ETV Bharat / entertainment

Prineeti Chopra: ਲਓ ਜੀ ਹੁਣ ਪਰਿਣੀਤੀ ਚੋਪੜਾ ਵੀ ਭਰੇਗੀ ਇੰਟਰਨੈਸ਼ਨਲ ਸੋਅਜ਼ ਲਈ ਯੂ.ਐਸ.ਏ ਦੀ ਉਡਾਨ

author img

By

Published : Mar 4, 2023, 5:10 PM IST

ਅਕਸ਼ੈ ਕੁਮਾਰ ਦੇ ਜਾਰੀ ‘ਦਿ ਇੰਟਰਟੇਨਰਜ਼' ਟੂਰ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵੀ ਆਪਣੇ ਇੰਟਰਨੈਸ਼ਨਲ ਸੋਅਜ਼ ਲਈ ਯੂ.ਐਸ.ਏ ਰਵਾਨਾ ਹੋਣ ਜਾ ਰਹੀ ਹੈ। ਆਓ ਇਸ ਸ਼ੋਅ ਬਾਰੇ ਜਾਣੀਏ...।

Prineeti Chopra
Prineeti Chopra

ਹੈਦਰਾਬਾਦ: ਬਾਲੀਵੁੱਡ ਸਿਤਾਰਿਆਂ ਵੱਲੋਂ ਵਿਦੇਸ਼ੀ ਸੋਅਜ਼ ਨੂੰ ਪ੍ਰਮੁੱਖਤਾਂ ਦੇਣ ਦਾ ਸਿਲਸਿਲਾ ਅਤੇ ਰੁਝਾਨ ਇਕ ਵਾਰ ਫਿਰ ਜ਼ੋਰ ਫੜ੍ਹਦਾ ਨਜ਼ਰ ਆ ਰਿਹਾ ਹੈ, ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ, ਦਿਸ਼ਾ ਪਟਾਨੀ, ਮੌਨੀ ਰਾਏ ਅਤੇ ਸੋਨਮ ਬਾਜਵਾ ਦੇ ਨਾਲ 1 ਮਾਰਚ ਨੂੰ 'ਦਿ ਐਂਟਰਟੇਨਰਜ਼' ਟੂਰ ਲਈ ਅਟਲਾਂਟਾ ਪਹੁੰਚੇ ਹਨ। ਅਕਸ਼ੈ ਕੁਮਾਰ ਦੇ ਜਾਰੀ ‘ਦਿ ਇੰਟਰਟੇਨਰਜ਼' ਟੂਰ ਤੋਂ ਬਾਅਦ ਹੁਣ ਪਰਿਣੀਤੀ ਚੋਪੜਾ ਵੀ ਆਪਣੇ ਇੰਟਰਨੈਸ਼ਨਲ ਸੋਅਜ਼ ਲਈ ਯੂ.ਐਸ.ਏ ਰਵਾਨਾ ਹੋਣ ਜਾ ਰਹੀ ਹੈ।

Parineeti Chopra
Parineeti Chopra

ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਖੇ ਹੋਣ ਵਾਲੇ ਇੰਨ੍ਹਾਂ ਸੋਅਜ਼ ਦੇ ਪੇਸ਼ਕਾਰ ਬਾਲੀਵੁੱਡ ਈਵੈਂਟਸ, ਏਕੇ ਇੰਟਰਟੇਮੈਂਟ, ਮੁੱਖ ਪ੍ਰਬੰਧਕ ਰੇਣੂ ਢਿੱਲੋਂ, ਗਗਨ ਅਤੇ ਪਰਵੀਨ ਸਿੰਘ, ਅਕਾਸ਼ ਸ਼ਰਮਾ ਹਨ, ਜਦਕਿ ਪ੍ਰਯੋਜਕਾਂ ’ਚ ਸੁੱਖ ਸੰਧੂ, ਅਮਨ ਸਿੰਘ, ਜੀਨੀਅਸ ਕਿਡਜ਼, ਅਮਿਤ ਗੰਭੀਰ ਅਤੇ ਲਥਰੂਪ ਆਦਿ ਸ਼ਾਮਿਲ ਹਨ।

