ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧਾ ਪੰਜਾਬ ਦੇ ਲੋਕਾਂ ਦੇ ਨਾਲ ਸਪਰੰਕ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਨਾਲ ਹੀ, ਉਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਕੀਤਾ।
ਲੋਕ ਮਿਲਣੀ ਪ੍ਰੋਗਰਾਮ: ਸੀਐੱਮ ਭਗਵੰਤ ਮਾਨ ਵੱਲੋਂ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ’ਤੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ 50 ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।
ਸੀਐੱਮ ਮਾਨ ਦਾ ਟਵੀਟ: ਇਸ ਸਬੰਧੀ ਸੀਐੱਮ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਜਿਸ ਚ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ। ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ। ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋਏ ਵੱਡੇ ਫ਼ੈਸਲੇ ਲਏ ਹਨ। ਪੰਜਾਬ ‘ਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ।ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ।
ਵੰਡੇ ਨਿਯੁਕਤੀ ਪੱਤਰ: ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਦੇ ਇਸ ਜਨਤਾ ਦਰਬਾਰ ਵਿਖੇ ਸਾਬਕਾ ਸਰਕਾਰ ਸਮੇਂ ਕਲਰਕ ਦੀ ਪ੍ਰੀਖਿਆ ਚ ਪਾਸ ਹੋਏ ਨੌਜਵਾਨ ਵੀ ਪਹੁੰਚੇ ਸੀ। ਜਿਨ੍ਹਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲਿਆ ਸੀ। ਇਸ ਸਬੰਧੀ ਨੌਜਵਾਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਤਿੰਨ ਸਾਲ ਤੋਂ ਨਿਯੁਕਤੀ ਪੱਤਰ ਨਹੀਂ ਮਿਲਿਆ ਹੈ। ਇਸ ਸਮੱਸਿਆ ਦਾ ਨਿਪਟਾਰਾ ਅਜੇ ਤੱਕ ਨਹੀਂ ਹੋਇਆ ਹੈ। ਇਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਸੀਐੱਮ ਮਾਨ ਨੇ ਇਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।
ਲੋਕਾਂ ਨੇ ਜਤਾਇਆ ਸੀ ਰੋਸ: ਇੱਕ ਪਾਸੇ ਜਿੱਥੇ ਸੀਐੱਮ ਮਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਵੀ ਲੋਕ ਸੀ ਜਿਨ੍ਹਾਂ ਨੇ ਸੀਐੱਮ ਨਾਲ ਮੁਲਾਕਾਤ ਨਾ ਹੋਣ ਤੇ ਰੋਸ ਵੀ ਜਤਾਇਆ। ਮਿਲਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੀਐੱਮ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਲੋਕ ਮਿਲਣੀ ਨੂੰ ਵੀਆਈਪੀ ਮਿਲਣੀ ਬਣਾ ਕੇ ਰੱਖ ਦਿੱਤਾ ਹੈ।
-
ਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ। ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ..ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋਏ ਵੱਡੇ ਫ਼ੈਸਲੇ ਲਏ ਹਨ
— Bhagwant Mann (@BhagwantMann) May 16, 2022 " class="align-text-top noRightClick twitterSection" data="
ਪੰਜਾਬ ‘ਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ।ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ। pic.twitter.com/3bq5ZjXQpM
">ਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ। ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ..ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋਏ ਵੱਡੇ ਫ਼ੈਸਲੇ ਲਏ ਹਨ
— Bhagwant Mann (@BhagwantMann) May 16, 2022
ਪੰਜਾਬ ‘ਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ।ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ। pic.twitter.com/3bq5ZjXQpMਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ। ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ..ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋਏ ਵੱਡੇ ਫ਼ੈਸਲੇ ਲਏ ਹਨ
— Bhagwant Mann (@BhagwantMann) May 16, 2022
ਪੰਜਾਬ ‘ਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ।ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ। pic.twitter.com/3bq5ZjXQpM
50 ਦਿਨ ਪੂਰੇ ਹੋਣ ’ਤੇ ਜਾਰੀ ਕੀਤਾ ਸੀ ਇਸ਼ਤਿਹਾਰ: ਕਾਬਿਲੇਗੌਰ ਹੈ ਕਿ ਪਿਛਲੀ ਵਾਰ ਸੀਐੱਮ ਭਗਵੰਤ ਮਾਨ ਨੇ ਸਰਕਾਰ ਦੇ 50 ਦਿਨ ਪੂਰੇ ਹੋਣ ’ਤੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਸੀ। ਜਿਸ ਚ ਉਨ੍ਹਾਂ ਨੇ 26,454 ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ।
ਇਹ ਵੀ ਪੜੋ: 60 ਦਿਨਾਂ ਵਿੱਚ 8 ਹਜਾਰ ਕਰੋੜ ਦਾ ਕਰਜ਼ਾ, ਹਿਸਾਬ ਦੇਵੇਂ ਸਰਕਾਰ- ਸੁਰਿੰਦਰ ਸਿੰਘ ਭੁਲੇਵਾਲ ਰਾਠਾਂ