ETV Bharat / city

Black Fungus: ਕੋਰੋਨਾ ਤੋਂ ਬਚੇ ਲੋਕਾਂ ਨੂੰ ਹੋ ਰਹੀ ਹੈ ਫੰਗਸ, ਜਾਣੋਂ ਕਿਉਂ

author img

By

Published : May 29, 2021, 12:06 PM IST

ਪੰਜਾਬ ਦੇ ਨਾਲ-ਨਾਲ ਦੇਸ਼ ਭਰ ’ਚ ਬਲੈਕ ਫੰਗਸ(Black Fungus) ਨੂੰ ਲੈ ਕੇ ਹਰ ਰੋਜ਼ ਨਵੀਂਆਂ-ਨਵੀਂਆਂ ਗੱਲਾ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਨਹੀਂ ਹੋਇਆ ਉਨ੍ਹਾਂ ਲੋਕਾਂ ਨੂੰ ਵੀ ਇਹ ਬੀਮਾਰੀ ਆਪਣੀ ਚਪੇਟ ਚ ਲੈ ਰਹੀ ਹੈ। ਆਖਿਰ ਅਜਿਹਾ ਕਿਉਂ ਹੋ ਰਿਹਾ ਹੈ, ਇਸ ਸਬੰਧ ’ਚ ਈਟੀਵੀ ਭਾਰਤ ਨੇ ਚੰਡੀਗੜ੍ਹ ਪੀਜੀਆਈ ਦੇ ਮਾਈਕ੍ਰੋਬਾਓਲਾਜੀ ਵਿਭਾਗ ਦੇ ਐਚਓਡੀ ਪ੍ਰੋ. ਅਰੂਣਾਲੋਕੇ ਚੱਕਰਵਰਤੀ ਦੇ ਨਾਲ ਖਾਸ ਗੱਲਬਾਤ ਕੀਤੀ।

Black Fungus: ਕੋਰੋਨਾ ਤੋਂ ਬਚੇ ਲੋਕਾਂ ਨੂੰ ਹੋ ਰਹੀ ਹੈ ਫੰਗਸ, ਜਾਣੋਂ ਕਿਉਂ
Black Fungus: ਜਿਨ੍ਹਾਂ ਨੂੰ ਕੋਰੋਨਾ ਨਹੀਂ ਹੋਇਆ ਉਨ੍ਹਾਂ ਨੂੰ ਕਿਉਂ ਹੋ ਰਿਹਾ ਹੈ ਬਲੈਕ ਫੰਗਸ ?, ਡਾਕਟਰ ਨੇ ਦੱਸਿਆ ਇਹ ਕਾਰਨ

ਚੰਡੀਗੜ੍ਹ: ਮਯੂਕਾਰਮਾਈਕੋਸਿਸ (Mucormycosis) ਯਾਨੀ ਬਲੈਕ ਫੰਗਸ (Black Fungus) ਨਵਾਂ ਖਤਰਾ ਬਣਕੇ ਉਭਰ ਰਿਹਾ ਹੈ। ਬਹੁਤ ਕੋਰੋਨਾ ਮਰੀਜ਼ ਇਸਦੀ ਚਪੇਟ ਚ ਆ ਰਹੇ ਹਨ। ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਸਟੇਰਾਈਡਸ ਦਵਾਈਆਂ, ਗਲਤ ਤਰੀਕੇ ਨਾਲ ਲਗਾਈ ਗਈ ਆਕਸੀਜਨ ਅਤੇ ਸ਼ੁਗਰ ਇਸਦਾ ਮੁੱਖ ਕਾਰਨ ਮੰਨਿਆ ਗਿਆ ਸੀ।

ਉੱਥੇ ਹੀ ਹੁਣ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਨਹੀਂ ਸੀ, ਨਾ ਹੀ ਉਨ੍ਹਾਂ ਨੂੰ ਸਟੇਰਾਈਡਸ ਦਿੱਤੀ ਗਈ ਅਤੇ ਨਾ ਹੀ ਕਦੇ ਆਕਸੀਜਨ ਲਗਾਈ ਗਈ ਪਰ ਫਿਰ ਵੀ ਬਲੈਕ ਫੰਗਸ ਦੇ ਸ਼ਿਕਾਰ ਹੋ ਗਏ। ਆਖਿਰ ਅਜਿਹਾ ਕਿਉਂ ਹੋ ਰਿਹਾ ਹੈ ਇਸ ਬਾਰੇ ’ਚ ਅਸੀਂ ਚੰਡੀਗੜ੍ਹ ਪੀਜੀਆਈ ਦੇ ਮਾਈਕ੍ਰੋਬਾਓਲੋਜੀ ਵਿਭਾਗ ਦੇ ਐਚਓਡੀ ਪ੍ਰੋ. ਅਰੂਣਾਲੋਕੇ ਚੱਕਰਵਰਤੀ ਨਾਲ ਖਾਸ ਗੱਲਬਾਤ ਕੀਤੀ।

