਂ ਇਕ ਹਾਲ ਵਿੱਚ ਵੱਧ ਤੋਂ ਵੱਧ 750 ਲੋਕਾਂ ਦੀ ਆਗਿਆ ਸੀ।
ਬਾਜ਼ਾਰ ਵਿੱਚ ਨਵੀਂ ਟੈਕਨਾਲੌਜੀ ਕੰਪਨੀ ਸਥਾਪਿਤ ਕਰਨਾ ਮੁਸ਼ਕਲ ਸੀ ਪਰ ਛੋਟੀਆਂ ਕੰਪਨੀਆਂ ਤੇ ਸਟਾਰਟਐਪਾਂ ਨੇ ਆਪਣੇ ਉਤਪਾਦਾਂ ਨੂੰ ਆਈ.ਐੱਫ.ਏ. ਨੈਕਸਟ ਹਾਲ ਵਿੱਚ ਪ੍ਰਦਰਸ਼ਿਤ ਕੀਤਾ ਇਸ ਉਮੀਦ ਵਿੱਚ ਕਿ ਉਹਨਾਂ ਦੀ ਮਹਾਮਾਰੀ ਨਾਲ ਜੁੜੀ ਤਕਨਾਲੋਜੀ ਨੂੰ ਇੱਕ ਮਾਰਕੀਟ ਮਿਲੇਗੀ।
- ਬਰਲਿਨ ਸਥਿਤ ਸਟਾਰਟਅਪ ਹੀਟਲ ਨੇ ਇੱਕ ਰਾਡ ਪੇਸ਼ ਕੀਤੀ ਜੋ ਇੰਡਕਸ਼ਨ ਤਕਨਾਲੋਜੀ ਦੁਆਰਾ ਕਿਸੇ ਤਰਲ ਨੂੰ ਗਰਮ ਕਰਦਾ ਹੈ।
- ਤੁਸੀਂ ਸਿਰਫ ਇੱਕ ਗਲਾਸ ਪਾਣੀ ਜਾਂ ਦੁੱਧ ਸਿਖਰ ਤੱਕ ਭਰਿਆ ਲਵੋ ਅਤੇ ਫਿਰ ਗਲਾਸ ਵਿੱਚ ਰਾਡ ਨੂੰ ਡਬੋ ਦਿਓ। ਕੁਝ ਸਕਿੰਟਾਂ ਵਿੱਚ, ਤਰਲ ਉਬਾਲਣਾ ਸ਼ੁਰੂ ਹੋ ਜਾਵੇਗਾ।
- ਇਸ ਦੀਆਂ ਕਈ ਸੈਟਿੰਗਾਂ ਹਨ ਜਿਵੇਂ ਕਿ ਚਾਹ ਲਈ 80 ਡਿਗਰੀ, ਬੱਚੇ ਲਈ ਦੁੱਧ ਨੂੰ ਗਰਮ ਕਰਨ ਦੇ ਲਈ ਜਾਂ ਪਾਵਰ ਮੋਡ, ਜੋ ਤਰਲ ਨੂੰ ਤੇਜ਼ੀ ਨਾਲ ਉਬਾਲਦਾ ਹੈ।
ਹੀਟਲੇ ਦੀ ਸੰਚਾਰ ਮੁਖੀ ਹਾਨਾ ਲੂਟਜ਼ ਕਹਿੰਦੀ ਹੈ ਕਿ,ਅੱਜ ਕੱਲ੍ਹ ਲੋਕ ਘਰ ਵਿੱਚ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਖ਼ਾਸਕਰ ਇਕੱਲੇ ਹੁੰਦੇ ਹਨ, ਹੋ ਸਕਦਾ ਹੈ ਕਿ ਸ਼ਾਇਦ ਤੁਸੀਂ ਚਾਹ ਦਾ ਇੱਕ ਕੱਪ ਪੀਣਾ ਚਾਹੁੰਦੇ ਹੋਵੋਂ। ਇਸ ਲਈ ਇਹ ਤੁਹਾਡੇ ਲਈ ਸਹੀ ਸਾਧਨ ਹੈ ਕਿਉਂਕਿ ਤੁਸੀਂ ਸਿਰਫ ਆਪਣਾ ਕੱਪ ਭਰੋ ਤੇ ਇਸ ਰਾਡ ਨੂੰ ਵਿੱਚ ਪਾਓ ਅਤੇ 80 ਡਿਗਰੀ ੳਕੇ ਕਰੋ, ਬੱਸ, ਤੁਸੀਂ ਨਾ ਤਾਂ ਪਾਣੀ ਬਰਬਾਦ ਕਰਦੇ ਹੋ ਅਤੇ ਨਾ ਹੀ ਊਰਜਾ ਬਰਬਾਦ ਕਰਦੇ ਹੋ।