ਉਕਤ ਸੋਅਜ਼ ਦੀ ਅਗਵਾਈ ਕਰ ਰਹੀ ਪ੍ਰਬੰਧਨ ਟੀਮਾਂ ਅਨੁਸਾਰ ਇਸ ਨਵੇਂ ਵਰ੍ਹੇ ਦੀਆਂ ਪਹਿਲੀਆਂ ਵੱਡੀਆਂ ਇੰਟਰਟੇਨਮੈਂਟ ਸੋਅਜ਼ ਕੋਸ਼ਿਸ਼ਾਂ ਦੇ ਰੂਪ ਵਿਚ ਸਾਹਮਣੇ ਆਵੇਗੀ, ਇਹ ਸ਼ੋਅ ਲੜ੍ਹੀ, ਜਿਸ ਦਾ ਆਯੋਜਨ ਵੱਡੇ ਅਤੇ ਆਲੀਸ਼ਾਨ ਪੱਧਰ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਨਾਰਥ ਅਮਰੀਕਾ ਭਰ ਤੋਂ ਦਰਸ਼ਕ ਇਸ ਸ਼ੋਅ ਦਾ ਹਿੱਸਾ ਬਣਨਗੇ, ਜਿਸ ਲਈ ਮੁੱਢਲੀਆਂ ਤਿਆਰੀਆਂ ਆਦਿ ਜ਼ੋਰਾਂ ਸ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ।

Parineeti Chopra
Parineeti Chopra

ਪਰਿਣੀਤੀ ਚੋਪੜਾ ਦਾ ਵਰਕਫੰਟ: ਜੇਕਰ ਪਰਿਣੀਤੀ ਚੋਪੜਾ ਦੇ ਮੌਜੂਦਾ ਫ਼ਿਲਮੀ ਸਫ਼ਰ ਅਤੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ੍ਹ ਉਹ ਪੰਜਾਬ ਵਿਚ ਆਪਣੇ ਨਵੀਂ ਫ਼ਿਲਮ ‘ਚਮਕੀਲਾ’ ਦੇ ਸ਼ੂਟ ਲਈ ਪੁੱਜੀ ਹੋਈ ਹੈ, ਜਿੱਥੇ ਸੰਗਰੂਰ ਅਤੇ ਹੁਸ਼ਿਆਰਪੁਰ ਇਲਾਕਿਆਂ ’ਚ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਇਸ ਚਰਚਿਤ ਡਾਇਰੈਕਟਰੀਅਲ ਅਤੇ ਦਿਲਜੀਤ ਦੁਸਾਂਝ ਸਟਾਰਰ ਬਾਇਓਗ੍ਰਾਫ਼ੀ ਫ਼ਿਲਮ ਦੇ ਆਖ਼ਰੀ ਹਿੱਸਿਆਂ ਨੂੰ ਮੁਕੰਮਲ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਨਿਰਦੇਸ਼ਕ ਇਮਤਿਆਜ਼ ਅਲੀ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ ਨੂੰ ਸੱਚਾਈ ਦੇ ਨੇੜ੍ਹੇ ਰੱਖਣ ਲਈ ਬਹੁਤ ਮਿਹਨਤ ਕੀਤੀ ਆ। ਇਸ ਫਿਲਮ ਤੋਂ ਇਲਾਵਾ ਅਦਾਕਾਰਾ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੂੰ ਲੈ ਕੇ ਵੀ ਚਰਚਾ ਵਿੱਚ ਹੈ।

ਇਹ ਵੀ ਪੜ੍ਹੋ:Nigah Marda Ayi Ve Trailer Out: ਪਿਆਰ ਦੀ ਅਨੌਖੀ ਬਾਤ ਪਾਉਂਦੀ ਨਜ਼ਰ ਆਏਗੀ ਫਿਲਮ 'ਨਿਗਾਹ ਮਾਰਦਾ ਆਈ ਵੇ', ਟ੍ਰੇਲਰ ਹੋਇਆ ਰਿਲੀਜ਼

ਇਹ ਵੀ ਪੜ੍ਹੋ:Jaswant Singh Rathore: ਆਕਲੈਂਡ ਪੁੱਜੇ ਸਟੈਂਡਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ, ਲਾਈਵ ਸੋਅਜ਼ ਦਾ ਬਣਨਗੇ ਹਿੱਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.