Black Fungus: ਕੋਰੋਨਾ ਤੋਂ ਬਚੇ ਲੋਕਾਂ ਨੂੰ ਹੋ ਰਹੀ ਹੈ ਫੰਗਸ, ਜਾਣੋਂ ਕਿਉਂ

ਕੌਣ-ਕੌਣ ਆ ਰਿਹਾ ਹੈ ਫੰਗਸ ਦੀ ਚਪੇਟ ’ਚ

ਡਾਕਟਰ ਚੱਕਰਵਰਤੀ ਨੇ ਦੱਸਿਆ ਕਿ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਮਯੂਕਾਰਮਾਈਕੋਸਿਸ ਦੀ ਬੀਮਾਰੀ ਕੋਰੋਨਾ ਤੋਂ ਬਾਅਦ ਹੋਂਦ ਚ ਆਈ ਹੈ। ਇਹ ਉਨ੍ਹਾਂ ਲੋਕਾਂ ਨੂੰ ਆਪਣੀ ਚਪੇਟ ਚ ਲੈ ਰਹੀ ਹੈ ਜੋ ਲੋਕ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਪਰ ਅਜਿਹਾ ਨਹੀਂ ਹੈ। ਮਯੂਕਾਰਮਾਈਕੋਸਿਸ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਇਸ ਬੀਮਾਰੀਦੇ ਹੋਣ ਦੇ ਆਪਣੇ ਵੱਖ ਵੱਖ ਕਾਰਣ ਹਨ। ਇਹ ਤਾਂ ਸਾਫ ਹੋ ਚੁੱਕਾ ਹੈ ਕਿ ਜੋ ਲੋਕ ਕੋਰੋਨਾ ਸੰਕ੍ਰਮਿਤ ਸੀ ਅਤੇ ਜਿਨ੍ਹਾਂ ਨੂੰ ਜਿਆਦਾ ਸਟੇਰਾਈਡਸ ਦਿੱਤੀ ਗਈ ਹੈ ਜਾਂ ਆਕਸੀਜਨ ਸਹੀ ਤਰੀਕੇ ਨਾਲ ਨਹੀਂ ਦਿੱਤੀ ਇਹ ਉਨ੍ਹਾਂ ਲੋਕਾਂ ਨੂੰ ਆਪਣੀ ਚਪੇਟ ’ਚ ਲੈ ਰਿਹਾ ਹੈ।

ਹਾਲਾਂਕਿ ਇਨ੍ਹਾਂ ਤੋਂ ਇਲਾਵਾ ਦੂਜੇ ਲੋਕ ਵੀ ਇਸਦੀ ਚਪੇਟ ਚ ਆ ਰਹੇ ਹਨ ਕਿਉਂਕਿ ਇਸਦੇ ਕਈ ਕਾਰਨ ਹੈ। ਜਿਵੇਂ ਜੇਕਰ ਕੋਈ ਮਰੀਜ਼ ਨੂੰ ਜਿਆਦਾ ਸ਼ੁਗਰ ਹੈ ਜਾਂ ਕਿਸੇ ਮਰੀਜ਼ ਨੂੰ ਕੈਂਸਰ ਹੈ, ਉਹ ਕੀਮੋਥੇਰੇਪੀ ਲੈ ਰਿਹਾ ਹੈ, ਜਾ ਕੋਈ ਟਰਾਂਸਪਲਾਂਟ ਦਾ ਮਰੀਜ਼ਾ ਹੈ ਅਜਿਹੇ ਮਰੀਜ਼ ਨੂੰ ਵੀ ਬਲੈਕ ਫੰਗਸ ਆਪਣੀ ਚਪੇਟ ਚ ਲੈ ਸਕਦਾ ਹੈ।

ਇਸ ਤੋਂ ਇਲਾਵਾ ਸਾਡਾ ਵਾਤਾਵਰਣ ਵੀ ਇਸਦੇ ਲਈ ਜਿੰਮੇਵਾਰ ਹੈ। ਭਾਰਤ ਚ ਹਵਾ ਜਿਆਦਾ ਸਾਫ ਨਹੀਂ ਹੁੰਦੀ ਹੈ ਅਤੇ ਹਵਾ ਦੇ ਅੰਦਰ ਵੀ ਫੰਗਸ ਮੌਜੂਦ ਰਹਿੰਦੇ ਹਨ। ਹਵਾ ਦੇ ਜਰੀਏ ਵੀ ਫੰਗਸ ਸਾਡੇ ਸਰੀਰ ਚ ਦਾਖਿਲ ਹੋ ਸਕਦਾ ਹੈ ਅਤੇ ਸਾਨੂੰ ਸੰਕ੍ਰਮਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਯੂਕਾਰਮਾਈਕੋਸਿਸ ਵੱਖ-ਵੱਖ ਕਿਸਮ ਦੇ ਹੁੰਦੇ ਹਨ:-