ਹੀਟਲੀ ਰਾਡ ਹਾਲੇ ਬਾਜ਼ਾਰ ਵਿੱਚ ਉਪਲਬਧ ਨਹੀਂ ਹੈ ਪਰ ਕੰਪਨੀ ਇਸ ਸਾਲ ਇਸ ਨੂੰ ਉਪਲਬਧ ਕਰਾਉਣ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਨੇ ਅਜੇ ਇਸ ਲਈ ਕੋਈ ਕੀਮਤ ਨਿਰਧਾਰਿਤ ਨਹੀਂ ਕੀਤੀ ਹੈ।
- ਬਰਲਿਨ ਸਥਿਤ ਇੱਕ ਹੋਰ ਕੰਪਨੀ ਗ੍ਰੀਨਬਾਕਸ ਤੁਹਾਡੇ ਘਰ ਦੀ ਜ਼ਿੰਦਗੀ ਨੂੰ ਵਧੇਰੇ ਆਰਾਮਦਾਇਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ
- ਇਨਡੋਰ ਗਾਰਡਨ ਬਲੂਟੁੱਥ ਨਾਲ ਜੁੜੇ ਹੋਏ ਹੋ ਤਾਂ ਜੋ ਤੁਸੀਂ ਆਪਣੇ ਸਮਾਰਟਫੋਨ ਤੋਂ ਆਪਣੇ ਪੌਦਿਆਂ ਦੀ ਦੇਖਭਾਲ ਕਰ ਸਕੋਗੇ।
- ਤੁਸੀਂ ਆਪਣੇ ਪੌਦਿਆਂ ਦੇ ਅਨੁਸਾਰ ਚਾਨਣਾ ਸੈੱਟ ਕਰ ਸਕਦੇ ਹੋ, ਪੌਦਿਆਂ ਨੂੰ ਕੀ ਚਾਹੀਦਾ ਹੈ ਬਾਰੇ ਸਲਾਹ ਪ੍ਰਾਪਤ ਕਰ ਸਕਦੇ ਹੋ ਤੇ ਤੁਸੀਂ ਇਹ ਵੀ ਨਿਸ਼ਚਤ ਕਰ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਾਣੀ ਦੀ ਸਹੀ ਮਾਤਰਾ ਦਿੱਤੀ ਹੈ।
ਗ੍ਰੀਨਬਾਕਸ ਦੇ ਸੰਸਥਾਪਕ, ਓਲਗਾ ਬਲੇਸਕ ਕਹਿੰਦੇ ਹਨ ਕਿ ਕਈ ਵਾਰ ਤੁਹਾਡਾ ਅਪਾਰਟਮੈਂਟ ਪੌਦੇ ਉਗਾਉਣ ਲਈ ਲੋੜੀਂਦੀ ਰੋਸ਼ਨੀ ਨਹੀਂ ਪ੍ਰਦਾਨ ਕਰਦਾ ਅਤੇ ਛੋਟੇ ਘਰਾਂ ਅਤੇ ਘੱਟ ਰੋਸ਼ਨੀ ਵਾਲੇ ਅਪਾਰਟਮੈਂਟਾਂ ਵਿਚਲੇ ਵਿਅਕਤੀਆਂ ਲਈ ਇੱਕ ਸਹੀ ਹੱਲ ਹੈ।
