ETV Bharat / city

2 ਦਿਨ ਹੀ ਨਾਲ ਰਹੇ ਹੋਵੋ ਪਰ ਤਲਾਕ ਲਈ 1 ਸਾਲ ਦਾ ਇੰਤਜ਼ਾਰ ਕਰਨਾ ਜਰੂਰੀ ਨਹੀਂ:ਹਾਈਕੋਰਟ

ਇੱਕ ਮਾਮਲੇ 'ਚ ਹਾਈਕੋਰਟ (High Court) ਨੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਦੋ ਦਿਨ ਪਤੀ-ਪਤਨੀ ਇੱਕਠੇ ਰਹੇ ਉਸ ਤੋਂ ਬਾਅਦ ਤਲਾਕ (Divorce) ਲੈਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਤਲਾਕ ਲਈ 1 ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

2 ਦਿਨ ਹੀ ਨਾਲ ਰਹੇ ਹੋਵੋ ਪਰ ਤਲਾਕ ਲਈ 1 ਸਾਲ ਦਾ ਇੰਤਜ਼ਾਰ ਕਰਨਾ ਜਰੂਰੀ ਨਹੀਂ:ਹਾਈਕੋਰਟ
2 ਦਿਨ ਹੀ ਨਾਲ ਰਹੇ ਹੋਵੋ ਪਰ ਤਲਾਕ ਲਈ 1 ਸਾਲ ਦਾ ਇੰਤਜ਼ਾਰ ਕਰਨਾ ਜਰੂਰੀ ਨਹੀਂ:ਹਾਈਕੋਰਟ
author img

By

Published : Sep 10, 2021, 9:21 AM IST

ਚੰਡੀਗੜ੍ਹ: ਵਿਆਹ ਦੇ ਬੰਧਨ ਨੂੰ ਬੜਾ ਪੱਵਿਤਰ ਮੰਨਿਆ ਜਾਂਦਾ ਸੀ ਪਰ ਸਮਾਂ ਬਦਲਣ ਨਾਲ ਰਿਸ਼ਤੇ ਬਦਲ ਰਹੇ ਹਨ।ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਕਿ ਤਲਾਕ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀ ਜਾਣ ਕੇ ਹੈਰਾਨ ਹੋਵੋਗੇ। 15 ਫਰਵਰੀ ਨੂੰ ਵਿਆਹ ਹੁੰਦਾ ਹੈ ਅਤੇ 2 ਦਿਨ ਬਾਅਦ ਹੀ ਦੋਵੇ ਇੱਕ ਦੂਜੇ ਤੋਂ ਤਲਾਕ (Divorce) ਲੈਣਾ ਚਾਹੁੰਦੇ ਹਨ। ਗੁਰੂਗ੍ਰਾਮ ਦੀ ਅਦਾਲਤ 'ਚ ਤਲਾਕ ਦੀ ਅਰਜੀ ਦਾਖਿਲ ਕਰਦੇ ਹਨ ਪਰ ਉਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਇੱਕ ਸਾਲ ਇੱਕਠੇ ਰਹਿਣਾ ਹੋਵੇਗਾ ਪਰ ਹਾਈਕੋਰਟ ਨੇ ਕਿਹਾ ਕਿ ਜੋ ਵਿਆਹੁਤਾ ਜੋੜਾ ਵਿਆਹ ਤੋਂ 2 ਦਿਨ ਤੋਂ ਜਿਆਦਾ ਇਕੱਠੇ ਨਾਲ ਨਹੀ ਰਹਿ ਸਕਦੇ ਉਨ੍ਹਾਂ ਨੂੰ ਤਲਾਕ ਲਈ 1 ਸਾਲ ਤੱਕ ਇੰਤਜਾਰ ਕਰਨਾ ਉਚਿਤ ਨਹੀਂ ਹੈ।ਕੋਰਟ ਨੇ ਗੁਰੂਗ੍ਰਾਮ ਦੇ ਵਿਆਹਤੇ ਜੋੜੇ ਨੂੰ ਤਲਾਕ ਦੇ ਲਈ ਛੂਟ ਪ੍ਰਦਾਨ ਕੀਤੀ ਹੈ।

