ETV Bharat / international

ਟਰੰਪ ਦਾ 'ਰੌਕੀ ਅਵਤਾਰ' ਦੇਖ ਆਇਆ ਟਿੱਪਣੀਆਂ ਦਾ ਹੜ੍ਹ

ਡੋਨਾਲਡ ਟਰੰਪ ਟਵੀਟਰ ਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਇੱਕ ਬੌਕਸਰ ਦੇ ਸਰੀਰ ਉੱਤੇ ਆਪਣਾ ਚਿਹਰਾ ਲਾਇਆ ਹੈ।

ਟਰੰਪ
ਟਰੰਪ ਵੱਲੋਂ ਟਵੀਟ ਕੀਤੀ ਫ਼ੋਟੋ
author img

By

Published : Nov 28, 2019, 5:45 PM IST

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵੀਟਸ ਕਰਕੇ ਜ਼ਿਆਦਾ ਹੀ ਸੁਰਖ਼ੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟਰੰਪ ਨੇ ਇੱਕ ਫ਼ੋਟੋ ਸਾਂਝੀ ਕੀਤੀ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

ਇਸ ਤੋਂ ਪਹਿਲਾਂ ਟਰੰਪ ਨੇ ਉੱਤਰ ਪੱਛਮ ਸੀਰੀਆ ਦੇ ਇਸਲਾਮਿਕ ਸਟੇਟ ਸਰਗਨਾ ਅਬੂ ਅਲ ਬਗਦਾਦੀ 'ਤੇ ਹਮਲੇ ਦੌਰਾਨ ਜ਼ਖ਼ਮੀ ਹੋਏ ਫ਼ੌਜ ਦੇ ਇੱਕ ਕੁੱਤੇ ਨੂੰ ਸਨਮਾਨ ਦੇਣ ਵਾਲੀ ਇੱਕ ਜਾਅਲੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਤੋਂ ਬਾਅਦ ਕਈ ਤਰ੍ਹਾਂ ਦੇ ਮੀਮਸ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸੀ।

ਇੱਕ ਵਾਰ ਮੁੜ ਤੋਂ ਡੋਨਾਲਡ ਟਰੰਪ ਨੇ ਅਜਿਹੀ ਪੋਸਟ ਕੀਤੀ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਟਰੰਪ ਨੇ ਖ਼ੁਦ ਨੂੰ ਬੌਕਸਰ ਦੀ ਤਰ੍ਹਾਂ ਦਿਖਾਉਂਦੇ ਹੋਏ ਤਸਵੀਰ ਆਪਣੇ ਟਵਿੱਟਰ ਤੇ ਸਾਂਝੀ ਕੀਤੀ। ਇਸ ਤਸਵੀਰ ਵਿੱਚ ਟਰੰਪ ਨੇ ਫ਼ਿਲਮ ਰੌਕੀ 3 ਦੇ ਐਕਟਰ ਸਿਲਵੇਸਟਰ ਸਟੈਲਾਨ ਦੇ ਸਰੀਰ ਤੇ ਆਪਣਾ ਚਿਹਰਾ ਲਾ ਕੇ ਤਸਵੀਰ ਸਾਂਝੀ ਕੀਤੀ ਹੈ।

ਟਰੰਪ ਨੇ ਫ਼ੋਟੇ ਤੇ ਕੈਪਸ਼ਨ ਨਹੀਂ ਦਿੱਤਾ ਪਰ ਫਿਰ ਵੀ ਇਹ ਟਵੀਟ ਵੇਖ ਕੇ ਟਿੱਪਣੀਆਂ ਦਾ ਹੜ ਆ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਲਿਖਿਆ, "ਕੀ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਇਸ ਤਰ੍ਹਾਂ ਵੇਖਦੇ ਹੋ।"

ਜ਼ਿਕਰ ਕਰ ਦਈਏ ਕਿ ਟਰੰਪ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸਿਹਤ ਕਰਕੇ ਹਸਪਤਾਲ ਵਿੱਚ ਭਰਤੀ ਸਨ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਟਵੀਟ ਤੇ ਐਕਟੀਵੇਟ ਹੋ ਕੇ ਟਵੀਟਸ ਕਰਨੇ ਸ਼ੁਰੂ ਕਰ ਦਿੱਤੇ ਹਨ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.