ਗ੍ਰੀਨਬਾਕਸ ਇਨਡੋਰ ਗਾਰਡਨ ਗ੍ਰੀਨਬਾਕਸ ਵੈਬਸਾਈਟ 'ਤੇ 149 ਯੂਰੋ (ਲਗਭਗ 176 ਡਾਲਰ) ਵਿੱਚ ਉਪਲਬਧ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਬਹੁਤ ਸਾਰੇ ਲੋਕ ਘਰੋਂ ਕੰਮ ਕਰ ਰਹੇ ਹਨ ਅਤੇ ਇਸ ਲਈ ਮੁਲਾਕਾਤਾਂ ਤੋਂ ਦੂਰ ਲੋਕ ਸਾਥੀਆਂ ਨਾਲ ਸਮਾਜਿਕ ਸੰਪਰਕ ਅਤੇ ਗੈਰ ਰਸਮੀ ਗੱਲਬਾਤ ਯਾਦ ਕਰਦੇ ਹਨ ਖੁੰਝਦੇ ਹਨ।
- ਡੈੱਨਮਾਰਕੀ ਰੋਬੋਟਿਕਸ ਕੰਪਨੀ ਗੋਬੇ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਫਾਈ ਨਿਯੰਤਰਿਤ ਰੋਬੋਟ ਇਸ ਸਮੇਂ ਵਿੱਚ ਮਦਦ ਕਰ ਸਕਦਾ ਹੈ।
- ਬੱਸ ਦਫ਼ਤਰ ਵਿੱਚ ਇੱਕ ਰੋਬੋਟ ਵਿੱਚ ਲਾਗਇਨ ਕਰੋ ਤੇ ਗੱਲਾਂ ਮਾਰਨ ਲਈ ਦਿਨ ਵਿੱਚ ਇੱਕ ਘੰਟਾ ਡਰਾਈਵ ਕਰੋ।
ਗੋਬੇ ਰੋਬੋਟ ਦੇ ਮਾਰਕੀਟਿੰਗ ਮੈਨੇਜਰ, ਲੌਸਟ ਥਾਮਸਨ ਦਾ ਕਹਿਣਾ ਹੈ ਕਿ ਇਹ ਦਫ਼ਤਰ ਵਿੱਚ ਘੁੰਮ ਸਕਦਾ ਹੈ, ਕਾਫ਼ੀ ਮਸ਼ੀਨ ਉੱਤੇ ਜਾ ਸਕਦਾ ਹੈ ਅਤੇ ਗ਼ੈਰ ਰਸਮੀ ਗੱਲਬਾਤ ਕਰ ਸਕਦਾ ਹੈ, ਜੋ ਆਮ ਤੌਰ 'ਤੇ ਸਕਾਈਪ ਅਤੇ ਯੋਜਨਾਬੱਧ ਮੀਟਿੰਗਾਂ ਵਿੱਚ ਨਹੀਂ ਹੋ ਸਕਦਾ।
ਗੋਬੇ ਰੋਬੋਟ ਦੇ ਨਵੇਂ ਸੰਸਕਰਣ ਦੀ ਘੋਸ਼ਣਾ ਆਈ.ਐੱਫ.ਏ. ਵਿਖੇ ਕੀਤੀ ਗਈ ਸੀ ਅਤੇ ਦੁਨੀਆ ਭਰ ਵਿੱਚ ਇੱਕ ਮਹੀਨੇਵਾਰ 499 ਯੂਰੋ (ਲਗਭਗ 590 ਡਾਲਰ) ਦੀ ਫੀਸ ਨਾਲ ਉਪਲਬਧ ਹੈ।
