ਚੰਡੀਗੜ੍ਹ: ਸੂਬੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਵੱਲੋਂ ਰਣਨੀਤੀਕਾਰਾਂ ਨੂੰ ਹਾਇਰ ਕਰਨ ਦੀ ਹੋੜ ਲੱਗੀ ਹੋਈ ਹੈ ਪਰ ਅਜਿਹੇ ਵਿਚ ਸਵਾਲ ਇਹ ਖੜ੍ਹਾ ਹੁੰਦਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਇਨ੍ਹਾਂ ਸਿਆਸੀ ਲੋਕਾਂ ਵੱਲੋਂ ਪੂਰੇ ਕੀਤੇ ਜਾਣ ਤਾਂ ਸ਼ਾਇਦ ਇਨ੍ਹਾਂ ਰਣਨੀਤੀ ਘਰ ਮਾਹਿਰਾਂ ਨੂੰ ਹਾਇਰ ਕਰਨ ਦੀ ਨੌਬਤ ਨਾ ਆਵੇ ਪਰ 45 ਸਾਲਾਂ ਬਾਅਦ ਹਰਗੋਬਿੰਦਪੁਰ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਵਾਲੇ ਵਿਧਾਇਕ ਬਲਵਿੰਦਰ ਲਾਡੀ ਦੇ ਮੁਤਾਬਕ ਪਹਿਲਾਂ ਜਦੋਂ ਚੋਣਾਂ ਹੁੰਦੀਆਂ ਸਨ ਉਸ ਵਿਚ ਸਿਆਸੀ ਲੀਡਰਸ਼ਿਪ ਅਤੇ ਸਿਆਣੇ ਆਗੂ ਨੂੰ ਹੀ ਵੋਟਾਂ ਪੈਂਦੀਆਂ ਪਰ ਅੱਜ ਦੇ ਸਮੇਂ ਸੋਸ਼ਲ ਮੀਡੀਆ ਯੁੱਗ ਆਉਣ ਕਾਰਨ ਸਿਆਸੀ ਸਲਾਹਕਾਰ ਦੀ ਜ਼ਰੂਰਤ ਹਰ ਇੱਕ ਪਾਰਟੀ ਨੂੰ ਪੈਂਦੀ ਹੈ।
ਹਰ ਪਾਰਟੀ ਨੂੰ ਸਲਾਹਕਾਰ ਦੀ ਜ਼ਰੂਰਤ-ਕਾਂਗਰਸ
ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਮੀਤ ਹੇਅਰ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤਾਮਿਲਨਾਡੂ ਅਤੇ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਸਿਆਸੀ ਮਾਹਰਾਂ ਨੂੰ ਲਿਆਂਦਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਪੰਜਾਬ ਦੇ ਮੁੱਦੇ ਵੱਧ ਪਤਾ ਹਨ । ਮੀਤ ਹੇਅਰ ਨੇ ਇਹ ਵੀ ਕਿਹਾ ਕਿ ਜੇ ਸਿਆਸੀ ਲੀਡਰਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਅਜਿਹੇ ਝੂਠ ਬੋਲਣ ਵਾਲੇ ਮਾਹਰਾਂ ਨੂੰ ਲਿਆਉਣ ਦੀ ਲੋੜ ਨਾ ਪੈਂਦੀ ਪਰ ਸਿਆਸਤ ਵਿਚ ਅਜਿਹੇ ਝੂਠ ਬੋਲਣ ਵਾਲੇ ਮਾਹਰਾਂ ਨੂੰ ਲਿਆਉਣਾ ਖ਼ਤਰਨਾਕ ਹੈ।
ਝੂਠ ਬੋਲਣ ਵਾਲੇ ਮਾਹਰਾਂ ਨੂੰ ਲਿਆਉਣਾ ਖਤਰਨਾਕ-ਆਪ
ਹਾਲ ਹੀ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਸਾਥੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਇਰ ਕੀਤਾ ਗਿਆ ਤਾਂ ਇਸ ਦੌਰਾਨ ਦਲਜੀਤ ਚੀਮਾ ਨੇ ਕਿਹਾ ਕਿ ਵਧੀਆ ਫੀਡ ਬੈਕ ਵਾਸਤੇ ਰਣਨੀਤੀਕਾਰਾਂ ਦਾ ਸਿਸਟਮ ਤਿਆਰ ਕੀਤਾ ਜਾ ਸਕਦਾ ਪਰ ਸਿਆਸੀ ਪਾਰਟੀਆਂ ਆਪਣੀ ਕਾਰਗੁਜ਼ਾਰੀ ਦੇ ਉੱਪਰ ਹੀ ਸਰਵਾਈਵ ਕਰ ਸਕਦੀਆਂ ਹਨ ਅਤੇ ਕੈਪਟਨ ਸਰਕਾਰ ਦਾ ਮਾੜਾ ਹਾਲ ਇਸੇ ਕਾਰਨ ਹੋਇਆ ਹੈ ਕਿ ਜ਼ੋਰ ਰਣਨੀਤੀਕਾਰਾਂ ਨੇ ਕਹਿ ਦਿੱਤਾ ਉਹ ਕੈਪਟਨ ਬੋਲ ਦਿੱਤਾ ਭਾਵੇਂ ਉਹ ਝੂਠ ਹੀ ਸਹੀ
ਵਧੀਆ ਫੀਡ ਬੈਕ ਵਾਸਤੇ ਰਣਨੀਤੀਕਾਰਾਂ ਦਾ ਸਿਸਟਮ ਤਿਆਰ ਕੀਤਾ ਜਾ ਸਕਦਾ-ਅਕਾਲੀ ਦਲ
ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਜਦੋਂ ਕੋਈ ਲੀਡਰ ਪਾਪੁਲਰ ਹੁੰਦਾ ਹੈ ਤਾਂ ਉਸ ਦੇ ਨਾਮ ਤੇ ਚੋਣ ਲੜੀ ਜਾਂਦੀ ਹੈ ਪਰ ਪੰਜਾਬ ਵਿੱਚ ਇਸ ਵੇਲੇ ਕਾਂਗਰਸ ਵਿੱਚ ਇੰਨੀ ਲੜਾਈ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕਿਸ ਨੂੰ ਅੱਗੇ ਲੈ ਕੇ ਆਇਆ ਜਾਵੇ
