ETV Bharat / city

ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਇਸ ਫੈਨ ਵੱਲੋਂ ਅਨੋਖਾ ਤੋਹਫਾ

author img

By

Published : Jun 11, 2022, 2:24 PM IST

ਲੁਧਿਆਣਾ ਦਾ ਕਮਲ ਕਟਿਆਲ ਸਿੱਧੂ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ ਦੇ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨ ਕਮਲ ਕਟਿਆਲਾ ਦਾ ਆਪਣਾ ਕਾਰ ਡੈਕੋਰੇਸ਼ਨਾਂ ਅਤੇ ਸਟਿੱਕਰ ਦਾ ਕੰਮ ਹੈ। ਉਸ ਵੱਲੋਂ ਮੁਫਤ ਚ ਲੋਕਾਂ ਦੀਆਂ ਗੱਡੀਆਂ ਚ ਸਟਿੱਕਰ ਲਗਾਏ ਜਾ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਅਨੋਖੀ ਸ਼ਰਧਾਂਜਲੀ

ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ, ਇਸ ਕਤਲਕਾਂਡ ਤੋਂ ਬਾਅਦ ਅਜੇ ਤੱਕ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਸਦਮੇ ਚੋਂ ਬਾਹਰ ਨਹੀਂ ਆਏ ਹਨ। ਅੱਜ ਉਹ ਇਨਸਾਫ ਦੀ ਉਡੀਕ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਜਿਸ ਦੇ ਚੱਲਦੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੱਖਰੇ-ਵੱਖਰੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਦੱਸ ਦਈਏ ਕਿ ਸਿੱਧੂ ਮੁਸੇਵਾਲੇ ਦੇ ਫੈਨ ਭਾਵੇਂ ਦੁਨੀਆਂ ਭਰ ’ਚ ਹਨ, ਪਰ ਲੁਧਿਆਣਾ ਦਾ ਕਮਲ ਕਟਿਆਲ ਸਿੱਧੂ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ ਦੇ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨ ਕਮਲ ਕਟਿਆਲਾ ਦਾ ਆਪਣਾ ਕਾਰ ਡੈਕੋਰੇਸ਼ਨਾਂ ਅਤੇ ਸਟਿੱਕਰ ਦਾ ਕੰਮ ਹੈ। ਉਨ੍ਹਾਂ ਵੱਲੋਂ ਆਪਣੀ ਗੱਡੀ ’ਤੇ ਵੀ ਸਟਿੱਕਰ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਜੋ ਵੀ ਲੋਕ ਗੱਡੀ ’ਤੇ ਮੂਸੇਵਾਲਾ ਦਾ ਸਟਿੱਕਰ ਲਗਾਉਣਗੇ ਤਾਂ ਇਸ ਦਾ ਖਰਚਾ ਉਨ੍ਹਾਂ ਵੱਲੋ ਕੀਤਾ ਜਾਵੇਗਾ। ਨਾਲ ਹੀ ਉਹ ਖੁਦ ਵੀ ਮੁਫਤ ਚ ਸਟਿੱਕਰ ਲਗਾ ਰਹੇ ਹਨ।

ਕਮਲ ਨੇ ਦੱਸਿਆ ਕਿ ਉਹ ਮੂਸੇਵਾਲਾ ਦਾ ਸ਼ੁਰੂ ਤੋਂ ਵੱਡਾ ਫੈਨ ਹੈ ਅਤੇ ਉਸ ਦੇ ਸਾਰੇ ਗਾਣੇ ਉਸ ਨੂੰ ਪਸੰਦ ਹਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਸ਼ਰਧਾਂਧਲੀ ਦੇਣ ਲਈ ਹੀ ਉਸ ਨੇ ਮੁਫ਼ਤ ਸਟਿੱਕਰ ਲਾਉਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਦੀ ਦੁਕਾਨ ’ਤੇ ਹੀ ਨਹੀਂ ਕੋਈ ਕੀਤੇ ਵੀ ਸਿੱਧੂ ਦਾ ਸਟਿੱਕਰ ਫਲੈਕਸ ਲਗਾਵੇ ਉਹ ਉਸ ਦਾ ਖਰਚਾ ਦੇਵੇਂਗਾ। ਇਸ ਸਬੰਧੀ ਉਸ ਨੇ ਆਪਣਾ ਮੋਬਾਇਲ ਨੰਬਰ ਵੀ ਦਿੱਤਾ ਹੈ।

ਦੂਜੇ ਪਾਸੇ ਸਟਿੱਕਰ ਡਿਜ਼ਾਇਨ ਕਰਨ ਵਾਲੇ ਨੇ ਵੀ ਦੱਸਿਆ ਕਿ ਲੋਕ ਵੱਡੀ ਤਾਦਾਦ ’ਚ ਉਨ੍ਹਾਂ ਕੋਲ ਸਟਿੱਕਰ ਬਣਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ 200 ਤੋਂ 250 ਸਟਿੱਕਰ ਲਗਾ ਦਿੱਤੇ ਹਨ।

ਇਹ ਵੀ ਪੜੋ: ਪਾਕਿਸਤਾਨ ਤੋਂ ਮੂਸੇ ਪਹੁੰਚੇ 2 ਪਾਕਿਸਤਾਨੀ ਭਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.