ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਹੁਸ਼ਿਆਰਪੁਰ ਵਿੱਚ ਵੀ ਕਿਸਾਨ ਵੀਰਾਂ ਵੱਲੋਂ ਤਿਰੰਗਾ ਸਨਮਾਨ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਜਿੱਥੇ ਕਿਸਾਨ ਜੱਥੇਬੰਦੀਆਂ ਦੇ ਝੰਡੇ ਦੇਖਣ ਨੂੰ ਮਿਲੇ ਉਥੇ ਹੀ ਕਿਸਾਨਾਂ ਦੇ ਟਰੈਕਟਰ 'ਤੇ ਤਿਰੰਗਾ ਲਗਾ ਕੇ ਤਿਰੰਗਾ ਸਨਮਾਨ ਯਾਤਰਾ ਸ਼ੁਰੂ ਕੀਤੀ ਗਈ।
ਇਹ ਯਾਤਰਾ ਹੁਸ਼ਿਆਰਪੁਰ ਦੇ ਮੁੱਖ ਬਜਾਰਾਂ ਵਿੱਚੋਂ ਕੱਢੀ ਗਈ। ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਵੱਲੋਂ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ।
ਉਸ ਭਾਜਪਾ ਸਰਕਾਰ ਨੇ ਆਪਣੇ ਦਫ਼ਤਰ 'ਤੇ ਤਿਰੰਗਾ ਝੰਡਾ ਤੱਕ ਨਹੀਂ ਲਾਇਆ ਸੀ। ਕਿਸਾਨ ਕੱਲ ਵੀ ਤਿਰੰਗੇ ਦਾ ਸਨਮਾਨ ਕਰਦੇ ਸਨ ਅਤੇ ਅੱਜ ਵੀ ਇਹ ਯਾਤਰਾ ਅਜਾਦੀ ਦਿਹਾੜੇ ਦੇ ਮੌਕੇ ਤਿਰੰਗੇ ਦੇ ਸਨਮਾਨ ਵਿੱਚ ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਆਜ਼ਾਦੀ ਦਿਹਾੜੇ ਵਾਲੇ ਦਿਨ ਪੁਲਿਸ ਨਾਲ ਧੱਕਾ ਮੁੱਕੀ ਹੋਏ ਠੇਕਾ ਮੁਲਾਜ਼ਮ, ਮੰਤਰੀ ਦਾ ਕਰਨ ਆਏ ਸਨ ਘਿਰਾਓ