ਸੰਗਰੂਰ: ਪੰਜਾਬ 'ਚ ਨਿਗਮ ਚੋਣਾਂ ਲਈ ਵੋਟਿੰਹ ਜਾਰੀ ਹੈ ਤੇ ਹੁਣ ਲਹਿਰਾਗਾਗਾ ਤੋਂ ਈਵੀਐਮ ਮਸ਼ੀਨ ਖਰਾਬ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਸਵੇਰੇ 11 ਵਜੇ ਤਕਰੀਬਨ 45 ਮਿਨਟ ਮਸ਼ੀਨ ਖਰਾਬ ਰਹੀ ਹੈ ਜਿਸ ਕਰਕੇ ਵੋਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਰੋਧੀ ਧਿਰ ਦੇ ਸਰਕਾਰ 'ਤੇ ਨਿਸ਼ਾਨੇ
ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਤਪਾਲ ਸਿੰਘ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾਗਾਗਾ ਦੇ ਵਾਰਡ 1 'ਚ ਤਕਰੀਬਨ 45 ਮਿਨਟ ਮਸ਼ੀਨਾਂ ਖ਼ਰਾਬ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਹੈ।
ਉਨ੍ਹਾਂ ਨੇ ਇੱਕ ਹੋਰ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਾ ਕਿ ਹੁਣ ਤੱਕ 117 ਪੋਲ ਹੋਈ ਸੀ ਤੇ ਮਸ਼ੀਨ 134 ਦੱਸ ਰਹੀ ਹੈ ਜੋ ਇੱਕ ਵੱਡੀ ਗੜਬੜ ਹੈ ਤੇ ਇਸ ਦਾ ਜ਼ਿੰਨੇਵਾਰ ਪ੍ਰਸ਼ਾਸਨ ਹੈ।