  • ਜਦੋ ਇਹ ਅੱਖ ਜਾਂ ਨੱਕ ਚ ਹੁੰਦਾ ਹੈ ਤਾਂ ਇਸਨੂੰ ਕਿਹਾ ਜਾਂਦਾ ਹੈ- ਰਾਈਨੋਸੇਬਲ ਮਯੂਕਾਰਮਾਈਕੋਸਿਸ
  • ਜੋ ਛਾਤੀ ਚ ਹੁੰਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ- ਪਲਮੋਨਰੀ ਮਯੂਕਾਰਮਾਈਕੋਸਿਸ
  • ਜਦੋ ਇਹ ਅੰਤੜੀ ਦੀ ਨਲੀ ਚ ਹੁੰਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ- ਗੈਸਟ੍ਰੋਇੰਟੇਸਟਾਈਨ ਮਯੂਕਾਰਮਾਈਕੋਸਿਸ
  • ਜਦੋ ਇਹ ਸਾਡੀ ਚਮੜੀ ’ਚ ਹੁੰਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ- ਕਿਊਟਨੇਸ ਮਯੂਕਾਰਮਾਈਕੋਸਿਸ

ਅੱਖ ਅਤੇ ਨੱਕ ’ਚ ਹੋਣ ਵਾਲੇ ਫੰਗਸ ਜਿਆਦਾਤਰ ਡਾਈਬਟੀਜ ਦੀ ਵਜ੍ਹਾ ਤੋਂ ਹੁੰਦਾ ਹੈ, ਜਦਕਿ ਛਾਤੀ ਚ ਹੋਣ ਵਾਲਾ ਮਯੂਕਾਰਮਾਈਕੋਸਿਸ ਹੈਪਟੋਲਾਜੀ ਅਤੇ ਟਰਾਂਸਪੋਰਚ ਦੇ ਮਰੀਜ਼ਾਂ ਨੂੰ ਹੁੰਦਾ ਹੈ। ਚਮੜੀ ਚ ਹੋਣ ਵਾਲਾ ਮਯੂਕਾਰਮਾਈਕੋਸਿਸ ਦੇ ਮਰੀਜ਼ਾਂ ਚ ਦੇਖਿਆ ਜਾਂਦਾ ਹੈ ਕਿ ਕਿਸੇ ਦਾ ਐਕਸੀਡੇਂਟ ਹੋਇਆ ਹੋਵੇ ਅਤੇ ਉਸਨੂੰ ਸਰੀਰ ਚ ਸੱਟ ਲੱਗੀ ਹੋਵੇ ਅਤੇ ਉਸ ਸੱਟ ਨੂੰ ਠੀਕ ਤਰ੍ਹਾਂ ਸਾਫ ਨਹੀਂ ਕੀਤਾ ਹੁੰਦਾ ਤਾਂ ਉੱਥੇ ਫੰਗਸ ਪੈਦਾ ਹੋ ਜਾਂਦੀ ਹੈ।

ਵਾਈਟ ਫੰਗਸ ਅਤੇ ਪੀਲੇ ਫੰਗਸ ਦੇ ਬਾਰੇ ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਹੈ। ਸਫੇਦ ਫੰਗਸ ਦਾ ਸਹੀ ਨਾਂ ਕੈਡੀਡਾ ਹੈ। ਇਹ ਮੂੰਹ ਚ ਹੁੰਦਾ ਹੈ ਜਦਕਿ ਪੀਲੇ ਫੰਗਸ ਦਾ ਸਹੀ ਨਾਂ ਐਸਪੇਰਗਿਲੋਸਿਸ ਹੁੰਦਾ ਹੈ। ਉਨ੍ਹਾਂ ਚ ਮਯੂਕਾਰਮਾਈਕੋਸਿਸ ਯਾਨੀ ਬਲੈਕ ਫੰਗਸ ਸਭ ਤੋਂ ਜਿਆਦਾ ਖਤਰਨਾਕ ਹੁੰਦਾ ਹੈ।

