ETV Bharat / international

ਮੈਰੀ ਟਰੰਪ ਨੇ ਆਪਣੇ ਚਾਚੇ ਡੋਨਾਲਡ ਟਰੰਪ ਨੂੰ ਦੱਸਿਆ 'ਬੇਰਹਿਮ ਅਤੇ ਧੋਖੇਬਾਜ਼' - ਮਨੋਵਿਗਿਆਨੀ ਅਤੇ ਲੇਖਿਕਾ ਮੈਰੀ

ਡੋਨਾਲਡ ਟਰੰਪ ਦੇ ਵੱਡੇ ਭਰਾ ਦੀ ਧੀ ਮੈਰੀ ਟਰੰਪ ਨੇ ਆਪਣੇ ਚਾਚੇ ਨੂੰ ਧੋਖੇਬਾਜ਼ ਅਤੇ ਬੇਰਹਿਮ ਦੱਸਿਆ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਨੂੰ ਜੇਲ ਭੇਜਣ ਦੀ ਗੱਲ ਵੀ ਕੀਤੀ। ਪੜ੍ਹੋ ਪੂਰੀ ਖ਼ਬਰ

ਮੈਰੀ ਟਰੰਪ ਨੇ ਆਪਣੇ ਚਾਚੇ ਡੋਨਾਲਡ ਟਰੰਪ ਨੂੰ ਦੱਸਿਆ “ਬੇਰਹਿਮ ਅਤੇ ਧੋਖੇਬਾਜ਼”

author img

By

Published : Dec 5, 2020, 7:40 PM IST

ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਨੇ ਕਿਹਾ ਹੈ ਕਿ ਉਸ ਦਾ ਚਾਚਾ ਅਪਰਾਧੀ, ਜ਼ਾਲਮ ਅਤੇ ਧੋਖੇਬਾਜ਼ ਹੈ ਅਤੇ ਵ੍ਹਾਈਟ ਹਾਉਸ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ।

ਮਨੋਵਿਗਿਆਨੀ ਅਤੇ ਲੇਖਿਕਾ ਮੈਰੀ ਆਪਣੇ ਪਿਤਾ ਦੇ ਛੋਟੇ ਭਰਾ ਡੋਨਾਲਡ ਦੀ ਇੱਕ ਆਲੋਚਕ ਹੈ। ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਟਰੰਪ ਦੇ ਖਿਲਾਫ ਮੁਕੱਦਮਾ ਚਲਾਉਣ ਨਾਲ ਦੇਸ਼ ਵਿੱਚ ਰਾਜਨੀਤਿਕ ਪਾੜਾ ਹੋਰ ਵੀ ਡੂੰਘਾ ਹੋ ਜਾਵੇਗਾ।

ਅਸੀਂ ਇਸ ਨਾਲ ਨਜਿੱਠ ਸਕਦੇ ਹਾਂ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।

ਮੈਰੀ ਨੇ ਐਸੋਸੀਏਟਡ ਪ੍ਰੈਸ ਨੂੰ ਇਸ ਹਫਤੇ ਦਿੱਤੇ ਇੱਕ ਇੰਟਰਵਿਉ ਵਿੱਚ ਕਿਹਾ, "ਵਾਰ-ਵਾਰ ਇਹ ਕਿਹਾ ਜਾਣਾ ਨਿਸ਼ਚਤ ਤੌਰ 'ਤੇ ਹੀ ਅਪਮਾਨਜਨਕ ਹੈ ਕਿ ਅਮਰੀਕੀ ਲੋਕ ਇਸ ਨਾਲ ਨਜਿੱਠ ਸਕਦੇ ਹਨ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ, ਜੇ ਅਸਲ ਵਿੱਚ ਕਿਸੇ ਦੇ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਤਾਂ ਉਹ ਹੈ ਡੋਨਾਲਡ। ਨਹੀਂ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਅਸੀਂ ਆਪਣੇ ਆਪ ਨੂੰ ਉਸ ਤੋਂ ਵੀ ਮਾੜੇ ਕਿਸੇ ਨੂੰ ਸਵੀਕਾਰ ਕਰਨ ਲਈ ਖੁਦ ਨੂੰ ਤਿਆਰ ਕਰ ਰਹੇ ਹਾਂ।

ਮੈਰੀ ਦੀ ਟਿੱਪਣੀਆਂ ਬਾਰੇ ਟਰੰਪ ਦੀ ਮੁਹਿੰਮ ਦੇ ਇੱਕ ਬੁਲਾਰੇ ਨੇ ਕਿਹਾ, "ਕੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਕਿਤਾਬ ਹੈ ਜੋ ਉਸ ਨੇ ਵੇਚਣੀ ਹੈ।"

ਮੈਰੀ ਟਰੰਪ ਦੇ ਵੱਡੇ ਭਰਾ ਦੀ ਧੀ ਹੈ। ਉਸਨੇ ਇਸ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣੇ ਚਾਚੇ ਦੇ ਬਾਰੇ ਲਿਖੀ ਕਿਤਾਬ 'ਟੂ ਮਚ ਐਂਡ ਨੇਵਰ ਇਨਫ, ਹਾਓ ਮਾਈ ਫੈਮਿਲੀ ਕ੍ਰਿਏਟਿਡ, ਦਿ ਵਰਲਡਜ਼ ਮੋਸਟ ਡੇਂਜਰਸ ਮੈਨ', ਦੀ ਅਗਲੀ ਕੜੀ ਲਿਖਣ ਜਾ ਰਹੀ ਹੈ ਜਿਸਦਾ ਨਾਂਅ 'ਦਿ ਰੇਕਨਿੰਗ' ਹੋਵੇਗਾ।

ਪਰਿਵਾਰ ਦੇ ਬਾਰੇ ਮੈਰੀ ਦੀ ਪਹਿਲੀ ਕਿਤਾਬ ਜੁਲਾਈ ਵਿੱਚ ਆਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.