ਚੰਗੇ ਲੀਡਰ ਦੇ ਨਾਮ ਤੇ ਲੜੀ ਜਾ ਸਕਦੀ ਹੈ ਚੋਣ-ਭਾਜਪਾ
ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੰਮ ਕਰ ਚੁੱਕੇ ਅਤੇ ਹੁਣ ਆਪਣੀ ਕੰਪਨੀ ਬਣਾ ਚੁੱਕੇ ਸਿਆਸੀ ਮਾਹਰ ਸਤੀਸ਼ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਤਰਕ ਦਿੰਦਿਆਂ ਕਿਹਾ ਕਿ ਅੱਜਕੱਲ੍ਹ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਾਈਵੇਟ ਸਰਵੇ ਕੰਪਨੀਆਂ ਦਾ ਸਹਾਰਾ ਲੈ ਕੇ ਆਪਣਾ ਚੋਣ ਪ੍ਰਚਾਰ ਕੀਤਾ ਜਾਂਦਾ ਪਰ ਸਿਆਸੀ ਲੋਕਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕਰ ਦਿੱਤੇ ਜਾਂਦੇ ਹਨ ਜੋ ਕਿ ਉਨ੍ਹਾਂ ਤੋਂ ਨਿਭਾਏ ਨਹੀਂ ਜਾਂਦੇ ਜਿਸ ਕਾਰਨ ਸੋਸ਼ਲ ਮੀਡੀਆ ਅਤੇ ਜ਼ਮੀਨੀ ਪੱਧਰ ਤੇ ਉਨ੍ਹਾਂ ਸਿਆਸੀ ਲੀਡਰਾਂ ਨੂੰ ਲੋਕ ਨਜ਼ਰਅੰਦਾਜ਼ ਕਰਦੇ ਨਜ਼ਰ ਆਉਂਦੇ ਹਨ ਅਤੇ ਪੰਜਾਬ ਵਿੱਚ ਤਕਰੀਬਨ 40 ਤੋਂ ਵੱਧ ਪ੍ਰਾਈਵੇਟ ਸਿਆਸੀ ਮਾਹਰਾਂ ਦੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ
ਰਣਨੀਤੀਕਾਰ ਹਾਇਰ ਕਰਨ ਤੇ ਸਿਆਸੀ ਮਾਹਿਰ ਦਾ ਬਿਆਨ
ਇਸ ਬਾਬਤ ਜਦੋਂ ਮੁਹਾਲੀ ਦੇ ਸਥਾਨਕਵਾਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਿਆਸੀ ਮਾਹਿਰ ਲੀਡਰਾਂ ਦੇ ਕਰੋੜਾਂ ਅਰਬਾਂ ਰੁਪਏ ਖਰਚ ਕਰਵਾ ਕੇ ਝੂਠੇ ਵਾਅਦੇ ਤਾਂ ਕਰਵਾ ਦਿੰਦੇ ਹਨ ਪਰ ਇਸ ਨਾਲ ਜਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਥੇ ਹੀ ਸਿਆਸੀ ਲੀਡਰਾਂ ਦੀ ਕਰੈਡੀਬਿਲਟੀ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਹਨ ਜੋ ਕਿ ਆਉਣ ਵਾਲੇ ਸਮੇਂ ਦੇ ਵਿਚ ਦੇਸ਼ ਦੇ ਲੋਕਤੰਤਰ ਲਈ ਵੀ ਖਤਰਾ ਬਣੇਗਾ ।
ਸਿਆਸੀ ਮਾਹਿਰ ਝੂਠੇ ਵਾਅਦੇ ਕਰਵਾਉਂਦੇ-ਆਮ ਲੋਕ
ਸੋ ਸਿਆਸੀ ਲੀਡਰ ਸੱਤਾ ਦੇ ਵਿੱਚ ਆਉਣ ਦੇ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਜ਼ਰੂਰ ਵਰਤਦੇ ਹਨ ਤੇ ਸ਼ਾਇਦ ਇਹ ਪਿਰਤ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਪਰ ਉਨ੍ਹਾਂ ਚਾਹੀਦਾ ਹੈ ਕਿ ਇਸ ਪਿਰਤ ਨੂੰ ਖਤਮ ਕਰ ਲੋਕਾਂ ਦੇ ਆਗੂ ਬਣਨਾ ਚਾਹੀਦਾ ਹੈ ਭਾਵ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੈ। ਜੇਕਰ ਲੀਡਰ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਕਦੇ ਵੀ ਅਜਿਹੇ ਰਣਨੀਤੀਕਾਰਾਂ ਦੀ ਲੋੜ ਨਾ ਪਵੇ। ਦੇਖਣਾ ਕਿ ਆਖਿਰ ਕਦੋਂ ਇਹ ਪਿਰਤ ਖਤਮ ਹੋਵੇਗੀ।
ਇਹ ਵੀ ਪੜ੍ਹੋ:Punjab Congress Conflict: ‘ਮੁੱਖ ਮੰਤਰੀ ਦੇ ਚਿਹਰੇ ਨਾਲ ਕਾਂਗਰਸ ਨੂੰ ਨਹੀਂ ਪਵੇਗਾ ਕੋਈ ਫਰਕ’