ਹਾਈਕੋਰਟ (High Court) ਨੇ ਕਿਹਾ ਕਿ ਉਹ ਇਸ ਮਾਮਲੇ 'ਚ ਫੈਮਿਲੀ ਕੋਰਟ ਦੇ ਸਾਹਮਣੇ ਬਿਆਨ ਦਰਜ ਕਰਾਉਣ ਲਈ ਕਹਿਣ ਦੀ ਜ਼ਰੂਰਤ ਨਹੀਂ ਸਮਝਦਾ ਕਿਉਂਕਿ ਸਾਰੇ ਪੱਖਾਂ ਦਾ ਬੇਲੌੜਾ ਉਤਪੀੜਨ ਹੋਵੇਗਾ।ਇਸਦੇ ਲਈ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਵਕੀਲ ਨਿਯੁਕਤ ਕਰਨਾ ਹੋਵੇਗਾ। ਹਾਈਕੋਰਟ ਦੇ ਸਾਹਮਣੇ ਦਿੱਤੇ ਗਏ ਬਿਆਨ ਹਿੰਦੂ ਵਿਆਹ ਅਧਿਨਿਯਮ ਦੀ ਧਾਰਾ 13ਬੀ ਦੇ ਤਹਿਤ ਤਲਾਕ ਦੀ ਡਿਗਰੀ ਦੇਣ ਲਈ ਸਮਰੱਥ ਹੈ। ਹਾਈਕੋਰਟ ਨੇ ਕਿਹਾ ਕਿ ਦੋਨਾਂ ਦੀ ਉਮਰ ਹੁਣੇ ਵਿਆਹ ਲਾਈਕ ਹੈ 2 ਦਿਨ ਦੇ ਅੰਦਰ ਦੋਵੇ ਵੱਖ ਹੋ ਗਏ। ਅਜਿਹੇ ਵਿੱਚ ਉਨ੍ਹਾਂ ਨੂੰ ਅੱਗੇ ਚੱਲ ਕੇ ਜੀਵਨ ਦਾ ਫੈਸਲਾ ਲੈਣ ਵਿੱਚ ਪਰੇਸ਼ਾਨੀ ਨਾ ਹੋ ਇਸਦੇ ਲਈ ਉਨ੍ਹਾਂ ਨੂੰ ਤਲਾਕ ਦੇਣਾ ਜਰੂਰੀ ਹੈ।

ਪਤੀ-ਪਤਨੀ ਨੇ ਪਟੀਸ਼ਨ ਦਾਖਲ ਕਰਦੇ ਹੋਏ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ 15 ਫਰਵਰੀ 2021 ਨੂੰ ਹੋਇਆ ਸੀ। ਵਿਆਹ ਤੋਂ 2 ਦਿਨ ਬਾਅਦ ਉਨ੍ਹਾਂ ਨੂੰ ਸਮਝ ਆ ਗਈ ਕਿ ਉਹ ਨਾਲ ਨਹੀਂ ਰਹਿ ਸਕਦੇ ਕਿਉਂਕਿ ਉਨ੍ਹਾਂ ਦੇ ਵਿੱਚ ਮੱਤਭੇਦ ਬਹੁਤ ਜਿਆਦਾ ਹੋ ਗਏ ਸਨ। ਪਤਨੀ ਨੇ 17 ਫਰਵਰੀ ਨੂੰ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਵਿਆਹ ਵਿੱਚ ਦਿੱਤਾ ਗਿਆ ਦਾਜ ਵਾਪਸ ਲੈ ਆਈ ਸੀ। ਇਸ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ ਗੁਰੂਗ੍ਰਾਮ ਦੀ ਫੈਮਿਲੀ ਕੋਰਟ ਵਿੱਚ ਮੰਗ ਦਾਖਲ ਕਰ ਦਿੱਤੀ। ਮੰਗ ਦੇ ਨਾਲ ਹੀ ਇੱਕ ਅਰਜੀ ਵੀ ਦਾਖਲ ਕੀਤੀ ਸੀ ਜਿਸ ਵਿੱਚ ਤਲਾਕ ਲਈ 1 ਸਾਲ ਦੀ ਸਮਾਂ ਸੀਮਾ ਦੀ ਸ਼ਰਤ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਗਈ। ਫੈਮਿਲੀ ਕੋਰਟ ਨੇ ਇਸ ਅਰਜੀ ਨੂੰ ਅਸਵੀਕਾਰ ਕਰ ਦਿੱਤਾ। ਜਿਸਦੇ ਚਲਦੇ ਪਤੀ-ਪਤਨੀ ਨੇ ਹਾਈਕੋਰਟ ਦਾ ਰੁਖ਼ ਕੀਤਾ।

ਹਾਈਕੋਰਟ ਦੀ ਜਸਟਿਸ ਰਿਤੁ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੀ ਬੈਂਚ ਨੇ ਫੈਮਿਲੀ ਕੋਰਟ ਦੇ 6 ਜੁਲਾਈ 2021 ਦੇ ਫੈਸਲੇ ਨੂੰ ਖਾਰਿਜ ਕਰਦੇ ਹੋਏ ਦੋਵਾ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ। ਹਾਈਕੋਰਟ ਨੇ ਕਿਹਾ ਕਿ ਇੱਕ ਹੋਰ ਮਾਮਲੇ ਵਿੱਚ ਹਾਈਕੋਰਟ 1 ਸਾਲ ਦੀ ਮਿਆਦ ਨੂੰ ਖ਼ਤਮ ਕਰਨ ਦੀ ਅਪੀਲ ਖਾਰਿਜ ਕਰ ਚੁੱਕਿਆ ਹੈ ਪਰ ਉਸ ਮਾਮਲੇ ਵਿੱਚ ਪਤੀ-ਪਤਨੀ ਦੇ ਰੂਪ ਵਿੱਚ 3 ਮਹੀਨੇ ਨਾਲ ਰਹੇ ਸਨ ਪਰ ਇੱਥੇ ਮਾਮਲਾ ਕੇਵਲ 2 ਦਿਨ ਦਾ ਹੈ।

ਇਹ ਵੀ ਪੜੋ:ਦਰਜਾ ਤਿੰਨ ਦੇ ਮੁਲਾਜ਼ਮਾਂ ਵੱਲੋਂ ਡੀਸੀ ਨੂੰ ਮੰਗ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.