ਵੱਖ-ਵੱਖ ਫੰਗਸ ਦੇ ਫੈਲਣ ਦੇ ਕਾਰਨ ਵੀ ਵੱਖ

ਤਿੰਨੋ ਫੰਗਸ ਦੇ ਫੈਲਣ ਦੇ ਕਾਰਨ ਵੱਖ ਵੱਖ ਹਨ। ਜਿਵੇਂ ਸਫੇਦ ਫੰਗਸ ਉਨ੍ਹਾਂ ਮਰੀਜ਼ਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਐਂਟੀਬਾਯੋਟਿਕ ਦਿੱਤੀ ਗਈ ਹੋਵੇ ਜਾਂ ਜੋ ਜਿਆਦਾ ਸਮੇਂ ਤੱਕ ਆਈਸਯੂ ਚ ਰਹਿ ਹੋਣ। ਕੋਰੋਨਾ ਦੇ ਬਹੁਤ ਮਰੀਜ਼ ਵੀ ਆਈਸੀਯੂ ਚ ਰਹੇ ਹਨ। ਇਸ ਤੋਂ ਇਲਾਵਾ ਜੇਕਰ ਆਈਸੀਯੂ ਚ ਸਫਾਈ ਨਾ ਰੱਖੀ ਜਾਵੇ ਤਾਂ ਵੀ ਮਰੀਜ਼ ਸਫੇਦ ਫੰਗਸ ਦੀ ਚਪੇਟ ਚ ਆ ਸਕਦਾ ਹੈ। ਪੀਲਾ ਫੰਗਸ ਉਨ੍ਹਾਂ ਮਰੀਜ਼ਾਂ ਨੂੰ ਹੁੰਦਾ ਹੈ ਜਿਨ੍ਹਾਂ ਰੇਸਪੀਰੇਟ੍ਰੀ ਟ੍ਰੈਕ ਚ ਸਮੱਸਿਆ ਹੋ, ਇਹ ਫੰਗਸ ਫੇਫੜਿਆਂ ’ਤੇ ਅਸਰ ਪਾਉਂਦਾ ਹੈ।

ਦੇਸ਼ ਚ ਫੰਗਸ ਬੀਮਾਰੀ ਵਧਣ ਦੇ ਕਈ ਕਾਰਨ

ਡਾਕਟਰ ਚੱਕਰਵਰਤੀ ਨੇ ਦੱਸਿਆ ਕਿ ਫੰਗਸ ਦੀ ਬੀਮਾਰੀ ਨਾ ਸਿਰਫ ਭਾਰਤ ਚ ਬਲਕਿ ਦੁਨੀਆ ਦੇ ਲਗਭਗ ਸਾਰੇ ਵਿਕਾਸਸ਼ੀਲ ਦੇਸ਼ਾਂ ਚ ਮੌਜੂਦ ਹੈ। ਭਾਰਤ ਚ ਸੰਕ੍ਰਮਣ ਨਿਯੰਤਰਿਤ ਕਰਨ ਦੀ ਵਿਵਸਥਾ ਵਧੀਆਂ ਨਹੀਂ ਹੈ। ਹਸਪਤਾਲਾਂ ਦੇ ਅੰਦਰ ਦਾ ਵਾਤਾਵਰਣ ਸਾਫ ਨਹੀਂ ਹੈ। ਆਈਸਯੂ ਵਾਰਡ ਚ ਫਿਲਟਰ ਨਹੀਂ ਲੱਗੇ ਹਨ ਜੋ ਹਵਾ ਨੂੰ ਵਧੀਆ ਤਰੀਕੇ ਨਾਲ ਸਾਫ ਕਰਦੇ ਹੋਣ।

ਕੋਰੋਨਾ ਤੋਂ ਪਹਿਲਾਂ ਵੀ ਮਿਲ ਰਹੇ ਸੀ ਬਲੈਕ ਫੰਗਸ ਦੇ ਮਰੀਜ਼

ਉਨ੍ਹਾਂ ਨੇ ਦੱਸਿਆ ਕਿ ਕੋਵਿਡ ਤੋਂ ਪਹਿਲਾਂ 50 ਤੋਂ 60 ਮਯੂਕਾਰਮਾਈਕੋਸਿਸ ਦੇ ਮਰੀਜ਼ ਪੀਜੀਆਈ ਆਉਂਦੇ ਸੀ। ਪਰ ਕੋਵਿਡ ਦੇ ਬਾਅਦ ਇਸਦਾ ਅੰਕੜਾ ਵਧਿਆ ਹੈ। ਹੁਣ ਜਿੰਨ੍ਹੇ ਮਰੀਜ਼ ਪੂਰਾ ਸਾਲ ’ਚ ਆਉਂਦੇ ਸੀ ਉਨ੍ਹੇ ਮਰੀਜ਼ 5 ਤੋਂ 6 ਦਿਨਾਂ ਚ ਹੀ ਸਾਹਮਣੇ ਆ ਗਏ ਹਨ।

ਇਹ ਵੀ ਪੜੋ: BLACK FUNGUS ਦੇ ਲੁਧਿਆਣਾ 'ਚ 7 ਨਵੇਂ ਕੇਸ ਆਏ, ਜ਼ਿਲ੍ਹੇ 'ਚ ਹੁਣ ਤੱਕ 64 ਮਾਮਲਿਆਂ ਦੀ ਹੋਈ ਪੁਸ਼ਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.