- ਦੱਖਣੀ ਕੋਰੀਆ ਦੀ ਕੰਪਨੀ 'ਦਿ ਲਿਟਲ ਕੈਟ' ਬਿੱਲੀਆਂ ਲਈ ਆਪਣਾ ਫਿੱਟਨੈਸ ਵਹੀਲ ਦਿਖਾਉਣ ਲਈ ਬਰਲਿਨ ਆਈ ਸੀ।
- ਇਸ ਫਿੱਟਨੈਸ ਵਹੀਲ ਨੂੰ ਇੱਕ ਐਪ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ।
ਇਸ ਤੰਦਰੁਸਤੀ ਪਹੀਏ ਦਾ ਵਿਚਾਰ ਅਸਾਨ ਹੈ, ਬਿੱਲੀਆਂ ਨੂੰ ਇਸ ਤੰਦਰੁਸਤੀ ਪਹੀਏ ਦੇ ਸਾਹਮਣੇ ਇੱਕ LED ਲਾਈਟ ਦਿਖਾਈ ਦੇਵੇਗੀ। ਜਦੋਂ ਉਹ ਇਸਦਾ ਪਿੱਛਾ ਕਰਨਾ ਸ਼ੁਰੂ ਕਰੇਗੀ, ਚੱਕਰ ਘੁਮਣਾ ਸ਼ੁਰੂ ਹੋ ਜਾਵੇਗਾ ਅਤੇ ਉਹ ਆਪਣਾ ਰੋਜ਼ਾਨਾ ਕਸਰਤ ਕਰਨ ਦੇ ਯੋਗ ਹੋ ਜਾਣਗੀਆਂ।
ਦਿ ਲਿਟਲ ਕੈਟ ਵਿੱਚ ਮਾਰਕੀਟਿੰਗ ਮੈਨੇਜਰ, ਸੋਨਾ ਕਿੰਮ ਦਾ ਕਹਿਣਾ ਹੈ ਕਿ, ਜਿਵੇਂ ਕਿ ਹਰ ਕਾਰੋਬਾਰ ਦਾ ਤਜ਼ਰਬਾ ਹੋਇਆ ਹੈ, ਇਸ ਵਾਰ ਕੋਰੋਨਾ ਨੇ ਸਾਡੇ ਕਾਰੋਬਾਰ ਨੂੰ ਥੋੜਾ ਮੁਸ਼ਕਿਲ ਭਰਿਆ ਬਣਾ ਦਿੱਤਾ। ਪਰ ਪਾਲਤੂਆਂ ਦੇ ਮਾਲਕਾਂ ਲਈ ਇਹ ਚੰਗਾ ਹੈ, ਜਿਨ੍ਹਾਂ ਨੂੰ ਆਪਣੇ ਪਾਲਤੂ ਜਾਨਵਰਾਂ ਨਾਲ ਬਹੁਤ ਪਿਆਰ ਹੈ ਅਤੇ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਨਹੀਂ ਲਿਆ ਸਕਦੇ, ਇਸ ਲਈ ਤੁਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਅੰਦਰ ਰਹਿ ਕੇ ਇਸ ਮਸ਼ੀਨ ਦੇ ਨਾਲ ਸੁਰੱਖਿਅਤ ਰੱਖ ਸਕਦੇ ਹੋ, ਪਰ ਇਸ ਕੀਮਤ ਟੈਗ ਲਈ ਪਿਆਰ ਸੱਚਮੁੱਚ ਉੱਚਾ ਹੋਣਾ ਚਾਹੀਦਾ ਹੈ। ਇਸ ਤੰਦਰੁਸਤੀ ਪਹੀਏ ਦੀ ਕੀਮਤ 1,200 ਯੂਰੋ (ਲਗਭਗ 1,420 ਡਾਲਰ) ਹੈ।